ਮਾਡਲਿੰਗ ਛੱਡਕੇ ਬਣੀ ਸੀ ਫ਼ੌਜੀ, ਹੁਣ ਮੁਕਾਬਲੇ ਚ ਹੋਈ ਮੋਤ

ਪਿਛਲੇ ਪੰਜ ਮਹੀਨਿਆਂ ਤੋਂ ਰੂਸ ਅਤੇ ਯੂਕਰੇਨ ਵਿੱਚ ਹੋ ਰਹੀ ਜੰਗ ਕਾਰਨ ਹੁਣ ਤੱਕ ਲੋਕਾਂ ਨੂੰ ਕਿੰਨੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਜੰਗ ਨੇ ਹੁਣ ਤੱਕ ਕਿੰਨੀਆਂ ਹੀ ਜਾਨਾਂ ਲੈ ਲਈਆਂ ਹਨ। ਇਸੇ ਤਰ੍ਹਾਂ ਬ੍ਰਾਜ਼ੀਲ ਦੀ ਇੱਕ ਮਾਡਲ ਅਤੇ ਇੱਕ ਸਨਾਇਪਰ ਵੀ ਇਸ ਜੰਗ ਵਿੱਚ ਸ਼ਾਮਿਲ ਹੋਏ ਸਨ। ਇਸ ਦੌਰਾਨ ਯੂਕਰੇਨ ਦੀ ਖਾਰਕਿਵ ਵਿੱਚ ਰੂਸ ਨੇ ਮਿਜ਼ਾਇਲ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਸਾਬਕਾ ਮਾਡਲ ਥਲਿਤਾ ਡੋ ਵੈਲੇ ਦੀ ਜਾਨ ਚਲੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ 30 ਜੂਨ ਨੂੰ ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਹੋਇਆ ਸੀ। ਇਸ ਯੁੱਧ ਦੌਰਾਨ ਰੂਸ ਨੇ ਯੁੱਧਗ੍ਰਸਤ ਦੇਸ਼ ਦੇ ਉੱਤਰ ਪੂਰਬੀ ਖੇਤਰ ਦੇ ਖਾਰਕਿਵ ਸ਼ਹਿਰ ਤੇ ਮਿਜ਼ਾਈਲ ਹਮਲੇ ਕੀਤੇ । ਇਸ ਹਮਲੇ ਦੌਰਾਨ 39 ਸਾਲਾ ਥਲਿਤਾ ਡੋ ਵੈਲੇ ਦੀ ਜਾਨ ਚਲੀ ਗਈ। ਇਸ ਹਮਲੇ ਦੌਰਾਨ ਥਲਿਤਾ ਡੋ ਵੈਲੇ ਦੇ ਨਾਲ-ਨਾਲ ਇੱਕ 40 ਸਾਲਾ ਸਾਬਕਾ ਫ਼ੌਜੀ ਡਗਲਸ ਬੁਰੀਗੋ ਦੀ ਵੀ ਜਾਨ ਚਲੀ ਗਈ , ਜੋ ਥਲਿਤਾ ਨੂੰ ਲੱਭਣ ਲਈ ਬੰਕਰ ਵਾਪਿਸ ਗਏ ਸਨ।

ਮਿਲੀ ਜਾਣਕਾਰੀ ਅਨੁਸਾਰ ਥਲਿਤਾ ਪਹਿਲੇ ਮਿਜ਼ਾਇਲ ਹਮਲੇ ਤੋਂ ਬਾਅਦ ਸਮੂਹ ਦੀ ਇਕਲੌਤੀ ਜੀਵਤ ਮਹਿਲਾ ਸੀ। ਜਿਨ੍ਹਾਂ ਨੂੰ ਪਿਛਲੇ ਸੰਘਰਸ਼ਾਂ ਦਾ ਵੀ ਤਜਰਬਾ ਸੀ ਕਿਉਂਕਿ ਉਨ੍ਹਾਂ ਨੇ ਪਹਿਲਾਂ ਵੀ ਇਰਾਕ ਵਿੱਚ ਇਸਲਾਮਿਕ ਸਟੇਟ ਦੇ ਵਿਰੁੱਧ ਜੰਗ ਲੜੀ ਸੀ। ਥਲਿਤਾ ਇਕ ਮਾਡਲ ਦੇ ਨਾਲ ਨਾਲ ਕਾਨੂੰਨ ਦੀ ਵੀ ਵਿਦਿਆਰਥਣ ਸੀ। ਉਨ੍ਹਾਂ ਨੇ ਐਨਜੀਓਜ਼ ਦੇ ਨਾਲ ਪਸ਼ੂ ਬਚਾਓ ਮੁਹਿੰਮ ਵਿਚ ਵੀ ਹਿੱਸਾ ਲਿਆ। ਉਹ ਆਪਣੇ ਤਜਰਬਿਆਂ ਨੂੰ ਇਕ ਕਿਤਾਬ ਵਿੱਚ ਬਦਲਣ ਲਈ ਬ੍ਰਾਜੀਲ ਦੇ ਸਿਪਾਹੀਆਂ ਨਾਲ ਕੰਮ ਕਰ ਰਹੀ ਸੀ।