ਬਜ਼ੁਰਗ ਨੂੰ ਲੁੱਟਣ ਆਏ ਸੀ 4 ਮੁੰਡੇ, ਕੁੜੀਆਂ ਨੇ ਦਿਖਾਈ ਦਲੇਰੀ, ਦੇਖੋ ਕਿਵੇਂ ਲੰਮਾ ਪਾ ਲਿਆ ਮੁੰਡਾ

ਗ਼ਲਤ ਅਨਸਰ ਸਦਾ ਹੀ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣੇ ਰਹਿੰਦੇ ਹਨ। ਇਹ ਲੋਕ ਕਿਸੇ ਨੂੰ ਸ਼ਾਂਤੀ ਨਾਲ ਜਿਊਣ ਨਹੀਂ ਦਿੰਦੇ। ਫਗਵਾੜਾ ਦੇ ਇਕ ਦੁਕਾਨਦਾਰ ਤੋਂ 4 ਨੌਜਵਾਨ ਕੁਝ ਨਕਦੀ ਝਪਟ ਕੇ ਲੈ ਗਏ। ਦੁਕਾਨਦਾਰ ਅਤੇ 2 ਲੜਕੀਆਂ ਦੀ ਦਲੇਰੀ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਇਕ ਮੋਟਰਸਾਈਕਲ ਛੱਡ ਕੇ ਦੌੜਨਾ ਪਿਆ। ਦੁਕਾਨਦਾਰ ਦੇ ਦੱਸਣ ਮੁਤਾਬਕ 2 ਮੋਟਰਸਾਈਕਲਾਂ ਤੇ ਸਵਾਰ ਹੋ ਕੇ 4 ਨੌਜਵਾਨ ਆਏ। ਇਹ ਚਾਰੇ ਨੌਜਵਾਨ ਦੁਕਾਨ ਦੇ ਅੰਦਰ ਆ ਗਏ।

ਦੁਕਾਨਦਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਨੇ ਦੁਕਾਨਦਾਰ ਤੇ ਮੱਥੇ ਤੇ ਪ ਸ ਤੋ ਲ ਰੱਖ ਕੇ ਸਭ ਕੁਝ ਸੌਂਪ ਦੇਣ ਲਈ ਕਿਹਾ। ਦੁਕਾਨਦਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਗੱਲੇ ਵਿਚ ਕੁਝ ਨੋਟਾਂ ਤੇ ਰਬੜ ਚੜ੍ਹਾ ਕੇ ਰੱਖੀ ਸੀ। ਕੁਝ ਨਕਦੀ ਉਨ੍ਹਾਂ ਦੇ ਹੱਥ ਵਿੱਚ ਸੀ। ਇਹ ਰਕਮ ਉਨ੍ਹਾਂ ਤੋਂ ਝਪਟ ਲਈ ਗਈ। ਦੁਕਾਨਦਾਰ ਨੇ ਦੱਸਿਆ ਹੈ ਕਿ ਇਹ ਲੜਕੀਆਂ ਅੰਦਰ ਸਨ। ਇਨ੍ਹਾਂ ਦੀ ਦਲੇਰੀ ਨਾਲ ਉਨ੍ਹਾਂ ਨੇ ਇਕ ਨੌਜਵਾਨ ਨੂੰ ਪਿੱਛੇ ਤੋਂ ਫੜ ਲਿਆ ਅਤੇ ਮੋਟਰਸਾਈਕਲ ਉੱਤੇ ਬੈਠਣ ਨਹੀਂ ਦਿੱਤਾ।

ਉਨ੍ਹਾਂ ਨੇ ਇਸ ਨੌਜਵਾਨ ਦੀ ਟੀ ਸ਼ਰਟ ਫਾੜ ਦਿੱਤੀ। ਲੜਕੀ ਨੇ ਦੱਸਿਆ ਹੈ ਕਿ ਉਹ ਆਪਣੀ ਸਹੇਲੀ ਨਾਲ ਉੱਥੇ ਖਾਣਾ ਖਾ ਰਹੀ ਸੀ। ਜਦੋਂ ਉਨ੍ਹਾਂ ਨੇ ਰੌਲਾ ਸੁਣਿਆ ਤਾਂ ਉਹ ਦੌੜ ਕੇ ਆਈਆਂ ਅਤੇ ਚੋਰ ਚੋਰ ਦਾ ਰੌਲਾ ਪਾ ਦਿੱਤਾ। ਲੜਕੀ ਦੇ ਦੱਸਣ ਮੁਤਾਬਕ ਦੁਕਾਨਦਾਰ ਨੇ ਇਕ ਨੌਜਵਾਨ ਨੂੰ ਪਿੱਛੇ ਤੋਂ ਫੜ ਲਿਆ ਅਤੇ ਉਸ ਦੀ ਟੀ ਸ਼ਰਟ ਫਾੜ ਦਿੱਤੀ ਜਦਕਿ ਨੌਜਵਾਨ ਨੇ ਆਪਣੀ ਬਨੈਣ ਖ਼ੁਦ ਫਾੜ ਲਈ ਅਤੇ ਦੌੜ ਗਿਆ। ਲੜਕੀ ਨੇ ਦੱਸਿਆ ਹੈ ਕਿ ਕੁੱਲ 4 ਨੌਜਵਾਨ ਸਨ।

ਇਨ੍ਹਾਂ ਵਿਚੋਂ 3 ਨੌਜਵਾਨ ਇਕ ਮੋਟਰਸਾਈਕਲ ਤੇ ਬੈਠ ਕੇ ਦੌੜ ਗਏ। ਉਨ੍ਹਾਂ ਨੇ ਇਕ ਮੋਟਰਸਾਈਕਲ ਕਾਬੂ ਕਰ ਲਿਆ। ਲੜਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਪਰ ਪੁਲਿਸ 20-25 ਮਿੰਟ ਬਾਅਦ ਆਈ। ਅਜੇ ਤੱਕ ਕੋਈ ਉੱਚ ਅਧਿਕਾਰੀ ਘਟਨਾ ਸਥਾਨ ਤੇ ਨਹੀਂ ਪਹੁੰਚਿਆ। ਲੜਕੀ ਦੇ ਦੱਸਣ ਮੁਤਾਬਕ ਇਨ੍ਹਾਂ ਨੌਜਵਾਨਾਂ ਕੋਲ ਇਕ ਪ ਸ ਤੋ ਲ ਅਤੇ ਇੱਕ ਤਿੱਖੀ ਚੀਜ਼ ਸੀ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ