ਮਜ਼ਾਕ ਮਜ਼ਾਕ ਚ ਬੱਚਿਆਂ ਨੇ ਖੜ੍ਹਾ ਕਰ ਦਿੱਤਾ ਵੱਡਾ ਸਿਆਪਾ, ਮਾਪਿਆਂ ਤੇ ਪੁਲਿਸ ਨੂੰ ਪਾਇਆ ਚੱਕਰਾਂ ਚ

ਪੁਲਿਸ ਲੋਕਾਂ ਦੀ ਕਿੰਨੀ ਹਮਦਰਦ ਹੈ? ਕਿੰਨੀ ਲੋਕ ਸੇਵਕ ਹੈ? ਇਸ ਦੀ ਉਦਾਹਰਣ ਥਾਣਾ ਦਿਡ਼੍ਹਬਾ ਦੀ ਪੁਲਿਸ ਨੇ ਪੇਸ਼ ਕੀਤੀ ਹੈ। ਥਾਣਾ ਦਿੜ੍ਹਬਾ ਦੀ ਪੁਲਿਸ ਨੇ ਲਾਪਤਾ ਹੋਏ 2 ਬੱਚਿਆਂ ਨੂੰ ਮਹਿਜ 20 ਘੰਟਿਆਂ ਵਿਚ ਲੱਭ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਬੱਚਿਆਂ ਦੇ ਪਰਿਵਾਰ ਦੇ ਮੈਂਬਰ ਬਹੁਤ ਖੁਸ਼ ਹਨ ਅਤੇ ਪੁਲਿਸ ਦਾ ਧੰਨਵਾਦ ਕਰ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਘਨੌਰ ਰਾਜਪੂਤਾਂ ਅਤੇ ਘਨੌਰ ਜੱਟਾਂ ਦੇ 2 ਲੜਕੇ ਘਰ ਤੋਂ ਸਕੂਲ ਪੜ੍ਹਨ ਗਏ

ਸਵਾ ਇਕ ਵਜੇ ਲਾਪਤਾ ਹੋ ਗਏ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੱਚਿਆਂ ਦੇ ਮਾਪਿਆਂ ਨੇ ਰਾਤ ਨੂੰ 9-30 ਵਜੇ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦਿੱਤੀ। ਜਿਸ ਤੋਂ ਬਾਅਦ ਜ਼ਿਲ੍ਹਾ ਪੁਲੀਿਸ ਮੁਖੀ ਨੇ ਬੱਚਿਆਂ ਨੂੰ ਲੱਭਣ ਲਈ 2 ਟੀਮਾਂ ਬਣਾਈਆਂ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਬੱਚੇ ਘਰ ਤੋਂ 20 ਹਜ਼ਾਰ ਰੁਪਏ ਚੁੱਕ ਕੇ ਘੁੰਮਣ ਚਲੇ ਗਏ ਸਨ। ਪੁਲਿਸ ਨੇ ਸੀ.ਸੀ.ਟੀ.ਵੀ ਦੀ ਫੁਟੇਜ ਅਤੇ ਪੁੱਛ ਗਿੱਛ ਦੇ ਆਧਾਰ ਤੇ ਇਨ੍ਹਾਂ ਬੱਚਿਆਂ ਨੂੰ 20 ਘੰਟਿਆਂ ਵਿਚ ਭਵਾਨੀਗਡ਼੍ਹ ਤੋਂ ਲੱਭ ਲਿਆ।

ਬੱਚੇ ਮਾਪਿਆਂ ਦੇ ਹਵਾਲੇ ਕਰ ਦਿੱਤੇ ਗਏ ਹਨ। ਬੱਚਿਆਂ ਕੋਲ ਜੋ 20 ਹਜ਼ਾਰ ਰੁਪਏ ਸਨ। ਉਸ ਵਿਚ ਉਨ੍ਹਾਂ ਨੇ 4-5 ਹਜ਼ਾਰ ਰੁਪਏ ਖ਼ਰਚ ਲਏ ਹਨ। ਦੋਵੇਂ ਬੱਚਿਆਂ ਦੀ ਉਮਰ 12-13 ਸਾਲ ਹੈ। ਬੱਚਿਆਂ ਦੇ ਪਰਿਵਾਰ ਦੇ ਇਕ ਮੈਂਬਰ ਨੇ ਦੱਸਿਆ ਹੈ ਕਿ ਉਹ ਆਪ ਤਾਂ ਕੰਮ ਤੇ ਗਏ ਹੋਏ ਸੀ। ਉਨ੍ਹਾਂ ਨੂੰ ਉੱਥੇ ਹੀ ਪਤਾ ਲੱਗਾ ਕਿ ਉਨ੍ਹਾਂ ਦਾ ਬੱਚਾ ਲਾਪਤਾ ਹੋ ਗਿਆ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਸੋਚਿਆ ਕਿ ਬੱਚੇ ਕਬੱਡੀ ਖੇਡਣ ਚਲੇ ਗਏ ਹੋਣਗੇ। ਉਹ ਅੱਗੇ ਵੀ ਕਬੱਡੀ ਖੇਡਣ ਜਾਂਦੇ ਸਨ। ਜਦੋਂ ਬੱਚੇ ਨਾ ਮਿਲੇ ਤਾਂ ਉਨ੍ਹਾਂ ਨੇ ਥਾਣੇ ਇਤਲਾਹ ਦਿੱਤੀ।

ਪੁਲਿਸ ਨੇ ਉਨ੍ਹਾਂ ਦੀ ਬਹੁਤ ਮਦਦ ਕੀਤੀ ਅਤੇ 20 ਘੰਟੇ ਵਿਚ ਬੱਚੇ ਲੱਭ ਲਏ। ਇਸ ਵਿਅਕਤੀ ਦੇ ਦੱਸਣ ਮੁਤਾਬਕ ਬੱਚੇ ਘਰ ਤੋਂ 19 ਹਜ਼ਾਰ ਰੁਪਏ ਲੈ ਗਏ ਸਨ। ਕੁਝ ਪੈਸਿਆਂ ਦੇ ਉਨ੍ਹਾਂ ਨੇ ਕੱਪੜੇ ਖਰੀਦ ਲਏ ਹਨ। ਬਾਕੀ ਪੈਸੇ ਪਤਾ ਨਹੀਂ ਕਿੱਥੇ ਖਰਚ ਕੀਤੇ ਹਨ? ਪਿੰਡ ਘਨੌਰ ਰਾਜਪੂਤਾਂ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਬੱਚੇ ਕਮਾਲਪੁਰ ਸਕੂਲ ਵਿੱਚੋਂ ਲਾਪਤਾ ਹੋਏ ਸਨ ਅਤੇ ਭਵਾਨੀਗਡ਼੍ਹ ਤੋਂ ਮਿਲੇ ਹਨ। ਪੁਲਿਸ ਨੇ ਉਨ੍ਹਾਂ ਨੂੰ ਬਹੁਤ ਸਹਿਯੋਗ ਦਿੱਤਾ ਹੈ। ਪੁਲਿਸ ਨੇ ਉਨ੍ਹਾਂ ਦੀ ਜੋ ਕੀਤੀ ਹੈ ਮੱਦਦ ਉਸ ਬਦਲੇ ਉਹ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ