ਮੋਟਰਸਾਈਕਲਾਂ ਦੀ ਹੋਈ ਆਪਸ ਵਿਚ ਜ਼ਬਰਦਸਤ ਟੱਕਰ, ਇੱਕ ਵਿਅਕਤੀ ਦੀ ਹੋ ਗਈ ਮੋਤ

ਸੜਕਾਂ ਤੇ ਵਧਦੀ ਹੋਈ ਆਵਾਜਾਈ ਅਤੇ ਆਵਾਜਾਈ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਨਾ ਸੜਕ ਹਾ ਦ ਸਿ ਆਂ ਦਾ ਕਾਰਨ ਬਣਦਾ ਹੈ। ਥਾਣਾ ਗੜ੍ਹਸ਼ੰਕਰ ਅਧੀਨ ਗੜ੍ਹਸ਼ੰਕਰ ਆਨੰਦਪੁਰ ਸਾਹਿਬ ਰੋਡ ਤੇ ਪਿੰਡ ਨੰਗਲਾ ਨੇਡ਼ੇ 2 ਮੋਟਰਸਾਈਕਲਾਂ ਦੀ ਟੱਕਰ ਹੋਈ ਹੈ। ਦੋਵੇਂ ਹੀ ਮੋਟਰਸਾਈਕਲਾਂ ਤੇ 2-2 ਸਵਾਰ ਸਨ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ ਅਤੇ ਬਾਕੀ ਤਿੰਨਾਂ ਦੇ ਸੱ ਟਾਂ ਲੱਗੀਆਂ ਹਨ। ਇਨ੍ਹਾਂ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਗੜ੍ਹਸ਼ੰਕਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਦਾ ਗੁਰਪ੍ਰੀਤ ਸਿੰਘ ਪਿਰਥੀ ਪੁੱਤਰ ਜੋਗਿੰਦਰ ਸਿੰਘ ਅਤੇ ਪਿੰਡ ਜਗਤਪੁਰ ਦਾ ਕਸ਼ਮੀਰ ਸਿੰਘ ਪੁੱਤਰ ਪਿਆਰਾ ਸਿੰਘ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ। ਜਦੋਂ ਇਹ ਪਿੰਡ ਨੰਗਲਾ ਨੇੜੇ ਪਹੁੰਚੇ ਤਾਂ ਇਨ੍ਹਾਂ ਦੇ ਮੋਟਰਸਾਈਕਲ ਦੀ ਵਰਿੰਦਰਜੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਦੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਵਰਿੰਦਰਜੀਤ ਸਿੰਘ ਆਪਣੀ ਮਾਂ ਮਨਜੀਤ ਕੌਰ ਪਤਨੀ

ਪਰਮਿੰਦਰ ਸਿੰਘ ਨੂੰ ਮੋਟਰਸਾਈਕਲ ਤੇ ਬਿਠਾ ਕੇ ਪੀ.ਜੀ.ਆਈ ਚੰਡੀਗੜ੍ਹ ਜਾ ਰਿਹਾ ਸੀ। ਇਸ ਟੱਕਰ ਵਿਚ 59 ਸਾਲਾ ਪਿਰਥੀ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਮਨਜੀਤ ਕੌਰ, ਵਰਿੰਦਰਜੀਤ ਸਿੰਘ ਅਤੇ ਕਸ਼ਮੀਰ ਸਿੰਘ ਦੇ ਸੱ ਟਾਂ ਲੱਗੀਆਂ ਹਨ। ਇਨ੍ਹਾਂ ਤਿੰਨਾਂ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਜਿੱਥੇ ਇਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਮਾਮਲੇ ਦੀ ਇਤਲਾਹ ਮਿਲਣ ਤੇ ਗੜ੍ਹਸ਼ੰਕਰ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਦੁਆਰਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।