ਬੱਸ ਨੇ ਹਵਾ ਚ ਉਡਾ ਕੇ ਮਾਰੇ ਪਿਓ ਪੁੱਤ, ਸਕਿੰਟਾਂ ਚ ਉੱਜੜ ਗਿਆ ਹੱਸਦਾ ਵੱਸਦਾ ਪਰਿਵਾਰ

ਜ਼ੀਰਾ ਵਿੱਚ ਵਾਪਰੇ ਸੜਕ ਹਾਦਸੇ ਕਾਰਨ ਇਕ ਹੀ ਪਰਿਵਾਰ ਦੇ 2 ਜੀਆਂ ਦੀ ਜਾਨ ਚਲੀ ਗਈ ਹੈ। ਦੋਵਾਂ ਦੀਆਂ ਮਿ੍ਤਕ ਦੇਹਾਂ ਹਸਪਤਾਲ ਵਿਚ ਪੋ ਸ ਟ ਮਾ ਰ ਟ ਮ ਲਈ ਰਖਵਾਈਆਂ ਗਈਆਂ ਹਨ। ਹਾਦਸਾ ਮੱਲਾਂਵਾਲਾ ਨੇੜੇ ਵਾਪਰਿਆ ਦੱਸਿਆ ਜਾਂਦਾ ਹੈ। ਇਕ ਵਿਅਕਤੀ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਬੱਸਾਂ ਦੇ ਕਾਗਜ਼ ਨਹੀਂ ਹਨ ਅਤੇ ਰੋਡ ਉੱਤੇ ਚੱਲਦੀਆਂ ਹਨ। ਉਨ੍ਹਾਂ ਬੱਸਾਂ ਦੇ ਮਾਲਕਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਇਹ ਹਾਦਸਾ ਨਹੀਂ ਹੈ

ਸਗੋਂ ਜਾਨਾਂ ਲਈਆਂ ਗਈਆਂ ਹਨ। ਇਸ ਲਈ 302 ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ। ਇਕ ਹੋਰ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਚਾਚਾ ਆਪਣੇ ਪੁੱਤਰ ਨੂੰ ਸਕੂਲ ਛੱਡਣ ਜਾ ਰਿਹਾ ਸੀ। ਗਲਤ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪਤਾ ਲੱਗਣ ਤੇ ਉਨ੍ਹਾਂ ਨੇ ਜਾ ਕੇ ਇਨ੍ਹਾਂ ਦੋਵਾਂ ਨੂੰ ਚੁੱਕਿਆ ਅਤੇ ਹਸਪਤਾਲ ਪਹੁੰਚਾਇਆ। ਇਸ ਵਿਅਕਤੀ ਨੇ ਦੱਸਿਆ ਹੈ ਕਿ ਉਸ ਦੇ ਚਾਚੇ ਦੇ 3 ਭਰਾ ਹਨ। ਰਮੇਸ਼ ਕੁਮਾਰ ਐੱਮ.ਸੀ ਦੇ ਦੱਸਣ ਮੁਤਾਬਕ ਰਮੇਸ਼ ਕੁਮਾਰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ।

ਪਹਿਲਾਂ ਉਹ ਆਪਣੀ ਧੀ ਨੂੰ ਸਕੂਲ ਛੱਡ ਕੇ ਆਇਆ ਅਤੇ ਹੁਣ ਛੋਟੇ ਪੁੱਤਰ ਨੂੰ ਸਕੂਲ ਛੱਡਣ ਜਾ ਰਿਹਾ ਸੀ। ਇਕ ਬੱਸ ਨੇ ਇਨ੍ਹਾਂ ਦੋਵਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੋਵਾਂ ਦੀ ਜਾਨ ਚਲੀ ਗਈ ਹੈ। ਐੱਮ.ਸੀ ਰਮੇਸ਼ ਕੁਮਾਰ ਨੇ ਮੰਗ ਕੀਤੀ ਹੈ ਕਿ ਬੱਸ ਵਾਲਿਆਂ ਤੇ ਪਰਚਾ ਦਰਜ ਹੋਵੇ ਅਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸੜਕ ਹਾਦਸੇ ਦੀ ਲਪੇਟ ਵਿਚ ਆਉਣ ਕਾਰਨ ਉਨ੍ਹਾਂ ਕੋਲ 2 ਜੀਅ ਲਿਆਂਦੇ ਗਏ ਸਨ।

ਇਨ੍ਹਾਂ ਵਿੱਚੋਂ ਇੱਕ ਮ੍ਰਿਤਕ ਹਾਲਤ ਵਿੱਚ ਸੀ ਅਤੇ ਦੂਸਰੇ ਦੀ ਹਾਲਤ ਕਾਫੀ ਖਰਾਬ ਸੀ। ਜਿਸ ਦੀ ਹਾਲਤ ਖ਼ਰਾਬ ਸੀ, ਉਸ ਨੇ ਵੀ ਹਸਪਤਾਲ ਵਿੱਚ ਅੱਖਾਂ ਮੀਟ ਲਈਆਂ। ਡਾਕਟਰ ਦਾ ਕਹਿਣਾ ਹੈ ਕਿ ਹਾਦਸਾ ਮੱਲਾਂਵਾਲਾ ਨੇੜੇ ਹੋਇਆ ਹੈ। ਉਨ੍ਹਾਂ ਨੇ ਦੋਵੇਂ ਮ੍ਰਿਤਕ ਦੇਹਾਂ ਰਖਵਾ ਦਿੱਤੀਆਂ ਹਨ। ਉਹ ਪੁਲਿਸ ਦੇ ਕਾਗਜ਼ਾਂ ਦੀ ਉਡੀਕ ਕਰ ਰਹੇ ਹਨ। ਪੁਲਿਸ ਦੇ ਕਾਗਜ਼ ਆਉਣ ਤੇ ਮ੍ਰਿਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ