ਫੌਜ ਦੀ ਭਰਤੀ ਹੋਣ ਲਗਾ ਰਹੇ ਸੀ ਦੌੜ, ਤੇਜ਼ ਰਫਤਾਰ ਕਾਰ ਨੇ ਉਡਾਏ 5 ਮੁੰਡੇ

ਸਾਡੇ ਮੁਲਕ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧ ਗਈ ਹੈ। ਜਿਸ ਕਰਕੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੌਕਰੀ ਹਾਸਲ ਕਰਨ ਲਈ ਬਹੁਤ ਮਿਹਨਤ ਕਰ ਰਹੇ ਹਨ। ਕਈ ਨੌਜਵਾਨ ਚਾਹੁੰਦੇ ਹਨ ਕਿ ਫ਼ੌਜ ਵਿੱਚ ਭਰਤੀ ਹੋਇਆ ਜਾਵੇ। ਇਸ ਨਾਲ ਰੁਜ਼ਗਾਰ ਦੀ ਪ੍ਰਾਪਤੀ ਦੇ ਨਾਲ ਨਾਲ ਮੁਲਕ ਦੀ ਸੇਵਾ ਕਰਨ ਦਾ ਵੀ ਮੌਕਾ ਮਿਲਦਾ ਹੈ। ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਪਹਿਲਾਂ ਭਰਤੀ ਹੋਣ ਦੀ ਤਿਆਰੀ ਕਰਦੇ ਹਨ। ਹਰਿਆਣਾ ਦੇ ਜ਼ਿਲ੍ਹਾ ਪਲਵਲ ਦੇ ਥਾਣਾ ਚਾਂਦਹਾਟ ਅਧੀਨ ਕੇਜੀਪੀ ਰੋਡ ਤੇ ਵਾਪਰੇ ਇਕ ਸੜਕ ਹਾਦਸੇ ਨੇ ਹਰ ਕਿਸੇ ਦੀ ਅੱਖ ਸਿੱਲੀ ਕਰ ਦਿੱਤੀ ਹੈ।

ਸਵੇਰੇ ਸਵੇਰੇ ਦੌੜ ਲਗਾ ਰਹੇ 5 ਨੌਜਵਾਨਾਂ ਵਿਚ ਇਕ ਤੇਜ਼ ਰਫ਼ਤਾਰ ਆਲਟੋ ਗੱਡੀ ਆ ਵੱਜੀ। ਜਿਸ ਨਾਲ 3 ਨੌਜਵਾਨਾਂ ਦੀ ਜਾਨ ਚਲੀ ਗਈ ਅਤੇ 2 ਦੀ ਹਾਲਤ ਖਰਾਬ ਦੱਸੀ ਜਾ ਰਹੀ ਹੈ। ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਦੌੜ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਐਤਵਾਰ ਸਵੇਰੇ 5 ਵਜੇ ਸੁਜਾਵੜੀ ਪਿੰਡ ਕੋਲੋਂ ਲੰਘਦੀ ਕੇ ਜੀ ਪੀ ਰੋਡ ਤੇ 5 ਨੌਜਵਾਨ ਲੋਕੇਸ਼, ਵਿਵੇਕ, ਸੌਰਭ, ਸੰਨੀ ਅਤੇ ਹਰੀਸ਼ ਦੌੜ ਲਗਾ ਰਹੇ ਸਨ। ਉਹ ਫ਼ੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਸਨ।

ਤੇਜ਼ ਰਫ਼ਤਾਰ ਆ ਰਹੀ ਇੱਕ ਆਲਟੋ ਕਾਰ ਇਨ੍ਹਾਂ ਵਿੱਚ ਆ ਵੱਜੀ। ਆਲਟੋ ਕਾਰ ਚਾਲਕ ਮੌਕੇ ਤੋਂ ਦੌੜ ਗਿਆ। ਇਨ੍ਹਾਂ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿਚੋਂ 3 ਦੀ ਜਾਨ ਚਲੀ ਗਈ ਹੈ ਅਤੇ 2 ਦੀ ਹਾਲਤ ਕਾਫੀ ਖਰਾਬ ਹੈ। ਕਾਰ ਚਾਲਕ ਦਾ ਨੰਬਰ ਨੋਟ ਹੋ ਗਿਆ ਹੈ। ਪੁਲੀਸ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਨੌਜਵਾਨਾਂ ਦੇ ਪਿੰਡ ਵਿਚ ਮਾ ਤ ਮ ਛਾ ਗਿਆ ਹੈ।