ਬਾਹਰੋਂ ਕਰਿਆਨੇ ਦੀ ਦੁਕਾਨ ਤੇ ਅੰਦਰੋਂ ਚੱਲਦਾ ਸੀ ਆਹ ਕੰਮ, ਪਤੀ ਪਤਨੀ ਦੀ ਸਕੀਮ ਦੇਖ ਪੁਲਿਸ ਵੀ ਹੈਰਾਨ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਚੱਲ ਰਹੇ ਗਲਤ ਤਰੀਕੇ ਨਾਲ ਦਾ ਰੂ ਵੇਚਣ ਦੇ ਧੰਦੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਧੰਦੇ ਨਾਲ ਜੁੜੇ ਹੋਏ ਲੋਕ ਸਰਕਾਰੀ ਖ਼ਜ਼ਾਨੇ ਨੂੰ ਵੀ ਚੂਨਾ ਲਾਉਂਦੇ ਹਨ। ਇਨ੍ਹਾਂ ਦੇ ਇਸ ਧੰਦੇ ਨਾਲ ਐਕਸਾਈਜ਼ ਵਿਭਾਗ ਦੀ ਆਮਦਨ ਨੂੰ ਖੋਰਾ ਲੱਗਦਾ ਹੈ। ਜਿਸ ਕਰ ਕੇ ਐਕਸਾਈਜ਼ ਵਿਭਾਗ ਦੁਆਰਾ ਅਜਿਹੇ ਲੋਕਾਂ ਤੇ ਹਰ ਸਮੇਂ ਨਜ਼ਰ ਰੱਖੀ ਜਾਂਦੀ ਹੈ। ਗੁਰਦਾਸਪੁਰ ਦੀ ਪੁਲਿਸ ਚੌਕੀ ਦਿਆਲਗੜ੍ਹ ਅਧੀਨ ਪੈਂਦੇ ਪਿੰਡ

ਗਿੱਲਾਂਵਾਲੀ ਦੇ ਦਰਸ਼ਨ ਸਿੰਘ ਪੁੱਤਰ ਮੱਖਣ ਸਿੰਘ ਦੇ ਘਰ ਤੋਂ 44 ਬੋਤਲਾਂ ਚੰਡੀਗਡ਼੍ਹ ਵਿੱਚ ਵਿਕਣਯੋਗ ਦਾਰੂ ਬਰਾਮਦ ਹੋਈ ਹੈ। ਉਸ ਨੂੰ ਫਡ਼ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਗੁਪਤ ਇਤਲਾਹ ਦਿੱਤੀ ਸੀ ਕਿ ਪਿੰਡ ਗਿੱਲਾਂਵਾਲੀ ਵਿਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਦਰਸ਼ਨ ਸਿੰਘ ਦੀ ਦੁਕਾਨ ਤੋਂ ਦਾ ਰੂ ਮਿਲਦੀ ਹੈ। ਜਿਸ ਕਰਕੇ ਪਹਿਲਾਂ ਉਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ। ਮਾਮਲੇ ਵਿਚ ਸੱਚਾਈ ਹੋਣ ਤੇ ਉਨ੍ਹਾਂ ਦੇ ਅਧਿਕਾਰੀ ਸਬੰਧਤ ਚੌਕੀ ਦੀ ਪੁਲਿਸ ਨਾਲ ਮਿਲ

ਕੇ ਦਰਸ਼ਨ ਸਿੰਘ ਦੇ ਘਰ ਗਏ। ਅਧਿਕਾਰੀ ਦੇ ਦੱਸਣ ਮੁਤਾਬਕ ਇਸ ਪਰਿਵਾਰ ਦੇ ਡਰਾਇੰਗ ਰੂਮ ਵਿੱਚੋਂ ਉਨ੍ਹਾਂ ਨੂੰ ਚੰਡੀਗਡ਼੍ਹ ਵਿੱਚ ਵਿਕਣਯੋਗ ਹਾਈ ਸਪੀਡ ਮਾਰਕੇ ਦੀਆਂ 44 ਬੋਤਲਾਂ ਦਾ ਰੂ ਬਰਾਮਦ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ। ਉਸ ਤੇ ਥਾਣਾ ਸਦਰ ਵਿੱਚ ਮਾਮਲਾ ਦਰਜ ਹੋ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਆਪਣੀ ਸਹਾਇਕ ਟੀਮ ਸਮੇਤ ਉਨ੍ਹਾਂ ਕੋਲ ਆਏ ਸਨ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਗਿੱਲਾਂਵਾਲੀ ਵਿੱਚ ਕਰਿਆਨੇ ਦੀ ਦੁਕਾਨ ਤੇ ਦਾ ਰੂ ਵਿਕਣ ਦੀ ਸੂਹ ਮਿਲੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਹਾਈ ਸਪੀਡ ਮਾਰਕਾ 44 ਬੋਤਲਾਂ ਦਾ ਰੂ ਬਰਾਮਦ ਕੀਤੀ ਹੈ। ਜੋ ਕਿ ਸਿਰਫ਼ ਚੰਡੀਗਡ਼੍ਹ ਵਿਚ ਹੀ ਵਿਕਣਯੋਗ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ