ਮੋਹਾਲੀ ਕਾਂਡ ਦੇ ਮਾਮਲੇ ਚ ਨਵਾਂ ਮੋਡ਼, ਪੁਲਿਸ ਨੇ ਚੁੱਕਿਆ ਆਹ ਪੰਜਾਬੀ ਮੁੰਡਾ

ਪਿਛਲੇ ਦਿਨੀਂ ਮੁਹਾਲੀ ਦੇ ਇੰਟੈਲੀਜੈਂਸ ਦਫਤਰ ਵਿਖੇ ਵਾਪਰੀ ਘਟਨਾ ਦੇ ਸੰਬੰਧ ਵਿਚ ਫ਼ਰੀਦਕੋਟ ਪੁਲਿਸ ਨੇ ਜ਼ਿਲ੍ਹਾ ਤਰਨ ਤਾਰਨ ਦੀ ਤਹਿਸੀਲ ਪੱਟੀ ਦੇ ਪਿੰਡ ਕੁੱਲਾ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਕਾਬੂ ਕਰ ਲਿਆ ਹੈ। ਉਸ ਸਮੇਂ ਨਿਸ਼ਾਨ ਸਿੰਘ ਆਪਣੇ ਪਿਤਾ ਸਮੇਤ ਅੰਮ੍ਰਿਤਸਰ ਦੇ ਇਕ ਹਸਪਤਾਲ ਵਿੱਚ ਆਪਣੇ ਭਰਾ ਦੀ ਖ਼ਬਰ ਲੈਣ ਲਈ ਗਿਆ ਹੋਇਆ ਸੀ। ਨਿਸ਼ਾਨ ਸਿੰਘ ਦਾ ਭਰਾ ਹਸਪਤਾਲ ਵਿਚ ਭਰਤੀ ਹੈ। ਨਿਸ਼ਾਨ ਸਿੰਘ ਦੇ ਪਿਤਾ ਨੇ ਦੱਸਿਆ ਹੈ ਕਿ ਫ਼ਰੀਦਕੋਟ ਪੁਲਿਸ ਉਨ੍ਹਾਂ ਦੇ ਘਰ ਆਈ

ਅਤੇ ਉਨ੍ਹਾਂ ਨਾਲ ਫੋਨ ਤੇ ਸੰਪਰਕ ਕੀਤਾ। ਨਿਸ਼ਾਨ ਸਿੰਘ ਦੇ ਪਿਤਾ ਦੇ ਦੱਸਣ ਮੁਤਾਬਕ ਪੁਲਿਸ ਦਾ ਕਹਿਣਾ ਸੀ ਕਿ ਉਹ ਜਾਂਚ ਕਰਨ ਲਈ ਆਏ ਹਨ। ਪੁਲਿਸ ਉਨ੍ਹਾਂ ਤੋਂ ਟਿਕਾਣਾ ਪੁੱਛ ਕੇ ਉਨ੍ਹਾਂ ਦੇ ਕੋਲ ਪਹੁੰਚੀ ਅਤੇ ਨਿਸ਼ਾਨ ਸਿੰਘ ਨੂੰ ਆਪਣੇ ਨਾਲ ਲੈ ਗਈ। ਜਾਣ ਲੱਗਿਆਂ ਪੁਲਿਸ ਵਾਲੇ ਉਨ੍ਹਾਂ ਨੂੰ ਨੰਬਰ ਵੀ ਦੇ ਗਏ ਅਤੇ ਕਹਿਣ ਲੱਗੇ ਕਿ ਉਨ੍ਹਾਂ ਦੇ ਪੁੱਤਰ ਨਾਲ ਧੱਕਾ ਨਹੀਂ ਹੋਵੇਗਾ। ਨਿਸ਼ਾਨ ਸਿੰਘ ਦੇ ਪਿਤਾ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁੱਤਰ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਹ ਕਈ ਸਾਲ ਜੇਲ੍ਹ ਵਿਚ ਰਹਿਣ ਬਾਅਦ ਜ਼ਮਾਨਤ ਤੇ ਆਇਆ ਹੋਇਆ ਸੀ।

ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਛੱਡ ਦਿੱਤਾ ਜਾਵੇ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦਾ ਪੁੱਤਰ ਬੇ ਕ ਸੂ ਰ ਹੈ। ਨਿਸ਼ਾਨ ਸਿੰਘ ਦੀ ਮਾਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਬੇ ਕ ਸੂ ਰ ਹੈ। ਉਸ ਤੇ ਕੁਝ ਮਾਮਲੇ ਦਰਜ ਹਨ। ਜਿਨ੍ਹਾਂ ਵਿੱਚੋਂ ਉਹ ਕੁਝ ਵਿਚੋਂ ਬਰੀ ਹੋ ਚੁੱਕਾ ਹੈ। ਉਹ ਡੇਢ ਮਹੀਨੇ ਪਹਿਲਾਂ ਜ਼ਮਾਨਤ ਤੇ ਆਇਆ ਹੈ। ਨਿਸ਼ਾਨ ਸਿੰਘ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬੇ ਕ ਸੂ ਰ ਹੈ। ਉਸ ਨੂੰ ਛੱਡ ਦਿੱਤਾ ਜਾਵੇ। ਇਕ ਹੋਰ ਨੌਜਵਾਨ ਦੇ ਦੱਸਣ ਮੁਤਾਬਕ ਨਿਸ਼ਾਨ ਸਿੰਘ ਉਸ ਦਾ ਚਾਚਾ ਲੱਗਦਾ ਹੈ। 4-5 ਪੁਲਿਸ ਵਾਲੇ ਆਏ ਅਤੇ ਉਨ੍ਹਾਂ ਨੇ ਨਿਸ਼ਾਨ ਸਿੰਘ ਦੇ ਪਿਤਾ ਨੂੰ ਫੋਨ ਲਗਾਇਆ।

ਉਨ੍ਹਾਂ ਤੋਂ ਟਿਕਾਣਾ ਪੁੱਛ ਕੇ ਪੁਲਿਸ ਵਾਲੇ ਉਨ੍ਹਾਂ ਦੇ ਕੋਲ ਪਹੁੰਚ ਗਏ ਅਤੇ ਨਿਸ਼ਾਨ ਸਿੰਘ ਨੂੰ ਲੈ ਗਏ। ਨੌਜਵਾਨ ਨੇ ਦੱਸਿਆ ਕਿ ਨਿਸ਼ਾਨ ਸਿੰਘ 3 ਸਾਲ ਪਿੱਛੋਂ ਘਰ ਆਇਆ ਸੀ। ਗੁਆਂਢੀ ਲੜਕੇ ਲਵਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਪੁਲਿਸ ਵਾਲੇ ਆ ਕੇ ਕਹਿਣ ਲੱਗੇ ਕਿ ਜਾਂਚ ਕਰਨੀ ਹੈ। ਫੋਨ ਤੇ ਗੱਲ ਕਰਕੇ ਉਹ ਅੰਮ੍ਰਿਤਸਰ ਹਸਪਤਾਲ ਪਹੁੰਚ ਗਏ। ਜਿੱਥੇ ਨਿਸ਼ਾਨ ਸਿੰਘ ਆਪਣੇ ਪਿਤਾ ਸਮੇਤ ਆਪਣੇ ਭਰਾ ਨੂੰ ਰੋਟੀ ਦੇਣ ਗਿਆ ਹੋਇਆ ਸੀ। ਲਵਪ੍ਰੀਤ ਦਾ ਕਹਿਣਾ ਹੈ ਕਿ ਨਿਸ਼ਾਨ ਸਿੰਘ ਦੇ ਭਰਾ ਦਾ ਅਪਰੇਸ਼ਨ ਹੋਇਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ