ਬੱਸ ਕੰਡਕਟਰ ਤੇ ਫਾਰਚੂਨਰ ਵਾਲੇ ਮੁੰਡਿਆਂ ਦਾ ਪੈ ਗਿਆ ਪੇਚਾ, ਅੱਗੋਂ ਬੱਸ ਵਾਲਿਆਂ ਨੇ ਵੇਖੋ ਰੋਡ ਤੇ ਪਾ ਤਾ ਖਲਾਰਾ

ਨਾਭਾ ਵਿਖੇ ਇਕ ਫਾਰਚੂਨਰ ਗੱਡੀ ਅਤੇ ਪੀ.ਆਰ.ਟੀ.ਸੀ ਦੀ ਬੱਸ ਦੇ ਟਕਰਾ ਜਾਣ ਕਾਰਨ ਦੋਵੇਂ ਧਿਰਾਂ ਵਿਚ ਵਿਵਾਦ ਪੈਦਾ ਹੋ ਗਿਆ। ਦੋਵੇਂ ਡਰਾਈਵਰ ਇੱਕ ਦੂਜੇ ਤੇ ਦੋਸ਼ ਲਾਉਣ ਲੱਗੇ। ਫਾਰਚੂਨਰ ਗੱਡੀ ਵਾਲਾ ਆਪਣੀ ਗੱਡੀ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਣ ਲੱਗਾ ਅਤੇ ਬੱਸ ਦੇ ਡਰਾਈਵਰ ਨੂੰ ਗ਼ਲਤੀ ਮੰਨਣ ਲਈ ਕਹਿਣ ਲੱਗਾ। ਦੂਜੇ ਪਾਸੇ ਬੱਸ ਡਰਾਈਵਰ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਸੀ। ਜਿਸ ਕਰਕੇ ਬਹਿਸ ਵਧ ਗਈ।

ਬੱਸ ਡਰਾਈਵਰ ਨੇ ਆਪਣੇ ਮੁਲਾਜ਼ਮ ਸਾਥੀ ਬੁਲਾ ਲਏ। ਜਿਨ੍ਹਾਂ ਨੇ ਬੱਸਾਂ ਖੜ੍ਹੀਆਂ ਕਰਕੇ ਜਾਮ ਲਗਾ ਦਿੱਤਾ। ਦੂਰ ਦੂਰ ਤਕ ਜਾਣ ਵਾਲੀਆਂ ਸਵਾਰੀਆਂ ਧੁੱਪ ਵਿੱਚ ਖੱਜਲ ਹੋਣ ਲੱਗੀਆਂ। ਮਸਲਾ ਭਾਵੇਂ 2 ਧਿਰਾਂ ਵਿਚਕਾਰ ਸੀ ਪਰ ਭੁਗਤਣਾ ਆਮ ਲੋਕਾਂ ਨੂੰ ਪਿਆ। ਇਕ ਪਾਸੇ ਤਾਂ ਬੱਸਾਂ ਦੀਆਂ ਸਵਾਰੀਆਂ ਨੂੰ ਧੁੱਪ ਵਿੱਚ ਰੁਕਣਾ ਪਿਆ ਅਤੇ ਦੂਜਾ ਰਸਤਾ ਬੰਦ ਹੋਣ ਕਾਰਨ ਆਮ ਰਾਹਗੀਰ ਵੀ ਜਾਮ ਵਿੱਚ ਫਸ ਗਏ। ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ।

ਪੁਲਿਸ ਨੇ ਦੋਵੇਂ ਧਿਰਾਂ ਨੂੰ ਸਮਝਾ ਬੁਝਾ ਕੇ ਜਾਮ ਖੁਲ੍ਹਵਾਇਆ। ਦੋਵੇਂ ਧਿਰਾਂ ਦੇ ਟਕਰਾਅ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਿਆ। ਪੀ.ਆਰ.ਟੀ.ਸੀ ਮੁਲਾਜ਼ਮ ਦਾ ਕਹਿਣਾ ਸੀ ਕਿ ਇਸ ਵਿਅਕਤੀ ਨੇ ਗੱਡੀ ਭਜਾ ਕੇ ਟਕਰਾ ਦਿੱਤੀ ਹੈ। ਹੁਣ ਪੈਸੇ ਮੰਗੇ ਜਾ ਰਹੇ ਹਨ। ਅਗਲੇ ਟਾਇਰ ਤੋਂ ਪਿੱਛੇ ਲਿਆ ਕੇ ਗੱਡੀ ਟਕਰਾਈ ਹੈ। ਉਹ ਪੌਣੇ ਘੰਟੇ ਤੋਂ ਖਡ਼੍ਹੇ ਹਨ। ਉਨ੍ਹਾਂ ਦੀਆਂ ਗੱਡੀਆਂ ਦਾ ਸਮਾਂ ਖ਼ਰਾਬ ਹੋਇਆ ਹੈ। ਇਸ ਵਿਅਕਤੀ ਦਾ ਕਹਿਣਾ ਸੀ ਇਹ ਬੱਸਾਂ ਦਾ ਰਸਤਾ ਨਹੀਂ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ