ਫ਼ਿਰੋਜ਼ਪੁਰ ਵਿੱਚ ਵਾਪਰੀ ਇਕ ਮੰਦਭਾਗੀ ਘਟਨਾ ਨੇ ਇਕ ਪਰਿਵਾਰ ਦਾ 8 ਸਾਲ ਦਾ ਜਾਨ ਤੋਂ ਵੀ ਪਿਆਰਾ ਪੁੱਤਰ ਮਾਤਾ ਪਿਤਾ ਤੋਂ ਸਦਾ ਲਈ ਦੂਰ ਕਰ ਦਿੱਤਾ। ਬੱਚੇ ਦਾ ਨਾਮ ਤਰਨਪ੍ਰੀਤ ਸੀ। ਉਹ 2 ਭੈਣਾਂ ਦਾ ਇਕਲੌਤਾ ਛੋਟਾ ਭਰਾ ਸੀ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸੂਬਿਆਂ ਵਾਲਾ ਮੋੜ ਦੇ ਨੇੜੇ ਵਾਪਰਿਆ ਹੈ। ਅਸਲ ਵਿੱਚ ਇਹ ਬੱਚਾ ਕੁਝ ਹੋਰ ਬੱਚਿਆਂ ਸਮੇਤ ਆਪਣੇ ਸਕੂਲ ਦੀ ਵੈਨ ਵਿੱਚ ਸਵਾਰ ਸੀ। ਦੱਸਿਆ ਜਾ ਰਿਹਾ ਹੈ
ਕਿ ਮੋਟਰਸਾਈਕਲ ਉੱਤੇ 2 ਸਵਾਰ ਲੜਕੇ ਸਕੂਲ ਵੈਨ ਦੇ ਅੱਗੇ ਆ ਗਏ। ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਵਕਤ ਸਕੂਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਖੇਤਾਂ ਵਿੱਚ ਉਤਰ ਗਈ। ਜਦੋਂ ਬੱਸ ਟੇਢੀ ਹੋਈ ਤਾਂ ਬੱਸ ਦਾ ਸ਼ੀਸ਼ਾ ਖੁੱਲ੍ਹਾ ਹੋਣ ਕਾਰਨ ਬੱਚਾ ਤਰਨਪ੍ਰੀਤ ਬਾਹਰ ਡਿੱਗ ਪਿਆ। ਇਹ ਬੱਚਾ ਅਤੇ ਬੱਸ ਚਾਲਕ ਬੱਸ ਪਲਟਣ ਨਾਲ ਥੱਲੇ ਆ ਗਏ। ਇਨ੍ਹਾਂ ਨੂੰ ਬੱਸ ਹੇਠੋਂ ਕੱਢਿਆ ਗਿਆ। ਤਰਨਪ੍ਰੀਤ ਦੀ ਜਾਨ ਚਲੀ ਗਈ ਹੈ। ਬੱਸ ਚਾਲਕ ਅਤੇ ਕੁਝ ਹੋਰ ਬੱਚਿਆਂ ਦੇ ਵੀ ਸੱਟਾਂ ਲੱਗੀਆਂ ਹਨ।
ਇਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਬੱਚੇ ਨਾਲ ਵਾਪਰੀ ਘਟਨਾ ਕਾਰਨ ਹਰ ਕਿਸੇ ਦੇ ਦਿਲ ਤੇ ਸੱਟ ਲੱਗੀ ਹੈ। ਬੱਚੇ ਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ। ਬੱਚੇ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਹੈ। ਸਕੂਲ ਵੈਨ ਭਾਵੇਂ ਖੇਤਾਂ ਵਿੱਚ ਉਤਰ ਗਈ ਪਰ ਮੋਟਰਸਾਈਕਲ ਸਡ਼ਕ ਉੱਤੇ ਹੀ ਦੇਖਿਆ ਜਾ ਸਕਦਾ ਹੈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।