ਭੈਣ ਦੀ ਖੁਸ਼ੀ ਲਈ ਭਰਾ ਨੇ ਕਰ ਦਿੱਤਾ ਵੱਡਾ ਕਾਂਡ, ਦੇਖਣ ਵਾਲਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਲੁਧਿਆਣਾ ਪੁਲਿਸ ਨੇ ਪਿਛਲੇ ਦਿਨੀਂ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਬਜ਼ੁਰਗ ਜੋੜੇ ਦੀ ਜਾਨ ਲਏ ਜਾਣ ਦਾ ਮਾਮਲਾ ਸੁਲਝਾ ਲਿਆ ਹੈ। ਮ੍ਰਿਤਕ ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਪਤੀ ਪਤਨੀ ਸਨ। ਉਨ੍ਹਾਂ ਨੇ ਕੁਝ ਹੀ ਦਿਨਾਂ ਤਕ ਆਪਣੇ ਪੁੱਤਰ ਕੋਲ ਵਿਦੇਸ਼ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਨਾਮ ਚਰਨਜੀਤ ਸਿੰਘ ਹੈ।

ਜੋ ਕਿ ਮ੍ਰਿਤਕ ਜੋੜੇ ਦੇ ਪੁੱਤਰ ਜਗਮੋਹਨ ਸਿੰਘ ਦਾ ਸਾਲਾ ਲੱਗਦਾ ਹੈ। ਚਰਨਜੀਤ ਸਿੰਘ ਪਹਿਲਾਂ ਇੰਗਲੈਂਡ ਰਹਿੰਦਾ ਸੀ ਪਰ ਹੁਣ ਕੁਝ ਦੇਰ ਤੋਂ ਆਪਣੀ ਪਤਨੀ ਸਮੇਤ ਲੁਧਿਆਣਾ ਦੇ ਹੀ ਜਸਦੇਵ ਨਗਰ ਵਿਚ ਰਹਿ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਨੂੰ ਸ਼ਿਕਵਾ ਹੈ ਕਿ ਜਗਮੋਹਣ ਸਿੰਘ ਅਤੇ ਉਸ ਦਾ ਪਰਿਵਾਰ ਚਰਨਜੀਤ ਸਿੰਘ ਦੀ ਭੈਣ ਨਾਲ ਚੰਗਾ ਸਲੂਕ ਨਹੀਂ ਕਰਦੇ। ਉਹ ਉਸ ਨੂੰ ਆਪਣੇ ਪੇਕਿਆਂ ਨਾਲ ਚੰਗੀ ਤਰ੍ਹਾਂ ਮਿਲਣ ਗਿਲਣ ਨਹੀਂ ਦਿੰਦੇ।

ਹੁਣ ਤਾਂ ਜਗਮੋਹਨ ਸਿੰਘ ਦੇ ਮਾਤਾ ਪਿਤਾ ਵੀ ਆਪਣੇ ਪੁੱਤਰ ਕੋਲ ਹੀ ਵਿਦੇਸ਼ ਜਾਣ ਵਾਲੇ ਸਨ। ਇਹ ਗੱਲਾਂ ਚਰਨਜੀਤ ਸਿੰਘ ਦੀ ਮਾਂ ਨੇ ਉਸ ਨੂੰ ਦੱਸਿਆ ਸਨ। ਜਿਸ ਕਰ ਕੇ ਚਰਨਜੀਤ ਸਿੰਘ ਦੇ ਮਨ ਵਿੱਚ ਇਸ ਪਰਿਵਾਰ ਪ੍ਰਤੀ ਖੁੰਦਕ ਸੀ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਹਿਲਾਂ ਚਰਨਜੀਤ ਸਿੰਘ 5 ਤਰੀਕ ਨੂੰ 4 ਵਜੇ ਸੁਖਦੇਵ ਸਿੰਘ ਦੇ ਘਰ ਗਿਆ। ਉੱਥੇ ਸੁਖਦੇਵ ਸਿੰਘ ਦੀ ਗੱਡੀ ਨਾ ਹੋਣ ਕਾਰਨ ਉਹ ਵਾਪਸ ਆ ਗਿਆ। ਫੇਰ ਉਹ ਦੁਬਾਰਾ 8-30 ਵਜੇ ਗਿਆ।

ਉਹ ਆਪਣੀ ਗੱਡੀ ਕੁਝ ਫ਼ਰਕ ਨਾਲ ਖੜ੍ਹੀ ਕਰਕੇ ਅੱਗੇ ਪੈਦਲ ਚੱਲ ਕੇ ਗਿਆ। ਉੱਥੇ ਉਸ ਦੀ ਬਜ਼ੁਰਗ ਜੋੜੇ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਉਸ ਨੇ ਆਪਣੇ ਨਾਲ ਲਿਆਂਦੀ ਤਿੱਖੀ ਚੀਜ਼ ਨਾਲ ਇਨ੍ਹਾਂ ਦੋਵਾਂ ਦੀ ਜਾਨ ਲੈ ਲਈ। ਇਸ ਤੋਂ ਬਾਅਦ ਜਦੋਂ ਉਹ ਜਾਣ ਲੱਗਾ ਤਾਂ ਉਸ ਤੋਂ ਗੇਟ ਨਹੀਂ ਖੁੱਲ੍ਹਿਆ। ਜਿਸ ਕਰਕੇ ਉਹ ਕੰਧ ਟੱਪ ਕੇ ਚਲਾ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੀ.ਸੀ.ਟੀ.ਵੀ ਦੀ ਫੁਟੇਜ ਜਦੋਂ ਬਜ਼ੁਰਗ ਜੋੜੇ ਦੀ ਧੀ ਨੂੰ ਦਿਖਾਈ ਗਈ

ਤਾਂ ਉਸ ਨੇ ਪਛਾਣ ਲਿਆ ਕਿ ਇਹ ਚਰਨਜੀਤ ਸਿੰਘ ਹੈ। ਇਸ ਤੋਂ ਬਾਅਦ ਪੁਲਿਸ ਨੇ ਚਰਨਜੀਤ ਸਿੰਘ ਨੂੰ ਕਾਬੂ ਕਰ ਲਿਆ। ਉਸ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਬਹੁਤ ਹੀ ਜਲਦੀ ਇਹ ਮਾਮਲਾ ਟ੍ਰੇਸ ਕਰ ਲਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ