ਬਜ਼ੁਰਗ ਸਿੱਖ ਨੇ ਇਕ ਦਿਨ ਚ ਵੱਢ ਦਿੱਤਾ ਇਕ ਕਿੱਲਾ, ਸਾਰੇ ਪੰਜਾਬ ਚ ਹੋ ਰਹੇ ਸੁਪਰਫਾਸਟ ਬਾਪੂ ਦੇ ਚਰਚੇ

ਅੱਜ ਕੱਲ੍ਹ ਤਾਂ ਮਸ਼ੀਨਾਂ ਨਾਲ ਖੇਤੀ ਹੋਣ ਲੱਗੀ ਹੈ। ਟਰੈਕਟਰ ਫਸਲਾਂ ਬੀਜਦੇ ਹਨ। ਕੰਬਾਈਨਾਂ ਦਾਣੇ ਸਾਂਭਦੀਆਂ ਹਨ। ਅੱਜ ਤੋਂ 40 ਸਾਲ ਪਹਿਲਾਂ ਬਲਦਾਂ ਨਾਲ ਖੇਤੀ ਹੁੰਦੀ ਸੀ। ਹੱਥਾਂ ਨਾਲ ਕਣਕ ਵੱ ਢੀ ਜਾਂਦੀ ਸੀ। ਹੱਥੀਂ ਕੰਮ ਕਰਨ ਕਰਕੇ ਲੋਕ ਤੰਦਰੁਸਤ ਅਤੇ ਸਿਹਤਮੰਦ ਰਹਿੰਦੇ ਸਨ। ਲੋਕ ਸ਼ਰਤਾਂ ਲਾ ਕੇ ਕਣਕ ਦੀ ਵ ਢਾ ਈ ਕਰਦੇ ਸਨ। ਕਈ ਸ਼ੌਕੀਨ ਤਾਂ ਦਾਤੀ ਨੂੰ ਘੁੰਗਰੂ ਵੀ ਲਵਾ ਲੈਂਦੇ ਸਨ। ਅੰਮ੍ਰਿਤਸਰ ਦੇ ਕਸਬਾ ਅਜਨਾਲਾ ਅਧੀਨ ਪੈਂਦੇ ਪਿੰਡ ਘੋਗਾ ਦੇ ਰਹਿਣ ਵਾਲੇ 62 ਸਾਲਾ ਬਜ਼ੁਰਗ

ਵਿਅਕਤੀ ਪਰਗਟ ਸਿੰਘ ਨੇ ਇਕ ਮਿਸਾਲ ਪੇਸ਼ ਕੀਤੀ ਹੈ। ਪਰਗਟ ਸਿੰਘ ਨੇ ਇੱਕ ਦਿਨ ਵਿੱਚ ਇਕ ਕਿੱਲਾ ਕਣਕ ਵੱ ਢ ਣ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੇ ਸਵੇਰੇ 5 ਵਜੇ ਤੋਂ ਸ਼ਾਮ ਦੇ ਸਾਢੇ 5 ਵਜੇ ਤੱਕ 11 ਘੰਟੇ ਵਿੱਚ ਇਹ ਕੰਮ ਨਿਪਟਾ ਦਿੱਤਾ। ਜਦੋਂ ਉਹ ਆਪਣੇ ਕੰਮ ਲੱਗੇ ਹੋਏ ਸੀ ਤਾਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਢੋਲ ਵੱਜ ਰਿਹਾ ਸੀ। ਜਦੋਂ ਉਨ੍ਹਾਂ ਨੇ ਆਪਣਾ ਕੰਮ ਖ਼ਤਮ ਕੀਤਾ ਤਾਂ ਉੱਥੇ ਮੌਜੂਦ ਲੋਕਾਂ ਨੇ ਬਹੁਤ ਖ਼ੁਸ਼ੀ ਮਨਾਈ।

ਪਰਗਟ ਸਿੰਘ ਦੇ ਗਲੇ ਵਿੱਚ ਹਾਰ ਪਾ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਸ਼ਗਨ ਦੇ ਤੌਰ ਤੇ ਉਨ੍ਹਾਂ ਦੀ ਝੋਲੀ ਵਿੱਚ ਮਾਇਆ ਵੀ ਪਾਈ ਗਈ। ਹਰ ਕੋਈ ਖੁਸ਼ ਨਜ਼ਰ ਆ ਰਿਹਾ ਸੀ। ਪਿੰਡ ਵਾਸੀ ਪਰਗਟ ਸਿੰਘ ਤੇ ਮਾਣ ਮਹਿਸੂਸ ਕਰ ਰਹੇ ਹਨ। ਜਦੋਂ ਪਰਗਟ ਸਿੰਘ ਆਪਣੇ ਘਰ ਪਹੁੰਚੇ ਤਾਂ ਪਰਿਵਾਰ ਨੇ ਦਰਵਾਜ਼ੇ ਵਿੱਚ ਤੇਲ ਚੋਅ ਕੇ ਸ਼ਗਨ ਮਨਾਇਆ। ਪਰਗਟ ਸਿੰਘ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਹਨ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਉਨ੍ਹਾਂ ਦੀ ਵੀਡੀਓ ਦੇਸ਼ਾਂ ਵਿਦੇਸ਼ਾਂ ਤੱਕ ਦੇਖੀ ਜਾ ਰਹੀ ਹੈ।

ਹਰ ਕੋਈ ਉਨ੍ਹਾਂ ਦੀ ਸਿਫਤ ਕਰ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਰਗਟ ਸਿੰਘ ਬੀਤੇ ਸਮੇਂ ਦੌਰਾਨ 5 ਸਾਲ ਲਈ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਪਰਗਟ ਸਿੰਘ ਮਜ਼ਦੂਰੀ ਕਰਦੇ ਹਨ। ਉਨ੍ਹਾਂ ਕੋਲ ਇਕ ਹੀ ਕਮਰਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਰਗਟ ਸਿੰਘ ਦੀ ਮਿਹਨਤ ਨੂੰ ਦੇਖਦੇ ਹੋਏ, ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।