ਮੁੰਡਿਆਂ ਨਾਲ ਲਗਾਈ ਨਹਿਰ ਨੂੰ ਪਾਰ ਕਰਨ ਦੀ ਸ਼ਰਤ, 15 ਸਾਲਾ ਮੁੰਡੇ ਨੂੰ ਸ਼ਰਤ ਲਾਉਣੀ ਪਈ ਮਹਿੰਗੀ

ਅਕਸਰ ਗਰਮੀਆਂ ਦੇ ਮੌਸਮ ਵਿਚ ਕਈ ਨੌਜਵਾਨ ਤੇ ਬੱਚੇ ਨਹਿਰਾਂ ਜਾਂ ਦਰਿਆਵਾਂ ਵਿਚ ਨਹਾਉਣ ਲਈ ਚਲੇ ਜਾਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੌਜਵਾਨਾਂ ਨਾਲ ਕਈ ਤਰ੍ਹਾਂ ਹਾਦਸੇ ਵਾਪਰ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਨਹਿਰ ਵਿੱਚ ਨਹਾਉਣ ਗਏ 15 ਸਾਲਾ ਇਕ ਲੜਕੇ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਨਹਿਰ ਵਿੱਚ ਨਹਾਉਣ ਗਏ ਸੱਜਣ ਕੁਮਾਰ ਨੇ ਆਪਣੇ 3 ਦੋਸਤਾਂ ਨਾਲ ਨਹਿਰ ਪਾਰ ਕਰਨ ਦੀ ਸ਼ਰਤ ਲਗਾਈ।

ਇਸ ਦੌਰਾਨ ਜਦੋਂ ਸੱਜਣ ਕੁਮਾਰ ਨਹਿਰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅੱਧ ਵਿੱਚਕਾਰ ਉਸ ਦਾ ਸਾਹ ਫੁੱਲਣ ਕਾਰਨ ਉਹ ਨਹਿਰ ਵਿੱਚ ਡੁੱਬ ਗਿਆ। ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਕਿਹਾ ਜਾ ਰਿਹਾ ਹੈ ਕਿ ਸੱਜਣ ਕੁਮਾਰ ਨੂੰ ਬਚਾਉਣ ਲਈ ਉਸ ਦੇ ਦੋਸਤਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਬਚਾ ਨਾ ਸਕੇ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5-7 ਲੜਕੇ ਨਹਿਰ ਵਿਚ ਨਹਾ ਰਹੇ ਸੀ। ਇਸ ਦੌਰਾਨ ਉਨ੍ਹਾਂ ਵਿੱਚ ਨਹਿਰ ਪਾਰ ਕਰਨ ਦੀ ਸ਼ਰਤ ਲੱਗੀ।

ਨਹਿਰ ਪਾਰ ਕਰਦੇ ਸਮੇਂ ਅੱਧ ਵਿੱਚਕਾਰ ਆ ਕੇ ਹੀ ਸੱਜਣ ਕੁਮਾਰ ਨੂੰ ਸਾਹ ਚੜ੍ਹ ਗਿਆ। ਜਿਸ ਕਾਰਨ ਉਹ ਨਹਿਰ ਦੇ ਵਿਚ ਡੁੱਬ ਗਿਆ ਅਤੇ ਉਸ ਦੀ ਜਾਨ ਚਲੀ ਗਈ। ਵਿਅਕਤੀ ਦੇ ਦੱਸਣ ਅਨੁਸਾਰ 3-4 ਘੰਟਿਆਂ ਬਾਅਦ ਸੱਜਣ ਕੁਮਾਰ ਦੀ ਮ੍ਰਿਤਕ ਦੇਹ ਨਹਿਰ ਵਿੱਚੋਂ ਬਾਹਰ ਕੱਢ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀ ਗਈ ਹੈ। ਇਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਜੇਕਰ ਕੋਈ ਸੈਰ ਕਰਨ ਸਮੇਂ ਬੱਚਿਆਂ ਨੂੰ ਨਹਿਰ ਵਿਚ ਨਹਾਉਂਦਾ ਵੇਖਦਾ ਹੈ

ਤਾਂ ਉਹ ਬੱਚਿਆਂ ਨੂੰ ਨਹਿਰ ਵਿੱਚ ਨਹਾਉਣ ਤੋਂ ਜਰੂਰ ਰੋਕਣ ਤਾਂ ਜੋ ਅੱਗੇ ਤੋਂ ਕਿਸੇ ਹੋਰ ਬੱਚੇ ਨਾਲ ਅਜਿਹਾ ਹਾਦਸਾ ਨਾ ਵਾਪਰੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਇਸ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ਤੇ ਘਟਨਾ ਸਥਾਨ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।