ਭਗਵੰਤ ਸਰਕਾਰ ਨੇ ਦਿੱਤੇ ਇਹ ਰੁੱਖ ਕੱਟਣ ਦੇ ਹੁਕਮ

ਪੰਜਾਬ ਸਰਕਾਰ ਵੱਲੋਂ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ । ਪੰਜਾਬ ਸਰਕਾਰ ਦਾ ਹੁਕਮ ਹੈ ਕਿ ਸਕੂਲਾਂ ਵਿੱਚ ਜਿੰਨੇ ਵੀ ਸੁੱਕੇ ਅਤੇ ਦੀਮਿਕ ਪ੍ਰਭਾਵਿਤ ਦਰਖਤ ਹਨ ਉਨ੍ਹਾਂ ਨੂੰ ਕੱਟਿਆ ਜਾਵੇ, ਤਾਂ ਜੋ ਕਿਸੇ ਬੱਚੇ ਦਾ ਨੁਕਸਾਨ ਨਾ ਹੋ ਸਕੇ। ਦਰਅਸਲ, ਸਰਕਾਰ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਚੰਡੀਗੜ੍ਹ ਵਿਖੇ ਇੱਕ ਸਕੂਲ ਵਿੱਚ ਦਰੱਖ਼ਤ ਡਿੱਗਣ ਕਾਰਨ ਇੱਕ ਬੱਚੇ ਦੀ ਜਾਨ ਚਲੀ ਗਈ ਅਤੇ ਕਈ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ।

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ 9 ਦਾ ਹੈ। ਸੈਕਟਰ-9 ਵਿੱਚ ਸਥਿੱਤ ਕਾਰਮਲ ਕਾਨਵੈਂਟ ਸਕੂਲ ਵਿਚ ਸ਼ੁੱਕਰਵਾਰ ਨੂੰ ਅੱਧੀ ਛੁੱਟੀ ਵੇਲੇ ਕੁੱਝ ਬੱਚੇ 70 ਫੁੱਟ ਉੱਚੇ ਦਰਖਤ ਥੱਲੇ ਬੈਠ ਕੇ ਰੋਟੀ ਖਾ ਰਹੇ ਸੀ। ਇਸ ਦੌਰਾਨ ਅਚਾਨਕ ਹੀ ਦਰਖਤ ਬੱਚਿਆਂ ਉੱਤੇ ਡਿੱਗ ਗਿਆ। ਦਰੱਖਤ ਡਿੱਗਣ ਨਾਲ ਇੱਕ ਬੱਚੇ ਦੀ ਜਾਨ ਚਲੀ ਗਈ। ਇਸ ਹਾਦਸੇ ਦੌਰਾਨ ਸਕੂਲ ਦੀ ਮਾਹਿਲਾ ਸੇਵਾਦਾਰ ਅਤੇ 19 ਬੱਚਿਆਂ ਨੂੰ ਸੱਟਾਂ ਲੱਗੀਆਂ ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਹੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਕੂਲ ਕੈਂਪਸ ਵਿੱਚ ਲੱਗੇ ਸਾਰੇ ਸੁੱਕੇ ਅਤੇ ਦਿਮਿਕ ਪ੍ਰਭਾਵਿਤ ਦਰਖਤਾਂ ਨੂੰ ਕੱਟਣ ਲਈ ਹੁੱਕਮ ਜਾਰੀ ਕੀਤੇ ਗਏ ਹਨ।