ਮਾਂ ਧੀ ਦੀ ਹੋਈ ਮੋਤ, ਉੱਜੜ ਗਿਆ ਚੰਗਾ ਭਲਾ ਪਰਿਵਾਰ

ਇਨਸਾਨ ਮਨ ਵਿੱਚ ਕਈ ਖ਼ਾਹਿਸ਼ਾਂ ਰੱਖਦਾ ਹੈ। ਕਈ ਵਾਰ ਜਦੋਂ ਇਹ ਖਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਗ਼ਲਤ ਕਦਮ ਵੀ ਚੁੱਕ ਲੈਂਦਾ ਹੈ। ਬਠਿੰਡਾ ਦੇ ਪਿੰਡ ਦਿਉਣ ਦੀ ਇਕ ਔਰਤ ਮਨਪ੍ਰੀਤ ਕੌਰ ਨੇ ਘਰ ਵਿੱਚ ਪੁੱਤਰ ਪੈਦਾ ਨਾ ਹੋਣ ਕਾਰਨ ਕੋਈ ਗਲਤ ਦਵਾਈ ਖ਼ੁਦ ਖਾ ਲਈ ਅਤੇ ਡੇਢ ਸਾਲ ਦੀ ਆਪਣੀ ਧੀ ਨੂੰ ਵੀ ਖੁਆ ਦਿੱਤੀ। ਦੋਵਾਂ ਦੀ ਜਾਨ ਚਲੀ ਗਈ ਹੈ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਇਸ ਪਿੰਡ ਦੇ ਅੰਗਰੇਜ਼ ਸਿੰਘ ਨੇ ਦੱਸਿਆ ਹੈ

ਕਿ ਮਿ੍ਤਕਾ ਦੇ ਦਿਮਾਗ ਤੇ ਹਰ ਸਮੇਂ ਬੋਝ ਰਹਿੰਦਾ ਸੀ। ਉਸ ਦਾ ਪਤੀ ਅੰਗਹੀਣ ਹੈ ਅਤੇ ਮਜ਼ਦੂਰੀ ਕਰਦਾ ਹੈ। ਉਹ ਆਪ 3 ਧੀਆਂ ਦੀ ਮਾਂ ਸੀ। ਅੰਗਰੇਜ਼ ਸਿੰਘ ਦੇ ਦੱਸਣ ਮੁਤਾਬਕ ਮਿ੍ਤਕਾ ਨੇ ਆਪਣੇ ਬੱਚੇ ਨੂੰ ਕੋਈ ਗਲਤ ਦਵਾਈ ਖੁਆ ਦਿੱਤੀ ਅਤੇ ਖੁਦ ਵੀ ਖਾ ਲਈ। ਜਦੋਂ ਦੁਪਹਿਰ ਸਮੇਂ ਉਸ ਦਾ ਪਤੀ ਘਰ ਆਇਆ ਤਾਂ ਬੱਚੇ ਦੀ ਜਾਨ ਜਾ ਚੁੱਕੀ ਸੀ। ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਮੌਕੇ ਤੇ ਪਹੁੰਚ ਗਈ ਪਰ ਦੋਵੇਂ ਪਰਿਵਾਰਾਂ ਨੇ ਕੋਈ ਕਾਰਵਾਈ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ।

ਬਲਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਉਸ ਦੀ ਭਾਣਜੀ ਸੀ। ਘਰ ਦਾ ਮਾਹੌਲ ਠੀਕ ਨਹੀਂ ਸੀ। ਉਹ ਆਪਣੇ ਸਹੁਰੇ ਪਰਿਵਾਰ ਤੋਂ ਸੰਤੁਸ਼ਟ ਨਹੀਂ ਸੀ। ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਕਿਸ ਨੇ ਕੋਈ ਗਲਤ ਚੀਜ਼ ਦਿੱਤੀ ਹੈ? ਉਹ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਨਪ੍ਰੀਤ ਕੌਰ ਪਤਨੀ ਬਿੰਦਰ ਸਿੰਘ ਪਿੰਡ ਦਿਉਣ ਦੀ ਰਹਿਣ ਵਾਲੀ ਸੀ। ਉਹ 3 ਧੀਆਂ ਦੀ ਮਾਂ ਸੀ। ਉਸ ਦੀ ਤੀਜੀ ਲੜਕੀ ਦੀ ਉਮਰ ਡੇਢ ਸਾਲ ਸੀ।

ਇਸ ਵਾਰ ਮਨਪ੍ਰੀਤ ਕੌਰ ਨੂੰ ਲੜਕਾ ਹੋਣ ਦੀ ਉਮੀਦ ਸੀ ਪਰ ਇਸ ਵਾਰ ਵੀ ਲੜਕੀ ਹੋ ਗਈ। ਮਨਪ੍ਰੀਤ ਕੌਰ ਨੇ ਇਹ ਗੱਲ ਦਿਲ ਨੂੰ ਲਾ ਲਈ ਅਤੇ ਗਲਤ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਨਪ੍ਰੀਤ ਕੌਰ ਨੇ ਪਹਿਲਾਂ ਗਲਤ ਦਵਾਈ ਖੁਦ ਖਾ ਗਈ ਅਤੇ ਫਿਰ ਬੱਚੀ ਨੂੰ ਦੇ ਦਿੱਤੀ। ਪਹਿਲਾਂ ਬੱਚੀ ਅੱਖਾਂ ਮੀਟ ਗਈ। ਫੇਰ ਡਾਕਟਰੀ ਸਹਾਇਤਾ ਦਿੱਤੇ ਜਾਣ ਦੌਰਾਨ ਮਨਪ੍ਰੀਤ ਕੌਰ ਵੀ ਦਮ ਤੋੜ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਹ 174 ਦੀ ਕਾਰਵਾਈ ਕਰ ਰਹੇ ਹਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ