ਮਾਂ ਬਣਾ ਰਹੀ ਸੀ ਖਾਣਾ, ਪਿਓ ਲਾਉਣ ਲੱਗਾ ਸੀ ਝੋਨਾ, ਪਿੱਛੇ 2 ਸਾਲਾ ਮਾਸੂਮ ਨਾਲ ਜੋ ਹੋਇਆ ਕੰਬ ਗਿਆ ਸਾਰਾ ਪਿੰਡ

ਤਰਨਤਾਰਨ ਦੇ ਪਿੰਡ ਦਿਆਲਪੁਰਾ ਦੇ 2 ਢਾਈ ਸਾਲ ਦੇ ਇੱਕ ਬੱਚੇ ਦੀ ਸੂਏ ਵਿੱਚ ਡਿੱਗਣ ਨਾਲ ਜਾਨ ਜਾਣ ਦੀ ਖ਼ਬਰ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੱਚੇ ਦੀ ਮਾਂ ਉਸ ਸਮੇਂ ਖਾਣਾ ਬਣਾ ਰਹੀ ਸੀ। ਉਸ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੇ ਦਿਲ ਦੇ ਟੁਕੜੇ ਨਾਲ ਕੀ ਵਾਪਰ ਰਿਹਾ ਹੈ? ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬੱਚਾ ਘਰੋਂ ਨਿਕਲਿਆ। ਬਾਹਰ ਗਲੀ ਹੈ। ਬੱਚਾ ਸੂਏ ਤੇ ਆ ਗਿਆ ਅਤੇ ਕਿਸੇ ਤਰ੍ਹਾਂ ਸੂਏ ਵਿੱਚ ਡਿੱਗ ਪਿਆ। ਉਹ ਰਿੜ੍ਹਦਾ ਹੋਇਆ ਪੁਲ ਤੱਕ ਪਹੁੰਚ ਗਿਆ।

ਉੱਥੋਂ ਮਿ੍ਤਕ ਹਾਲਤ ਵਿੱਚ ਮਿਲਿਆ ਹੈ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ ਝੋਨਾ ਲਗਾਉਣ ਗਏ ਹੋਏ ਸੀ ਅਤੇ ਬੱਚੇ ਦੀ ਮਾਂ ਘਰ ਵਿੱਚ ਖਾਣਾ ਬਣਾ ਰਹੀ ਸੀ। ਬੱਚੇ ਦੀ ਉਮਰ 2 ਸਾਲ ਹੈ। ਪਰਿਵਾਰ ਦੀ ਮਹਿਲਾ ਮੈਂਬਰ ਪਰਮਜੀਤ ਕੌਰ ਦੇ ਦੱਸਣ ਮੁਤਾਬਕ ਬੱਚੇ ਦੀ ਮਾਂ ਖਾਣਾ ਬਣਾ ਰਹੀ ਸੀ। ਬੱਚਾ ਖੇਡਦਾ ਹੋਇਆ ਬਾਹਰ ਆ ਗਿਆ ਅਤੇ ਕਿਸੇ ਤਰ੍ਹਾਂ ਸੂਏ ਵਿੱਚ ਡਿੱਗ ਪਿਆ। ਪਰਿਵਾਰ ਬੱਚੇ ਨੂੰ ਲੱਭਦਾ ਰਿਹਾ। ਉਹ 9-10 ਵਜੇ ਤੱਕ ਨਹੀਂ ਮਿਲਿਆ। ਅਖੀਰ ਜਦੋਂ ਪੁਲ ਥੱਲੇ ਤੋਂ ਮਿਲਿਆ

ਤਾਂ ਉਸ ਦੀ ਜਾਨ ਜਾ ਚੁੱਕੀ ਸੀ। ਬੱਚੇ ਦੀ ਉਮਰ 2 ਸਾਲ ਸੀ। ਪਰਮਜੀਤ ਕੌਰ ਨੇ ਦੱਸਿਆ ਹੈ ਕਿ ਬੱਚੇ ਦਾ ਪਿਤਾ ਵੈਸੇ ਤਾਂ ਭੱਠੇ ਦਾ ਕੰਮ ਕਰਦਾ ਹੈ ਪਰ ਇਸ ਸਮੇਂ ਝੋਨਾ ਲਗਾਉਣ ਗਿਆ ਹੋਇਆ ਸੀ। ਸਾਹਿਬ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ 6-30 ਵਜੇ ਦਾ ਸਮਾਂ ਸੀ। ਬੱਚੇ ਦੀ ਮਾਂ ਖਾਣਾ ਬਣਾ ਰਹੀ ਸੀ। ਬੱਚਾ ਖੇਡਦਾ ਹੋਇਆ ਬਾਹਰ ਆ ਗਿਆ ਅਤੇ ਸੂਏ ਵਿੱਚ ਡਿੱਗ ਪਿਆ। ਪਰਿਵਾਰ ਦੇ ਮੈਂਬਰ ਉਸ ਨੂੰ ਲੱਭਦੇ ਰਹੇ। ਉਹ ਪੁਲ ਦੇ ਹੇਠਾਂ ਤੋਂ ਮਿਲਿਆ ਹੈ।

ਸਾਹਿਬ ਸਿੰਘ ਨੇ ਮੰਗ ਕੀਤੀ ਹੈ ਕਿ ਸੂਏ ਦੇ ਆਲੇ ਦੁਆਲੇ ਤਾਰ ਲੱਗਣੀ ਚਾਹੀਦੀ ਹੈ ਤਾਂ ਕਿ ਛੋਟੇ ਬੱਚਿਆਂ ਦੇ ਸੂਏ ਵਿਚ ਡਿੱਗਣ ਤੋਂ ਬਚਾਅ ਹੋ ਸਕੇ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਗ਼ਰੀਬ ਪਰਿਵਾਰ ਨਾਲ ਵਾਪਰੀ ਇਸ ਘਟਨਾ ਕਾਰਨ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਹਰ ਕੋਈ ਪਰਿਵਾਰ ਨਾਲ ਹ ਮ ਦ ਰ ਦੀ ਜਿਤਾ ਰਿਹਾ ਹੈ।