ਮੋਤ ਨੇ ਏਦਾਂ ਆ ਜਾਣਾ ਕਿਸੇ ਸੋਚਿਆ ਨਹੀਂ ਸੀ, ਟਰਾਲੇ ਅੰਦਰ ਤਾਰਾਂ ਨਾਲ ਚਿੰਬੜਿਆ ਮੁੰਡਾ

ਅਸੀਂ ਆਪਣੇ ਆਲੇ ਦੁਆਲੇ ਕਈ ਥਾਵਾਂ ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਦੇਖਦੇ ਹਾਂ। ਕਿਧਰੇ ਤਾਂ ਇਹ ਤਾਰਾ ਬਹੁਤ ਨੀਵੀਆਂ ਹੁੰਦੀਆਂ ਹਨ। ਇਸ ਤਰ੍ਹਾਂ ਹੀ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਆਮ ਖੁੱਲ੍ਹੇ ਦੇਖਣ ਨੂੰ ਮਿਲਦੇ ਹਨ। ਇਸ ਤਰ੍ਹਾਂ ਦੇ ਹਾਲਾਤ ਹਾਦਸਿਆਂ ਦਾ ਕਾਰਨ ਬਣਦੇ ਹਨ। ਤਰਨਤਾਰਨ ਦੇ ਬਾਹਮਣੀ ਵਾਲ ਪਿੰਡ ਵਿਚ ਲਖਵੀਰ ਸਿੰਘ ਨਾਮ ਦੇ ਇਕ ਟਰੱਕ ਚਾਲਕ ਦੀ ਕਰੰਟ ਲੱਗਣ ਕਾਰਨ ਜਾਨ ਚਲੀ ਗਈ ਹੈ। ਉਹ ਟਰੱਕ ਲੈ ਕੇ ਆ ਰਿਹਾ ਸੀ। ਤਾਰਾਂ ਨੀਵੀਆਂ ਹੋਣ ਕਾਰਨ ਟਰੱਕ ਨਾਲ ਛੂਹ ਗਈਆਂ।

ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਮ੍ਰਿਤਕ ਲਖਵੀਰ ਸਿੰਘ ਦੀ ਬਜ਼ੁਰਗ ਮਾਤਾ ਨੇ ਰੋਂਦੇ ਹੋਏ ਦੱਸਿਆ ਹੈ ਕਿ ਉਹ ਆਪਣੇ ਪੁੱਤਰ ਨੂੰ ਉਡੀਕ ਰਹੀ ਸੀ। ਜਿਹੜਾ ਕਿ ਟਰੱਕ ਲੈ ਕੇ ਆ ਰਿਹਾ ਸੀ। ਟਰੱਕ ਵਿੱਚ ਕੋਈ ਸਾਮਾਨ ਰੱਖਿਆ ਹੋਇਆ ਸੀ। ਮਾਤਾ ਤੋਂ ਗੱਲ ਵੀ ਨਹੀਂ ਸੀ ਹੋ ਰਹੀ। ਪਿੰਡ ਦੇ ਰਹਿਣ ਵਾਲੇ ਬਾਜ਼ ਸਿੰਘ ਨੇ ਦੱਸਿਆ ਹੈ ਕਿ ਬਿਜਲੀ ਵਾਲਿਆਂ ਦੀ ਅਣਗਹਿਲੀ ਕਾਰਨ ਹਾਦਸਾ ਵਾਪਰਿਆ ਹੈ। ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਦੇ ਨਾਲ ਨਾਲ ਨੰਗੀਆਂ ਵੀ ਸਨ। ਲਖਵੀਰ ਸਿੰਘ ਗੱਡੀ ਲੈ ਕੇ ਆ ਰਿਹਾ ਸੀ।

ਤਾਰਾਂ ਗੱਡੀ ਨਾਲ ਛੂਹ ਗਈਆਂ ਅਤੇ ਹਾਦਸਾ ਵਾਪਰ ਗਿਆ। ਬਾਜ ਸਿੰਘ ਦੇ ਦੱਸਣ ਮੁਤਾਬਕ ਤਾਰਾਂ ਕਾਫ਼ੀ ਦੇਰ ਤੋਂ ਨੀਵੀਆਂ ਸਨ। ਵਿਭਾਗ ਨੇ ਕਦੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਿੰਡ ਦੇ ਇਕ ਵਿਅਕਤੀ ਦੀ ਜਾਨ ਗਈ ਹੈ। ਪਰਿਵਾਰ ਵਿਚ ਪਿੱਛੇ ਮਿ੍ਤਕ ਦੀ ਪਤਨੀ, ਇਕ ਬੱਚਾ, ਮਾਂ ਅਤੇ ਭਰਾ ਰਹਿ ਗਏ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਬਾਹਮਣੀਵਾਲ ਦਾ ਲਖਵੀਰ ਸਿੰਘ ਟਰੱਕ ਲੈ ਕੇ ਆ ਰਿਹਾ ਸੀ।

ਬਿਜਲੀ ਦੀਆਂ ਤਾਰਾਂ ਟਰੱਕ ਨਾਲ ਛੂਹ ਗਈਆਂ। ਜਿਸ ਕਰਕੇ ਕਰੰਟ ਲੱਗਣ ਨਾਲ ਟਰੱਕ ਚਾਲਕ ਮੌਕੇ ਤੇ ਹੀ ਅੱਖਾਂ ਮੀਟ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਪੁਲਿਸ ਨੇ ਮ੍ਰਿਤਕ ਦੇਹ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀ ਹੈ। ਹਾਦਸੇ ਕਾਰਨ ਹਰ ਚਿਹਰਾ ਉਦਾਸ ਦਿਖਾਈ ਦੇ ਰਿਹਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ