ਮਾਮਲਾ ਸੁਲਝਾਉਣ ਗਿਆ ਸੀ ਪੁਲੀਸ ਵਾਲਾ, ਨਹੀਂ ਪਤਾ ਸੀ ਅਗਲੇ ਡੰਡੇ ਸੋਟੇ ਰੱਖੀ ਕਰ ਰਹੇ ਨੇ ਇੰਤਜ਼ਾਰ

ਅਕਸਰ ਹੀ ਕਈ ਲੋਕਾਂ ਵੱਲੋਂ ਪੁਲਿਸ ਤੇ ਧੱਕਾ ਕਰਨ ਦੇ ਦੋਸ਼ ਲਗਾਏ ਜਾਂਦੇ ਹਨ ਅਤੇ ਫੇਰ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਸਚਾਈ ਪਤਾ ਕੀਤੀ ਜਾ ਸਕੇ। ਹੁਣ ਇੱਕ ਵੱਖਰਾ ਹੀ ਮਾਮਲਾ ਸੁਣਨ ਨੂੰ ਮਿਲਿਆ ਹੈ। ਜਿੱਥੇ ਕਾਰਵਾਈ ਕਰਨ ਗਏ ਪੁਲਿਸ ਅਧਿਕਾਰੀਆਂ ਦੀ ਖਿੱਚ ਧੂਹ ਕਰ ਦੇਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਲਈ ਜ਼ਿੰਮੇਵਾਰ ਪਿਤਾ ਬਲਰਾਜ ਸਿੰਘ ਅਤੇ ਪੁੱਤਰ ਜੱਜਪਾਲ ਸਿੰਘ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਮਹਿਲਾ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਸਹਿੰਸਰਾ ਕਲਾਂ ਦੇ ਰਹਿਣ ਵਾਲੇ ਧਨਵੰਤ ਸਿੰਘ ਉਰਫ ਧੰਨਾ ਨੇ ਪੁਲਿਸ ਨੂੰ ਦਰਖਾਸਤ ਦੇ ਕੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਜੱਜਪਾਲ ਸਿੰਘ ਅਤੇ ਉਸ ਦੇ ਪਿਤਾ ਬਲਰਾਜ ਸਿੰਘ ਤੇ ਮੰਦਾ ਬੋਲਣ ਦੇ ਦੋਸ਼ ਲਗਾਏ ਸਨ। ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸੰਬੰਧ ਵਿਚ ਪੁਲਿਸ ਮੁਲਾਜ਼ਮ ਪਿੰਡ ਵਿੱਚ ਗਏ। ਜਦੋਂ ਉਨ੍ਹਾਂ ਨੇ ਜੱਜਪਾਲ ਸਿੰਘ ਦਾ ਗੇਟ ਖਡ਼ਕਾ ਕੇ ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ

ਤਾਂ ਜੱਜਪਾਲ ਸਿੰਘ ਡੰਡਾ ਲੈ ਕੇ ਬਾਹਰ ਨਿਕਲਿਆ। ਉਸ ਨੇ ਆਉਂਦੇ ਹੀ ਪੁਲਿਸ ਮੁਲਾਜ਼ਮ ਤੇ ਡੰਡੇ ਨਾਲ ਵਾਰ ਕਰ ਦਿੱਤਾ ਅਤੇ ਕਾਲਰ ਤੋਂ ਫੜ ਲਿਆ। ਇਸ ਤੇ ਦੂਜੇ ਪੁਲਿਸ ਮੁਲਾਜ਼ਮ ਨੇ ਆਪਣੇ ਸਾਥੀ ਮੁਲਾਜ਼ਮ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇੰਨੇ ਵਿੱਚ ਹੀ ਜੱਜਪਾਲ ਸਿੰਘ ਦੇ ਪਿਤਾ ਬਲਰਾਜ ਸਿੰਘ ਨੇ ਵੀ ਹੱਥ ਵਿੱਚ ਫੜੇ ਡੰਡੇ ਨਾਲ ਦੂਸਰੇ ਪੁਲਿਸ ਮੁਲਾਜ਼ਮ ਤੇ ਵਾਰ ਕਰ ਦਿੱਤਾ ਅਤੇ ਕਾਲਰ ਤੋਂ ਫੜ ਲਿਆ। ਇਸ ਤਰ੍ਹਾਂ ਪੁਲਿਸ ਮੁਲਾਜ਼ਮ ਦੀ ਨੇਮ ਪਲੇਟ ਟੁੱਟ ਗਈ

ਅਤੇ ਉਥੇ ਹਾਜ਼ਰ ਹੋਰ ਲੋਕ ਵੀ ਪੁਲਿਸ ਮੁਲਾਜ਼ਮਾਂ ਦੇ ਗਲ ਪੈ ਗਏ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਧਾਰਾ 353 ਆਈ ਪੀ.ਸੀ, 186 ਆਈ.ਪੀ.ਸੀ ਅਤੇ 506 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰਕੇ ਜੱਜਪਾਲ ਸਿੰਘ ਅਤੇ ਬਲਰਾਜ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੋਰ ਜਾਣਕਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ