ਮਸ਼ਹੂਰ ਪੰਜਾਬੀ ਕਲਾਕਾਰ ਦਾ ਹੋਇਆ ਦੇਹਾਂਤ, ਫੈਨਜ਼ ਨੂੰ ਲੱਗਾ ਵੱਡਾ ਸਦਮਾ

ਪੌਪ ਸੌਂਗ ਦੇ ਸ਼ੌਕੀਨਾਂ ਨੂੰ ਇਹ ਜਾਣ ਕੇ ਧੱਕਾ ਲੱਗੇਗਾ ਕਿ ‘ਪਿਆਰ ਹੋ ਗਿਆ’ ਅਤੇ ‘ਨੱਚਾਂਗੇ ਸਾਰੀ ਰਾਤ’ ਦੇ ਪੌਪ ਸਿੰਗਰ ਤਾਜ਼ ਹੁਣ ਇਸ ਦੁਨੀਆ ਵਿਚ ਨਹੀਂ ਰਹੇ। 1990 ਦੇ ਦਹਾਕੇ ਵਿਚ ਉਨ੍ਹਾਂ ਦਾ ਨਾਮ ਚੱਲਦਾ ਸੀ। 1989 ਵਿੱਚ ਆਈ ਉਨ੍ਹਾਂ ਦੀ ਐਲਬਮ ‘ਹਿੱਟ ਦਾ ਡੇਕ’ ਨਾਲ ਉਨ੍ਹਾਂ ਦੇ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਬਣ ਗਏ ਅਤੇ ਇਹ ਵਾਧਾ ਲਗਾਤਾਰ ਹੁੰਦਾ ਰਿਹਾ। ਪਹਿਲਾਂ ਉਨ੍ਹਾਂ ਨੂੰ ਜੌਨੀ ਜ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਉਨ੍ਹਾਂ ਦਾ ਅਸਲ ਨਾਮ ਤਰਸੇਮ ਸਿੰਘ ਸੈਣੀ ਸੀ।

ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਵੀ ਅਜੀਬ ਹੀ ਤਰੀਕੇ ਨਾਲ ਖਤਮ ਹੋ ਗਿਆ। ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਕੁਝ ਸਮਾਂ ਪਹਿਲਾਂ ਉਹ ਹਰਨੀਆਂ ਦੀ ਲਪੇਟ ਵਿਚ ਆ ਗਏ ਸਨ। ਜਿਸ ਕਰਕੇ ਡਾਕਟਰਾਂ ਦੀ ਸਲਾਹ ਮੁਤਾਬਕ ਉਨ੍ਹਾਂ ਦੀ ਸਰਜਰੀ ਕੀਤੀ ਜਾਣੀ ਸੀ ਪਰ ਜਦੋਂ ਸਰਜਰੀ ਦਾ ਸਮਾਂ ਆਇਆ ਤਾਂ ਉਦੋਂ ਤਕ ਕਰੋਨਾ ਮੁਲਕ ਵਿੱਚ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਸੀ। ਜਿਸ ਕਰਕੇ ਸਰਜਰੀ ਦਾ ਕੰਮ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੌਪ ਸਿੰਗਰ ਤਾਜ਼ ਕੌਮਾ ਵਿੱਚ ਚਲੇ ਗਏ।

ਜੋ ਕਿ ਉਨ੍ਹਾਂ ਦੇ ਪ੍ਰਸੰਸਕਾਂ ਲਈ ਚੰਗੀ ਖ਼ਬਰ ਨਹੀਂ ਸੀ ਪਰ ਮਾਰਚ ਵਿੱਚ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਣ ਲੱਗਾ ਅਤੇ ਉਹ ਕੋਮਾ ਤੋਂ ਬਾਹਰ ਆ ਗਏ। ਜਿਸ ਕਰ ਕੇ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸੰਸਕ ਖ਼ੁਸ਼ ਨਜ਼ਰ ਆ ਰਹੇ ਸਨ ਪਰ ਇਹ ਖੁਸ਼ੀ ਬਹੁਤੀ ਦੇਰ ਨਹੀਂ ਰਹਿ ਸਕੀ। ਅਖ਼ੀਰ ਤਾਜ਼ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਪ੍ਰਸੰਸਕਾਂ ਲਈ ਇਹ ਇਕ ਅਸਹਿ ਵਿਛੋੜਾ ਸੀ। ਉਨ੍ਹਾਂ ਦੇ ਪ੍ਰਸੰਸਕ ਗਹਿਰੇ ਸਦਮੇ ਵਿੱਚ ਹਨ।