ਮੁੰਡੇ ਨੂੰ ਆਇਆ ਦੋਸਤ ਦਾ ਫੋਨ, ਤੇਰੀ ਘਰਵਾਲੀ ਕਰਵਾ ਰਹੀ ਕਿਸੇ ਹੋਰ ਨਾਲ ਵਿਆਹ, ਦੇਖੋ ਅੱਗੇ ਜੋ ਹੋਇਆ

ਲੁਧਿਆਣਾ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਤੀ ਵੱਲੋਂ ਆਪਣੀ ਪਤਨੀ ਤੇ ਹੀ ਬਿਨਾਂ ਤਲਾਕ ਦਿੱਤਿਆਂ ਦੂਸਰਾ ਵਿਆਹ ਕਰਵਾਉਣ ਦੇ ਦੋਸ਼ ਲਗਾਏ ਗਏ ਹਨ। ਜਿਸ ਵਿਅਕਤੀ ਨਾਲ ਵਿਆਹ ਹੋਣ ਦੀ ਗੱਲ ਆਖੀ ਗਈ ਹੈ। ਉਸ ਦੀ ਉਮਰ ਵੀ ਇਸ ਔਰਤ ਨਾਲੋਂ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਵਿਆਹ ਕਰਵਾ ਰਹੀ ਹੈ।

ਜਿਸ ਕਰਕੇ ਉਹ ਗੁਰਦੁਆਰਾ ਸਾਹਿਬ ਪਹੁੰਚਿਆ। ਉਸ ਦੇ ਪੁੱਛਣ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਇੱਥੇ ਕੋਈ ਵਿਆਹ ਦਾ ਪ੍ਰੋਗਰਾਮ ਹੈ। ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ 100 ਨੰਬਰ ਤੇ ਫੋਨ ਕਰਕੇ ਪੁਲਿਸ ਬੁਲਾ ਲਈ। ਪੁਲਿਸ ਨੇ ਇਨ੍ਹਾਂ ਨੂੰ ਇੱਥੇ ਤੋਂ ਕਢਵਾ ਦਿੱਤਾ ਹੈ। ਹੁਣ ਗੁਰੂਘਰ ਦੇ ਪ੍ਰਧਾਨ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇੱਥੇ ਕੋਈ ਵਿਆਹ ਨਹੀਂ ਸੀ ਹੋ ਰਿਹਾ। ਉਸ ਨੇ ਮੰਗ ਕੀਤੀ ਕਿ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ।

ਗਗਨਦੀਪ ਸਿੰਘ ਦੇ ਦੱਸਣ ਮੁਤਾਬਕ ਉਸ ਦਾ ਆਪਣੀ ਪਤਨੀ ਨਾਲ ਕੇਸ ਚੱਲਦਾ ਹੈ। ਉਹ 2019 ਤੂੰ ਆਪਣੇ ਪੇਕੇ ਰਹਿ ਰਹੀ ਹੈ ਜਦਕਿ ਉਨ੍ਹਾਂ ਦੀ ਬੱਚੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਦੀ ਪਤਨੀ ਬਿਨਾਂ ਤਲਾਕ ਦਿੱਤਿਆਂ ਦੂਸਰਾ ਵਿਆਹ ਕਰਵਾ ਰਹੀ ਸੀ। ਗਗਨਦੀਪ ਨੇ ਕਾਰਵਾਈ ਦੀ ਮੰਗ ਕੀਤੀ ਹੈ। ਗਗਨਦੀਪ ਸਿੰਘ ਦੀ ਪਤਨੀ ਦੇ ਦੱਸਣ ਮੁਤਾਬਕ ਉਹ ਵਿਆਹ ਨਹੀਂ ਸੀ ਕਰਵਾ ਰਹੇ, ਸਗੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਦੇ ਸੰਬੰਧ ਵਿਚ ਉਹ ਗੁਰੂ ਘਰ ਆਏ ਸਨ। ਉਹ ਜਥਾ ਬਣਾ ਕੇ ਕੀਰਤਨ ਵੀ ਕਰਦੇ ਹਨ।

ਗਗਨਦੀਪ ਸਿੰਘ ਦੀ ਪਤਨੀ ਨੇ ਆਪਣੇ ਪਤੀ ਦੇ ਆਚਰਣ ਉਤੇ ਵੀ ਦੋਸ਼ ਲਗਾਏ। ਉਨ੍ਹਾਂ ਦਾ ਦੋਸ਼ ਹੈ ਕਿ ਗਗਨਦੀਪ ਸਿੰਘ ਉਨ੍ਹਾਂ ਦੀ ਖਿੱਚ ਧੂਹ ਕਰਦਾ ਰਹਿੰਦਾ ਸੀ। ਉਨ੍ਹਾਂ ਦਾ ਪਤੀ ਝੂਠ ਬੋਲ ਕੇ 4 ਸਾਲ ਪਹਿਲਾਂ ਉਨ੍ਹਾਂ ਦੀ ਬੱਚੀ ਨੂੰ ਲੈ ਗਿਆ ਸੀ ਅਤੇ ਮੁੜ ਕੇ ਬੱਚੀ ਉਨ੍ਹਾਂ ਨੂੰ ਨਹੀਂ ਮਿਲਾਈ। ਗਗਨਦੀਪ ਸਿੰਘ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਹੈ ਕਿ 55 ਸਾਲ ਦੇ ਇੱਕ ਵਿਅਕਤੀ ਨੇ ਪਤੀ ਪਤਨੀ ਵਿਚਕਾਰ ਫਰਕ ਪਵਾਇਆ ਹੈ। ਹੁਣ ਉਹ 36 ਸਾਲ ਦੀ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 112 ਨੰਬਰ ਤੋਂ ਫੋਨ ਆਇਆ ਸੀ ਕਿ ਗੁਰੂ ਘਰ ਵਿਚ ਇਕ ਵਿਆਹ ਹੋ ਰਿਹਾ ਹੈ। ਇਸ ਮਾਮਲੇ ਵਿੱਚ ਪਤੀ ਦਾ ਦੋਸ਼ ਸੀ ਕਿ ਉਨ੍ਹਾਂ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਨ੍ਹਾਂ ਨੇ ਦੋਵੇਂ ਧਿਰਾਂ ਨੂੰ ਬੁਲਾਇਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਗੁਰੂ ਘਰ ਗਈ ਸੀ। ਉਨ੍ਹਾਂ ਨੂੰ ਨਹੀਂ ਲੱਗਾ ਕਿ ਉੱਥੇ ਕੋਈ ਵਿਆਹ ਦੀ ਰਸਮ ਹੋ ਰਹੀ ਹੈ। ਪੁਲਿਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਵਿਅਕਤੀ ਦੀ 50 ਸਾਲ ਅਤੇ ਔਰਤ ਦੀ ਉਮਰ 30-40 ਸਾਲ ਦੇ ਲਗਪਗ ਸੀ।

ਇਸ ਮਾਮਲੇ ਵਿਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਵਿਆਹ ਹੋ ਰਿਹਾ ਸੀ ਤਾਂ ਮਾਮਲਾ ਲੋਕਾਂ ਸਾਹਮਣੇ ਲਿਆਇਆ ਜਾਵੇ। ਉਹ ਕੋਈ ਵਿਆਹ ਨਹੀਂ ਸੀ ਕਰਵਾ ਰਹੇ। ਉਨ੍ਹਾਂ ਨੇ ਉਮਰ 54 ਸਾਲ ਹੈ। ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਵਿਅਕਤੀ ਔਰਤ ਨਾਲ ਧੱਕਾ ਕਰ ਰਿਹਾ ਹੈ। ਉਹ ਗਲਤ ਹਰਕਤਾਂ ਕਰਦਾ ਹੈ। ਸੁਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਰਿਹਾਇਸ਼ ਬਸਤੀ ਯੋਧੇਵਾਲ ਵਿਚ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ