ਮੂਸੇਵਾਲਾ ਦੇ ਬੁੱਤ ਤੇ ਬਣੇਗਾ ਸ਼ੈੱਡ ਤਾਂ ਕਿ ਲੋਕ ਬੈਠ ਸਕਣ ਆਰਾਮ ਨਾਲ

ਅੱਜ ਪੂਰਾ 1 ਮਹੀਨਾ ਹੋ ਗਿਆ ਹੈ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਵਿੱਚੋਂ ਗਏ ਨੂੰ। ਅੱਜ ਵੀ ਉਹਨਾਂ ਨੂੰ ਚਾਹੁਣ ਵਾਲੇ ਉਨ੍ਹਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਸ਼ਰਧਾਂਜਲੀ ਭੇਟ ਕਰ ਰਹੇ ਹਨ। ਜਿਵੇਂ ਕੋਈ ਟੈਟੂ ਬਣਵਾ ਰਿਹਾ ਹੈ, ਕਿਸੇ ਵੱਲੋਂ ਸਿੱਧੂ ਮੂਸੇ ਵਾਲਾ ਦੀ ਪੇਂਟਿੰਗ ਤਿਆਰ ਕੀਤੀ ਜਾ ਰਹੀ ਹੈ। ਕੋਈ ਉਨ੍ਹਾਂ ਦੇ ਸਟਾਇਲ ਵਿੱਚ ਥਾਪੀ ਮਾਰ ਰਿਹਾ ਹੈ ਅਤੇ ਕੋਈ ਕੁਝ ਸਤਰਾਂ ਲਿਖ ਕੇ ਗਾ ਰਿਹਾ ਹੈ। ਇਸ ਨਾਲ ਜੁੜੀਆਂ ਹਰ ਰੋਜ਼ ਕਿੰਨੀਆਂ ਹੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਹਨ।

ਇਸੇ ਤਰ੍ਹਾਂ ਸਿਧੂ ਮੂਸੇ ਵਾਲਾ ਦੇ ਇੱਕ ਪ੍ਰਸ਼ਾਸ਼ਕ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦਾ ਬੁੱਤ ਬਣਾਇਆ ਗਿਆ। ਜਿਸ ਦੀ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦੇਈਏ ਸਿੱਧੂ ਮੂਸੇ ਵਾਲਾ ਦਾ ਬੁੱਤ ਅਬੋਹਰ ਦੇ ਇਕ ਵਿਅਕਤੀ ਵੱਲੋਂ ਬਣਾਇਆ ਗਿਆ ਹੈ। ਜਿਸ ਨੇ ਬੁੱਤ ਬਣਾ ਕੇ ਉਸ ਨੂੰ ਸਿੱਧੂ ਦੀ ਸਮਾਧ ਤੇ ਪਿੰਡ ਮੂਸਾ ਵਿਖੇ ਭੇਟ ਕੀਤਾ। ਜਾਣਕਾਰੀ ਅਨੁਸਾਰ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਬੁੱਤ ਉੱਤੇ ਸ਼ੈੱਡ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਪ੍ਰਸ਼ੰਸਕ ਉੱਥੇ ਅਰਾਮ ਨਾਲ ਬੈਠ ਸਕਣ।

ਦੱਸ ਦਈਏ ਕਿ ਸ਼ੈੱਡ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ੈੱਡ 2-3 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਜਿੱਥੇ ਸਿੱਧੂ ਮੂਸੇਵਾਲਾ ਦਾ ਸ ਸ ਕਾਰ ਕੀਤਾ ਗਿਆ ਸੀ। ਉੱਥੇ ਸ਼ੈੱਡ ਬਣਾਇਆ ਜਾ ਰਿਹਾ ਹੈ। ਇਸ ਜਗ੍ਹਾ ਉਤੇ ਪਿੱਲਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਪਿੰਡ ਮੂਸਾ ਵਿਖੇ ਸ਼ੈੱਡ ਬਣਾਇਆ ਜਾ ਰਿਹਾ ਹੈ,

ਕਿਉੰਕਿ ਇੱਥੇ ਬਹੁਤ ਸੰਗਤ ਆਉਂਦੀ ਹੈ। ਇਸ ਕਰਕੇ ਸੰਗਤ ਦੇ ਬੈਠਣ ਅਤੇ ਛਾਂ ਲਈ ਇੱਕ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਉਤੇ ਪਿੱਲਰ ਲੱਗਣੇ ਸ਼ੁਰੂ ਹੋ ਗਏ ਹਨ। ਸ਼ੈੱਡ ਦਾ ਕੰਮ ਲਗਭਗ 2 -ਢਾਈ ਮਹੀਨੇ ਵਿੱਚ ਪੂਰਾ ਹੋ ਜਾਵੇਗਾ।