ਮੋਟਰਸਾਈਕਲ ਤੇ ਜਾ ਰਹੇ ਮੁੰਡਾ ਕੁੜੀ ਨੂੰ ਅਨਜਾਣ ਗੱਡੀ ਨੇ ਮਾਰਿਆ ਹਵਾ ਉਡਾਕੇ

ਸੜਕਾਂ ਤੇ ਆਵਾਜਾਈ ਵੱਧਦੀ ਹੀ ਜਾ ਰਹੀ ਹੈ। ਇਸ ਭੀੜ ਵਿੱਚ ਸਭ ਨੂੰ ਆਪਾ ਧਾਪੀ ਪਈ ਹੈ। ਹਰ ਕੋਈ ਇਕ ਦੂਜੇ ਤੋਂ ਅੱਗੇ ਲੰਘ ਜਾਣ ਦੀ ਕੋਸ਼ਿਸ਼ ਵਿੱਚ ਹੈ। ਲੋਕਾਂ ਨੂੰ ਜ਼ਿੰਦਗੀ ਨਾਲੋਂ ਸਮਾਂ ਜ਼ਿਆਦਾ ਕੀਮਤੀ ਲੱਗਦਾ ਹੈ। ਉਹ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਵਾਜਾਈ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦੇ ਹਨ। ਇਸ ਕੋਸ਼ਿਸ਼ ਦੌਰਾਨ ਹੀ ਹਾਦਸਾ ਵਾਪਰ ਜਾਂਦਾ ਹੈ। ਜਲਦੀ ਮੰਜ਼ਿਲ ਤੇ ਪਹੁੰਚਣ ਵਾਲਾ ਹੋਰ ਵੀ ਲੇਟ ਹੋ ਜਾਂਦਾ ਹੈ

ਅਤੇ ਕਈ ਵਾਰੀ ਤਾਂ ਪਹੁੰਚ ਹੀ ਨਹੀਂ ਸਕਦਾ। ਅੱਜ ਜ਼ਰੂਰਤ ਹੈ ਆਵਾਜਾਈ ਦੇ ਨਿਯਮਾਂ ਨੂੰ ਸਮਝਣ ਦੀ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ। ਜਲੰਧਰ ਤੋਂ ਇਕ ਹਾਦਸੇ ਦੌਰਾਨ ਇਕ ਲੜਕੇ ਦੀ ਜਾਨ ਜਾਣ ਬਾਰੇ ਪਤਾ ਲੱਗਾ ਹੈ। ਮ੍ਰਿਤਕ ਲੜਕੇ ਦੇ ਨਾਲ ਇਕ ਲੜਕੀ ਵੀ ਸੀ। ਲੜਕੀ ਦਾ ਬਚਾਅ ਹੋ ਗਿਆ ਹੈ। ਇਨ੍ਹਾਂ ਨੂੰ ਕਿਸੇ ਨਾਮਲੂਮ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਕਤ ਮੁੰਡਾ ਅਤੇ ਕੁੜੀ ਦੋਵੇਂ ਫਗਵਾੜੇ ਵਾਲੇ ਪਾਸੇ ਤੋਂ ਆ ਰਹੇ ਸਨ। ਇਨ੍ਹਾਂ ਨੂੰ ਕਿਸੇ ਨਾਮਲੂਮ ਗੱਡੀ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਰਕੇ ਡਿੱਗਣ ਨਾਲ ਮੁੰਡੇ ਦੀ ਜਾਨ ਚਲੀ ਗਈ ਹੈ ਅਤੇ ਕੁੜੀ ਦਾ ਬਚਾਅ ਹੋ ਗਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਕੁੜੀ ਨੇ ਆਪਣਾ ਨਾਮ ਸ਼ਿਵਾਨੀ ਅਤੇ ਮੁੰਡੇ ਦਾ ਨਾਮ ਸਾਹਿਲ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਦੇ ਦੱਸਣ ਮੁਤਾਬਕ ਕੁੜੀ ਦੀਪ ਨਗਰ ਦੀ ਰਹਿਣ ਵਾਲੀ ਹੈ ਅਤੇ ਮੁੰਡਾ ਵੜਿੰਗ ਦਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ