ਮਾਂ ਨੂੰ ਲੁੱਟਣ ਆਏ ਸੀ 2 ਲੁਟੇਰੇ, ਪੁੱਤ ਨੇ ਦਲੇਰੀ ਨਾਲ ਕੀਤੇ ਕਾਬੂ

ਨਾਭਾ ਦੇ ਦੁਲੱਦੀ ਗੇਟ ਸਥਿਤ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੀ ਦੁਕਾਨ ਤੇ ਕਾਰਵਾਈ ਕਰਨ ਆਏ 2 ਵਿਅਕਤੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਬਾਜ਼ਾਰ ਵਾਲਿਆਂ ਨੇ ਇਕੱਠੇ ਹੋ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਨੂੰ ਭੱਜਣ ਵੀ ਨਹੀਂ ਦਿੱਤਾ ਸਗੋਂ ਫਡ਼ ਕੇ ਪੁਲਿਸ ਹਵਾਲੇ ਕਰ ਦਿੱਤਾ। ਦੁਕਾਨ ਦੀ ਮਾਲਕ ਔਰਤ ਨੇ ਦੱਸਿਆ ਹੈ ਕਿ ਉਹ ਦੁਕਾਨ ਵਿੱਚ ਇਕੱਲੀ ਬੈਠੀ ਸੀ। 2 ਬੰਦੇ ਦੁਕਾਨ ਅੰਦਰ ਆਏ ਅਤੇ ਪੁੱਛਣ ਲੱਗੇ ਕੀ ਪੈਸੇ ਕੱਢ ਦਿਓਗੇ? ਔਰਤ ਦੇ ਹਾਂ ਕਹਿਣ ਤੇ ਇਨ੍ਹਾਂ ਨੇ ਫਿਰ ਪੁੱਛਿਆ ਕੀ ਪਾਣੀ ਪੀ ਲਈਏ।

ਔਰਤ ਨੇ ਕਿਹਾ ਪੀ ਲਵੋ। ਔਰਤ ਦੇ ਦੱਸਣ ਮੁਤਾਬਕ ਉਸ ਸਮੇਂ ਉਹ ਨਕਦੀ ਗਿਣ ਰਹੀ ਸੀ। ਇਨ੍ਹਾਂ ਵਿਅਕਤੀਆਂ ਕੋਲ ਇਕ ਦਾਤਰ ਅਤੇ ਇਕ ਪ ਸ ਤੋ ਲ ਸੀ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਸ ਦੇ ਹੱਥ ਵਿੱਚੋਂ ਨਕਦੀ ਖੋਹ ਲਈ ਅਤੇ ਦੂਸਰੇ ਨੇ ਗੱਲੇ ਵਿਚੋਂ ਨਕਦੀ ਚੁੱਕ ਲਈ। ਔਰਤ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਦਿੱਤੀ। ਉਸ ਦਾ ਬੇਟਾ ਆ ਕੇ ਇਨ੍ਹਾਂ ਵਿਅਕਤੀਆਂ ਨਾਲ ਹੱਥੋਪਾਈ ਹੋ ਗਿਆ। ਇੰਨੇ ਵਿੱਚ ਬਜ਼ਾਰ ਤੋਂ ਵੀ ਕੁਝ ਵਿਅਕਤੀ ਉਨ੍ਹਾਂ ਦੀ ਮਦਦ ਲਈ ਆ ਗਏ।

ਇਸ ਤਰ੍ਹਾਂ ਉਨ੍ਹਾਂ ਨੇ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਦੇ ਆਪਣੇ ਬੇਟੇ ਦੇ ਵੀ ਹੱਥ ਤੇ ਸੱਟ ਲੱਗੀ ਹੈ। ਔਰਤ ਨੇ ਇਨ੍ਹਾਂ ਵਿਅਕਤੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਦੁਕਾਨ ਇਸ ਔਰਤ ਦੀ ਦੁਕਾਨ ਦੇ ਨਾਲ ਹੀ ਹੈ। ਉਨ੍ਹਾਂ ਦਾ ਦਰਜ਼ੀ ਦਾ ਕੰਮ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਗੁਆਂਢੀਆਂ ਦੀ ਦੁਕਾਨ ਅੰਦਰੋਂ ਰੌਲਾ ਰੱਪਾ ਅਤੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ।

ਉਨ੍ਹਾਂ ਨੇ ਸੋਚਿਆ ਕਿ ਕਿਸੇ ਦੇ ਕਰੰਟ ਲੱਗਾ ਹੈ। ਜਿਸ ਕਰਕੇ ਉਹ ਮੱਦਦ ਲਈ ਤੁਰੰਤ ਦੁਕਾਨ ਅੰਦਰ ਗਿਆ। ਉਸ ਨੇ ਅੰਦਰ ਜਾ ਕੇ ਦੇਖਿਆ ਕਿ 2 ਬੰਦੇ ਦੁਕਾਨ ਮਾਲਕਾਂ ਨਾਲ ਹੱਥੋ ਪਾਈ ਹੋ ਰਹੇ ਸੀ। ਉਸ ਨੇ ਵੀ ਇਨ੍ਹਾਂ ਬੰਦਿਆਂ ਨੂੰ ਕਾਬੂ ਕਰਨ ਲਈ ਦੁਕਾਨ ਮਾਲਕਾਂ ਦੀ ਮਦਦ ਕੀਤੀ। ਇਸ ਦੁਕਾਨਦਾਰ ਨੇ ਦੱਸਿਆ ਕਿ ਇੰਨੇ ਵਿੱਚ ਇੱਕ ਹੋਰ ਵਿਅਕਤੀ ਆ ਗਿਆ। ਉਸ ਨੇ ਦਾਤਰ ਵਾਲੇ ਵਿਅਕਤੀ ਨੂੰ ਜੱਫਾ ਪਾ ਲਿਆ। ਉਸ ਨੇ ਇਸ ਵਿਅਕਤੀ ਤੋਂ ਦਾ ਤ ਰ ਝਪਟ ਲਿਆ

ਅਤੇ ਫਿਰ ਪ ਸ ਤੋ ਲ ਵਾਲੇ ਦੇ ਹੱਥ ਤੇ ਦਾਤਰ ਦਾ ਪੁੱਠਾ ਵਾਰ ਕਰਕੇ ਉਸ ਤੋਂ ਪ ਸ ਤੋ ਲ ਲੈ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਦੋਵੇਂ ਬੰਦੇ ਕਾਬੂ ਕਰ ਲਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦੁਲੱਦੀ ਗੇਟ ਸਥਿਤ ਗੁਪਤਾ ਇੰਟਰਪ੍ਰਾਈਜ਼ਿਜ਼ ਨਾਮ ਦੀ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੀ ਦੁਕਾਨ ਤੇ 2 ਬੰਦੇ ਗਏ। ਇਨ੍ਹਾਂ ਨੇ ਪੈਸੇ ਝਪਟਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚੋਂ ਇੱਕ ਕੋਲ ਦਾ ਤ ਰ ਅਤੇ ਦੂਜੇ ਕੋਲ ਖਿਡਾਉਣਾ ਪ ਸ ਤੋ ਲ ਸੀ। ਲੋਕਾਂ ਨੇ ਇਨ੍ਹਾਂ ਨੂੰ ਮਿਲ ਕੇ ਫੜ ਲਿਆ

ਅਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਦੋਵੇਂ ਵਿਅਕਤੀ ਕੌਲ ਪਿੰਡ ਦੇ ਰਹਿਣ ਵਾਲੇ ਹਨ ਅਤੇ ਕੋਈ ਕੰਮ ਨਹੀਂ ਕਰਦੇ। ਇਨ੍ਹਾਂ ਕੋਲ ਇਕ ਮੋਟਰਸਾਈਕਲ ਵੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅਜੇ ਤੱਕ ਉਨ੍ਹਾਂ ਕੋਲ ਮਾਮਲਾ ਦਰਜ ਕਰਵਾਉਣ ਲਈ ਕੋਈ ਵੀ ਨਹੀਂ ਪਹੁੰਚਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ