ਬਾਂਦਰਾਂ ਨੇ 2 ਘੰਟੇ ਤੱਕ ਰੋਕ ਕੇ ਰੱਖੀ ਰੇਲ ਗੱਡੀ

ਕਈ ਵਾਰ ਜਾਨਵਰਾਂ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਜੋ ਸਭ ਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ ਅਤੇ ਜਾਨਵਰਾ ਦੀਆ ਹਰਕਤਾਂ ਕਾਰਨ ਕਈ ਵਾਰੀ ਇਨਸਾਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਬਾਂਦਰਾਂ ਦੇ ਝੁੰਡ ਕਾਰਨ ਐਕਸਪ੍ਰੈੱਸ ਰੇਲ ਗੱਡੀ 2 ਘੰਟੇ ਲਈ ਖੜ੍ਹੀ ਰਹੀ। ਇਸ ਦੌਰਾਨ ਰੇਲ ਗੱਡੀ ਵਿੱਚ ਬੈਠੀਆਂ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਮਿਲੀ ਜਾਣਕਾਰੀ ਅਨੁਸਾਰ ਬਾਂਦਰਾਂ ਦਾ ਇੱਕ ਝੁੰਡ ਰੇਲਵੇ ਦੀ ਹਾਈ ਟੇਸ਼ਨ ਤਾਰਾਂ ਉੱਤੇ ਛਾਲਾਂ ਮਾਰਨ ਲੱਗਾ। ਬਾਂਦਰਾਂ ਦੀ ਅਜਿਹੀ ਹਰਕਤ ਕਰਨ ਕਾਰਨ ਤਾਰ ਟੁੱਟ ਗਈ। ਕਿਸ ਕਾਰਨ ਟਰੇਨ ਵੀ ਖੜ੍ਹ ਗਈ। ਇਸ ਦੌਰਾਨ ਜਦੋਂ ਰੇਲਵੇ ਅਧਿਕਾਰੀ ਅਤੇ ਪੁਲਿਸ ਨੂੰ ਇਸ ਮਾਮਲੇ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਮੌਕੇ ਤੇ ਘਟਨਾ ਸਥਾਨ ਉੱਤੇ ਪਹੁੰਚ ਕੀਤੀ ਗਈ। ਜਿਸ ਤੋਂ ਬਾਅਦ ਤੁਰੰਤ ਹੀ ਤਾਰਾਂ ਦੀ ਮੁਰੰਮਤ ਸ਼ੁਰੂ ਕਰਵਾ ਦਿੱਤੀ ਗਈ। ਬੜੀ ਮਿਹਨਤ ਸਦਕਾ ਤਾਰਾਂ ਦੀ ਮੁਰੰਮਤ ਕੀਤੀ ਗਈ। ਇਸ ਤੋਂ ਬਾਅਦ ਅਵਧ ਐਕਸਪ੍ਰੈਸ ਦੋ ਘੰਟੇ ਬਾਅਦ ਤੁਰ ਪਈ। ਦੱਸ ਦਈਏ ਹਾਈਟੇਸ਼ਨ ਤਾਰਾਂ ਟੁੱਟਣ ਕਾਰਨ ਗੋਰਖਪੁਰ ਅਤੇ ਨਰਕਟੀਆਗੰਜ ਰੇਲਵੇ ਸਟੇਸ਼ਨ ਤੇ ਟਰੇਨਾਂ ਦੀ ਆਵਾਜਾਈ ਠੱਪ ਹੋ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਬਾਂਦਰਾਂ ਦੀ ਇਸ ਹਰਕਤ ਕਾਰਨ ਹਾਈਟੇਸ਼ਨ ਤਾਰਾਂ ਟੁੱਟ ਗਈਆਂ ਸਨ। ਜਿਸ ਕਾਰਨ ਗੋਰਖਪੁਰ ਨਰਕਟੀਆਗੰਜ ਰੇਲਵੇ ਸਟੇਸ਼ਨ ਤੇ ਵੀ ਤਾਰਾਂ ਵਿੱਚ ਨੁਕਸ ਪੈ ਗਿਆ ਸੀ। ਇਸ ਕਰਕੇ ਇਸ ਸੈਕਸ਼ਨ ਤੇ ਚੱਲਣ ਵਾਲੀਆਂ ਵੱਖ ਵੱਖ ਟਰੇਨਾਂ ਨੂੰ ਵੀ ਰੋਕ ਦਿੱਤਾ ਗਿਆ ਸੀ। ਟਰੇਨਾਂ ਰੁੱਕਣ ਕਾਰਨ ਰੇਲ ਆਵਾਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਗਈ ਸੀ ਅਤੇ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।