ਬੱਚੀ ਦੀ ਲਾਸ਼ ਚੁੱਕ ਦਾਦੀ ਨੇ ਲਗਾ ਦਿੱਤਾ ਹਸਪਤਾਲ ਅੱਗੇ ਧਰਨਾ, ਡਾਕਟਰਾਂ ਦੇ ਸੁੱਕੇ ਸਾਹ

ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਸਟਾਫ ਉਤੇ ਧੋ ਖਾ ਦੇਣ ਦੇ ਦੋਸ਼ ਲਗਾਉਂਦੇ ਹੋਏ ਇਕ ਪਰਿਵਾਰ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ। ਇਹ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਹਸਪਤਾਲ ਵਾਲੇ ਆਪਣੇ ਤੇ ਲੱਗੇ ਦੋ ਸ਼ਾਂ ਨੂੰ ਨਕਾਰ ਰਹੇ ਹਨ। ਪੁਲਿਸ ਵੱਲੋਂ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮ੍ਰਿਤਕ ਬੱਚੀ ਦੀ ਦਾਦੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪੋਤੀ ਨੂੰ ਮਾਮੂਲੀ ਬੁਖਾਰ ਸੀ, ਜਿਸ ਕਰਕੇ ਉਸ ਨੂੰ ਨੰਦਾ ਹਸਪਤਾਲ ਵਿਚ ਲਿਆਏ ਸਨ। ਅਗਲੇ ਦਿਨ ਬੱਚੀ ਠੀਕ ਹੋ ਗਈ।

ਇਸ ਤੋਂ ਅਗਲੇ ਦਿਨ ਹਸਪਤਾਲ ਵਾਲਿਆਂ ਵੱਲੋਂ ਦਵਾਈ ਦੇਣ ਕਾਰਨ ਬੱਚੀ ਨੇ ਬੋਲਣਾ ਬੰਦ ਕਰ ਦਿੱਤਾ ਅਤੇ ਉਸ ਦੀ ਸਿਹਤ ਖਰਾਬ ਹੋਣ ਲੱਗੀ। ਡਾ ਉਸ ਤੋਂ ਹਰ ਰੋਜ਼ ਕਦੇ 5 ਹਜਾਰ ਅਤੇ ਕਦੇ 2 ਹਜਾਰ ਰੁਪਏ ਲੈ ਲੈਂਦੇ। ਬੱਚੀ ਦੀ ਦਾਦੀ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਘਰਾਂ ਵਿੱਚ ਭਾਂਡੇ ਸਾਫ਼ ਕਰਕੇ ਗੁਜ਼ਾਰਾ ਕਰਦੀ ਹੈ। ਜਦੋਂ ਬੱਚੀ ਦੀ ਹਾਲਤ ਜ਼ਿਆਦਾ ਵਿਗੜ ਗਈ ਤਾਂ ਡਾਕਟਰ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜਿੱਥੇ ਹਸਪਤਾਲ ਵਾਲਿਆਂ ਨੇ ਉਨ੍ਹਾਂ ਤੋਂ 30-40 ਹਜ਼ਾਰ ਰੁਪਏ ਲੈ ਲਏ ਅਤੇ ਬੱਚੀ ਦੀ ਜਾਨ ਵੀ ਨਹੀਂ ਬਚੀ।

ਬੱਚੀ ਦੀ ਦਾਦੀ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗੁਰਦਾਸਪੁਰ ਦੇ ਹਸਪਤਾਲ ਸਾਹਮਣੇ ਧਰਨਾ ਲਗਾ ਦਿੱਤਾ ਹੈ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਬੁਖਾਰ ਹੋਣ ਕਾਰਨ ਉਹ 6 ਤਾਰੀਖ਼ ਨੂੰ ਬੱਚੀ ਨੂੰ ਨੰਦਾ ਹਸਪਤਾਲ ਲਿਆਏ ਸਨ। ਬੱਚੀ ਦੀ ਭੂਆ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਭਰਾ ਹਾਦਸੇ ਵਿਚ ਅਪਾਹਜ ਹੋ ਗਿਆ। ਉਨ੍ਹਾਂ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਪਰਿਵਾਰ ਚਲਾਉਂਦੀ ਹੈ। ਬੱਚੀ ਨੂੰ ਠੀਕ ਕਰਵਾਉਣ ਲਈ ਉਨ੍ਹਾਂ ਦੀ ਮਾਂ ਨੇ ਘਰ ਦੀ ਹਰ ਇੱਕ ਚੀਜ਼ ਗਹਿਣੇ ਕਰ ਦਿੱਤੀ।

ਉਹ ਡਾਕਟਰ ਨੂੰ ਕਹਿੰਦੇ ਰਹੇ ਕਿ ਜੇਕਰ ਬੱਚੀ ਠੀਕ ਨਹੀਂ ਹੋ ਰਹੀ ਤਾਂ ਡਾਕਟਰ ਜਵਾਬ ਦੇ ਦੇਵੇ ਪਰ ਡਾਕਟਰ ਉਨ੍ਹਾਂ ਨੁੰ ਬੱਚੀ ਨੂੰ ਠੀਕ ਕਰਨ ਦਾ ਭਰੋਸਾ ਦਿੰਦਾ ਰਿਹਾ ਅਤੇ ਅਖੀਰ ਉਨ੍ਹਾਂ ਨੂੰ ਅੰਮ੍ਰਿਤਸਰ ਆਪਣੇ ਰਿਸ਼ਤੇਦਾਰਾਂ ਦੇ ਹਸਪਤਾਲ ਵਿੱਚ ਭੇਜ ਦਿੱਤਾ। ਮ੍ਰਿਤਕ ਬੱਚੀ ਦੀ ਭੂਆ ਨੇ ਹਸਪਤਾਲ ਨੂੰ ਬੰਦ ਕਰਵਾਏ ਜਾਣ ਦੀ ਮੰਗ ਕੀਤੀ ਹੈ। ਆਪਣਾ ਪੱਖ ਰੱਖਦੇ ਹੋਏ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਇਹ 8 ਮਾਹੀਆਂ ਜੁੜਵਾਂ ਬੱਚੀਆਂ ਪੈਦਾ ਹੋਈਆਂ ਸਨ।

ਜਿਨ੍ਹਾਂ ਵਿਚੋਂ ਇਕ ਦੀ ਜਾਨ ਚਲੀ ਗਈ ਸੀ ਅਤੇ ਦੂਜੀ ਦੀ ਹਾਲਤ ਵੀ ਕੋਈ ਜ਼ਿਆਦਾ ਠੀਕ ਨਹੀਂ ਸੀ। ਇਹ ਪਰਿਵਾਰ ਬੱਚੀ ਨੂੰ ਉਨ੍ਹਾਂ ਕੋਲ ਲਿਆਇਆ ਸੀ। ਇੱਕ ਵਾਰ ਬੱਚੀ ਠੀਕ ਹੋ ਗਈ ਸੀ ਪਰ ਦੁਬਾਰਾ ਫੇਰ ਉਸ ਦੀ ਸਿਹਤ ਖਰਾਬ ਹੋਣ ਕਾਰਨ ਬੱਚੀ ਉਨ੍ਹਾਂ ਕੋਲ ਲਿਆਂਦੀ ਗਈ। ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਰਿਵਾਰ ਨੂੰ ਸਾਰੀ ਕਹਾਣੀ ਸਮਝਾ ਦਿੱਤੀ। ਉਨ੍ਹਾਂ ਨੇ ਪਰਿਵਾਰ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਬੱਚੀ ਨੂੰ ਹੋਰ ਪਾਸੇ ਲਿਜਾ ਸਕਦੇ ਹਨ।

ਉਹ ਸਭ ਕੁਝ ਪੰਜਾਬੀ ਵਿੱਚ ਲਿਖ ਕੇ ਬੱਚੀ ਦੀ ਦਾਦੀ ਦੇ ਦਸਤਖ਼ਤ ਕਰਵਾਉਂਦੇ ਰਹੇ। ਜਿਸ ਦੀ ਫਾਈਲ ਉਨ੍ਹਾਂ ਕੋਲ ਸਬੂਤ ਵਜੋਂ ਮੌਜੂਦ ਹੈ। ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਪਰਿਵਾਰ ਦੇ ਗ਼ਰੀਬ ਹੋਣ ਕਾਰਨ ਉਨ੍ਹਾਂ ਤੋਂ ਸਿਰਫ਼ 50 ਫ਼ੀਸਦੀ ਫ਼ੀਸ ਹੀ ਲਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਨੰਦਾ ਹਸਪਤਾਲ ਵਿੱਚ ਪਹੁੰਚੇ ਹਨ। ਉਨ੍ਹਾਂ ਨੂੰ ਪਰਿਵਾਰ ਨੇ ਅਜੇ ਕੋਈ ਲਿਖਤੀ ਦਰਖਾਸਤ ਨਹੀਂ ਦਿੱਤੀ।

ਉਨ੍ਹਾਂ ਨੇ ਪਰਿਵਾਰ ਨਾਲ ਗੱਲ ਕੀਤੀ ਹੈ। ਉਨ੍ਹਾਂ ਵੱਲੋਂ ਡਾਕਟਰਾਂ ਦ‍ਾ ਬੋਰਡ ਬਣਵਾ ਕੇ ਪੋਸ ਟਮਾ ਰਟ ਮ ਕਰਵਾਇਆ ਜਾਵੇਗਾ ਅਤੇ ਨਤੀਜੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹ ਡਾਕਟਰ ਨਾਲ ਵੀ ਗੱਲਬਾਤ ਕਰ ਰਹੇ ਹਨ। ਇਥੇ ਦੱਸਣਾ ਬਣਦਾ ਹੈ ਕਿ ਦੂਜੇ ਪਾਸੇ ਪਰਿਵਾਰ ਵੱਲੋਂ ਧਰਨਾ ਜਾਰੀ ਹੈ। ਹੁਣ ਇਸ ਮਾਮਲੇ ਵਿਚ ਹਸਪਤਾਲ ਦੀ ਕੋਈ ਗਲਤੀ ਹੈ ਜਾਂ ਨਹੀਂ ਇਹ ਜਾਂਚ ਦਾ ਵਿਸ਼ਾ ਹੈ।