ਭਾਖੜਾ ਨਹਿਰ ਚ ਕਾਰ ਸੁੱਟਣ ਵਾਲਾ ਵਿਅਕਤੀ ਨਿਕਲਿਆ ਕਾਂਗਰਸੀ ਆਗੂ, ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ

ਇੱਕ ਦਿਨ ਪਹਿਲਾਂ ਰੂਪਨਗਰ ਵਿਖੇ ਭਾਖੜਾ ਨਹਿਰ ਵਿਚ ਇਨਡੈਵਰ ਕਾਰ ਸਮੇਤ ਡਿੱਗਣ ਵਾਲੇ ਵਿਅਕਤੀ ਗੁਰਧਿਆਨ ਸਿੰਘ ਬਾਰੇ ਪਤਾ ਲੱਗਾ ਹੈ ਕਿ ਉਹ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਬਹੁਤ ਨਜ਼ਦੀਕੀ ਸੀ। ਗੋਤਾਖੋਰਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਗੁਰਧਿਆਨ ਸਿੰਘ ਦੀ ਗੱਡੀ ਅਤੇ ਮ੍ਰਿਤਕ ਦੇਹ ਨਹਿਰ ਵਿੱਚੋਂ ਕਰੇਨ ਦੀ ਮਦਦ ਨਾਲ ਬਾਹਰ ਕੱਢੀ ਸੀ। ਉਸ ਦੀ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ 4 ਬੰਦਿਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਗਲੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ। ਇਸ ਸਮੇਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਮ੍ਰਿਤਕ ਨਾਲ ਉਨ੍ਹਾਂ ਦੇ 42 ਸਾਲ ਤੋਂ ਵਧੀਆ ਸਬੰਧ ਸਨ। ਗੁਰਧਿਆਨ ਸਿੰਘ ਇਕ ਸਮਾਜ ਸੇਵਕ ਸੀ। ਜੋ ਹਰ ਸਮੇਂ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਬਲਵੀਰ ਸਿੰਘ ਦੇ ਦੱਸਣ ਮੁਤਾਬਕ ਗੁਰਧਿਆਨ ਸਿੰਘ ਨੇ ਆਪਣੇ ਪਿੰਡ ਦੁਰਾਲੀ ਦਾ ਬਹੁਤ ਵਿਕਾਸ ਕਰਵਾਇਆ ਹੈ।

ਜੋ ਜਾ ਕੇ ਦੇਖਿਆ ਜਾ ਸਕਦਾ ਹੈ। ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਬੰਦਿਆਂ ਤੇ ਗਲਤ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੁਝ ਬੰਦੇ ਇਲਾਕੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮੌਕੇ ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਸੀ ਕਿ ਉਹ ਨਹਿਰ ਦੇ ਪੁਲ ਤੇ ਖੜ੍ਹਾ ਸੀ। ਇਹ ਕਾਰ ਰੂਪਨਗਰ ਵਾਲੇ ਪਾਸੇ ਤੋਂ ਆਈ ਸੀ। ਕਾਰ ਚਾਲਕ ਨੇ ਨਹਿਰ ਦੀ ਪਟੜੀ ਦੇ ਨਾਲ ਹੀ ਕਾਰ ਮੋੜ ਕੇ ਕਾਰ ਸਮੇਤ ਨਹਿਰ ਵਿੱਚ ਛਾਲ ਲਗਾ ਦਿੱਤੀ।

ਗੋਤਾਖੋਰਾਂ ਨੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਰ ਚਾਲਕ ਦੁਆਰਾ ਕਾਰ ਦੀਆਂ ਤਾਕੀਆਂ ਲਾਕ ਕਰ ਲਏ ਜਾਣ ਕਾਰਨ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਬਾਅਦ ਵਿਚ ਕਾਰ ਸਮੇਤ ਮਿ੍ਤਕ ਦੇਹ ਬਾਹਰ ਕੱਢੀ ਗਈ ਸੀ। ਗੱਡੀ ਵਿੱਚੋਂ ਮਿਲੇ ਸਮਾਨ ਦੇ ਆਧਾਰ ਤੇ ਮਿ੍ਤਕ ਦੀ ਪਛਾਣ ਹੋਈ ਸੀ। ਹੁਣ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੋ ਸ ਟ ਮਾ ਰ ਟ ਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਜੁੜੀ ਵੀਡੀਓ ਰਿਪੋਰਟ