ਮਹਾਨ ਕਲਾਕਾਰ ਦਾ ਹੋਇਆ ਦੇਹਾਂਤ, ਹਸਪਤਾਲ ਚ ਲਏ ਆਖਰੀ ਸਾਹ

ਪ੍ਰਸਿੱਧ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ। ਉਹ ਮੁੰਬਈ ਦੇ ਇਕ ਹਸਪਤਾਲ ਵਿਚ ਦਿੱਤੀ ਜਾ ਰਹੀ ਡਾਕਟਰੀ ਸਹਾਇਤਾ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਉਮਰ 82 ਸਾਲ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਵਿੱਚ ਗਿਰਾਵਟ ਆਈ ਸੀ। ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੂੰ ਖਦਸ਼ਾ ਸੀ ਕਿ ਉਨ੍ਹਾਂ ਨੂੰ ਕੋਲਾਨ ਕੈਂ ਸ ਰ ਹੋ ਸਕਦਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਨੂੰ ਕੋ ਰੋ ਨਾ ਵੀ ਹੋ ਗਿਆ ਹੈ। ਅਖੀਰ ਉਹ ਅੱਖਾਂ ਮੀਟ ਗਏ ਉਹ ਆਪਣੇ ਪਿੱਛੇ ਆਪਣੀ ਪਤਨੀ ਮਿਤਾਲੀ ਸਿੰਘ ਨੂੰ ਛੱਡ ਗਏ ਹਨ।

ਉਨ੍ਹਾਂ ਨੇ ਅਨੇਕਾਂ ਬਾਲੀਵੁੱਡ ਫਿਲਮਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਭੁਪਿੰਦਰ ਸਿੰਘ ਦਾ ਜਨਮ 6 ਫਰਵਰੀ 1940 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਨੱਥਾ ਸਿੰਘ ਵੀ ਇਕ ਪ੍ਰਸਿੱਧ ਸੰਗੀਤਕਾਰ ਸਨ। ਉਨ੍ਹਾਂ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਆਪਣੇ ਪਿਤਾ ਜੀ ਤੋਂ ਹੀ ਲਈ। 1980 ਵਿੱਚ ਉਨ੍ਹਾਂ ਦਾ ਮਿਤਾਲੀ ਮੁਖਰਜੀ ਨਾਲ ਵਿਆਹ ਹੋ ਗਿਆ ਜੋ ਕਿ ਬੰਗਾਲ ਦੇ ਪ੍ਰਸਿੱਧ ਗਾਇਕਾ ਹਨ। ਇਸ ਤੋਂ ਬਾਅਦ ਇਸ ਜੋੜੀ ਨੇ ਇਕੱਠਿਆਂ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ।

ਸੰਗੀਤ ਪ੍ਰੇਮੀ ਇਸ ਜੋਡ਼ੀ ਨੂੰ ਬਹੁਤ ਪਸੰਦ ਕਰਦੇ ਸਨ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਵਿਚ ਨਾਮ ਗੁੰਮ ਜਾਏਗਾ, ਕਰੋਗੇ ਯਾਦ ਤੋਂ, ਮਿੱਠੇ ਬੋਲ ਬੋਲੇ, ਖ਼ੁਸ਼ ਰਹੋ ਅਹਿਲੇ ਵਤਨ, ਹਮ ਤੋ ਸਫ਼ਰ ਕਰਤੇ ਹੈਂ, ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਇਸ ਸਮੇਂ ਮਿਤਾਲੀ ਸਿੰਘ ਇਕੱਲੇ ਰਹਿ ਗਏ ਹਨ। ਇਸ ਜੋੜੀ ਦਾ ਕੋਈ ਬੱਚਾ ਨਹੀਂ ਹੈ। ਭੁਪਿੰਦਰ ਸਿੰਘ ਦੇ ਪ੍ਰਸੰਸਕਾਂ ਵਿੱਚ ਉਦਾਸੀ ਹੈ।