ਭਾਖੜਾ ਨਹਿਰ ਚ ਮਿਲੀ ਲਾਪਤਾ ਕੁੜੀ ਦੀ ਲਾਸ਼, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਪਟਿਆਲਾ ਤੋਂ ਇੱਕ ਲੜਕੀ ਦੀ ਮ੍ਰਿਤਕ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸ ਦੇਈਏ ਅੱਜ ਤੋਂ 5 ਦਿਨ ਪਹਿਲਾਂ ਪਟਿਆਲੇ ਵਿੱਚ ਇੱਕ ਲੜਕੀ ਅਤੇ ਲੜਕੇ ਨਾਲ ਹਾਦਸਾ ਵਾਪਰ ਗਿਆ ਸੀ, ਜੋ ਰੇਲਵੇ ਪੁਲ ਤੋਂ ਪਹਿਲਾਂ ਮਿਲਟਰੀ ਕੈਂਪ ਕੋਲੋਂ ਡਿੱਗ ਗਏ ਸਨ। ਜਿਨ੍ਹਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ। ਅੱਜ ਉਨ੍ਹਾਂ ਵਿੱਚੋਂ ਲੜਕੀ ਦੀ ਮ੍ਰਿਤਕ ਦੇਹ ਨਹਿਰ ਵਿਚੋਂ ਬਰਾਮਦ ਹੋਈ ਹੈ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਹੋਈ

ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਮ੍ਰਿਤਿਕਾ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਆਸ਼ੂ ਮਲਿਕ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਨ੍ਹਾਂ ਨੂੰ ਖਨੌਰੀ ਬਾਈਪਾਸ ਨਹਿਰ ਕੋਲੋਂ ਲੜਕੀ ਦੀ ਮ੍ਰਿਤਕ ਦੇਹ ਦੇ ਮਿਲੀ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਅੱਜ ਤੋਂ 5 ਦਿਨ ਪਹਿਲਾਂ ਇੱਕ ਲੜਕਾ ਅਤੇ ਲੜਕੀ ਪਟਿਆਲੇ ਰੇਲਵੇ ਪੁਲ਼ ਕੋਲੋ ਡਿੱਗ ਗਏ ਸਨ। ਉਨ੍ਹਾਂ ਨੂੰ ਇਸ ਦੀ ਸੂਚਨਾ ਐਸ.ਐਚ.ਓ ਵੱਲੋਂ ਦਿੱਤੀ ਗਈ ਸੀ।

ਇਸ ਕਰਕੇ ਉਨ੍ਹਾਂ ਨੇ ਲੜਕੇ ਅਤੇ ਲੜਕੀ ਦੀ ਭਾਲ਼ ਲਈ 40 ਤੋਂ 45 ਗੋਤਾਖੋਰਾਂ ਦੀ ਡਿਊਟੀ ਲਗਾਈ ਹੋਈ ਸੀ। ਅੱਜ ਉਨ੍ਹਾਂ ਦੇ ਇੱਕ ਗੋਤਾਖੋਰ ਬਬਲੀ ਕੁਮਾਰ ਨੂੰ 7 ਵਜੇ ਦੇ ਕਰੀਬ ਲੜਕੀ ਦੀ ਮ੍ਰਿਤਕ ਦੇਹ ਮਿਲੀ। ਆਸ਼ੂ ਮਲਿਕ ਦੇ ਦੱਸਣ ਅਨੁਸਾਰ ਬਬਲੀ ਕੁਮਾਰ ਨੇ ਉਨ੍ਹਾਂ ਨੂੰ ਮ੍ਰਿਤਕ ਦੇਹ ਦੀ ਫੋਟੋ ਭੇਜੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਹ ਐੱਸ.ਐੱਚ.ਓ ਨੂੰ ਫੋਟੋ ਭੇਜੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੜਕੀ ਦੀ ਭਾਲ ਵੀ ਕੀਤੀ ਜਾ ਰਹੀ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਨੂੰ ਸੋਹਿਨੀ ਬੌਸ ਨਾਮਕ ਲੜਕੀ ਦੀ ਮ੍ਰਿਤਕ ਦੇਹ ਮਿਲੀ। ਜਿਸ ਤੋਂ ਬਾਅਦ ਮ੍ਰਿਤਕਾ ਦੇ ਪਿਤਾ ਨੇ ਮ੍ਰਿਤਕ ਦੇਹ ਦੀ ਪਹਿਚਾਣ ਕੀਤੀ। ਮਹਿਲਾ ਪੁਲੀਸ ਅਧਿਕਾਰੀ ਦੇ ਦੱਸਣ ਅਨੁਸਾਰ ਸੋਹਿਨੀ 2 ਤਰੀਕ ਤੋਂ ਲਾਪਤਾ ਸੀ। ਜਿਸ ਦੀ ਅੱਜ ਮ੍ਰਿਤਕ ਦੇ ਬਰਾਮਦ ਹੋਈ ਹੈ। ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾਵੇਗਾ। ਜੋ ਵੀ ਸਾਹਮਣੇ ਆਵੇਗਾ ਉਸਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ