ਮੰਗਣੀ ਤੋਂ ਬਾਅਦ ਮੁੰਡੇ ਨੇ ਕੀਤਾ ਵੱਡਾ ਦਿਲ ਦਹਲਾਊ ਕਾਂਡ, ਮੰਗੇਤਰ ਨੂੰ ਉਤਾਰਿਆ ਮੋਤ ਦੇ ਘਾਟ ਫੇਰ..

ਸਮਰਾਲਾ ਦੇ ਇੱਕ ਭੱਠੇ ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਦੀ 22 ਸਾਲਾ ਬੇਟੀ ਮਨੀਸ਼ਾ ਦੀ ਉਸ ਦੇ ਮੰਗੇਤਰ ਸੰਨੀ ਦੁਆਰਾ ਜਾਨ ਲੈ ਲੈਣ ਅਤੇ ਬਾਅਦ ਵਿੱਚ ਆਪਣੀ ਜਾਨ ਦੇ ਦੇਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਮਨੀਸ਼ਾ ਦਾ ਪਿਤਾ ਭੱਠੇ ਤੇ ਪਥੇਰ ਦਾ ਕੰਮ ਕਰਦਾ ਹੈ। ਮਨੀਸ਼ਾ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਨੌਵੇਂ ਮਹੀਨੇ ਵਿੱਚ ਆਪਣੀ ਧੀ ਦੀ ਮੰਗਣੀ ਕੀਤੀ ਸੀ ਅਤੇ ਵਿਆਹ ਅਜੇ ਕਰਨਾ ਸੀ। ਮਨੀਸ਼ਾ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਜਵਾਈ ਆਇਆ

ਤਾਂ ਉਹ ਆਪਣੇ ਜਵਾਈ ਲਈ ਠੰਡਾ ਲੈਣ ਲਈ ਦੁਕਾਨ ਤੇ ਚਲਾ ਗਿਆ। ਪਿੱਛੋਂ ਸਨੀ ਨੇ ਮਨੀਸ਼ਾ ਦੇ ਸਿਰ ਵਿੱਚ ਗੰ ਨ ਦਾ ਵਾਰ ਕਰ ਦਿੱਤਾ। ਮੌਕੇ ਤੇ ਹਾਜ਼ਰ ਪਰਿਵਾਰ ਦੇ ਮੈਂਬਰਾਂ ਨੇ ਜਦੋਂ ਸਨੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਵੱਲ ਵੀ ਨਿਸ਼ਾਨਾ ਸੇਧ ਲਿਆ। ਇਸ ਤੋਂ ਬਾਅਦ ਸੰਨੀ ਨੇ ਆਪਣੇ ਸਿਰ ਵਿਚ ਵਾਰ ਕਰਕੇ ਜਾਨ ਦੇ ਦਿੱਤੀ। ਉਨ੍ਹਾਂ ਦੇ ਦੱਸਣ ਮੁਤਾਬਕ ਸੰਨੀ ਰਸੂਲਪੁਰ ਵਿਖੇ ਰਹਿੰਦਾ ਸੀ। ਮ੍ਰਿਤਕਾ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਨ੍ਹਾਂ ਦਾ ਜਵਾਈ ਆਇਆ ਤਾਂ ਉਨ੍ਹਾਂ ਦਾ ਪਤੀ ਠੰਢਾ ਲੈਣ ਲਈ ਚਲਾ ਗਿਆ।

ਸੰਨੀ ਆਪਣੀ ਸੱਸ ਨੂੰ ਕਹਿਣ ਲੱਗਾ ਕਿ ਉਹ ਬਾਹਰ ਚਲੀ ਜਾਵੇ। ਉਸ ਨੇ ਆਪਣੇ ਮੰਗੇਤਰ ਮਨੀਸ਼ਾ ਨਾਲ ਕੋਈ ਗੱਲ ਕਰਨੀ ਹੈ। ਮਨੀਸ਼ਾ ਦੀ ਮਾਂ ਦੇ ਦੱਸਣ ਮੁਤਾਬਕ ਜਦੋਂ ਉਹ ਰਤਾ ਪਾਸੇ ਹੋਈ ਤਾਂ ਸੰਨੀ ਨੇ ਮਨੀਸ਼ਾ ਦੇ ਸਿਰ ਵਿੱਚ ਗੰ ਨ ਦਾ ਨਿਸ਼ਾਨਾ ਲਗਾ ਦਿੱਤਾ। ਜਦ ਉਹ ਦੌੜ ਕੇ ਆਏ ਤਾਂ ਸਨੀ ਨੇ ਉਨ੍ਹਾਂ ਵੱਲ ਵੀ ਨਿਸ਼ਾਨਾ ਸੇਧਿਆ। ਇਸ ਤੋਂ ਬਾਅਦ ਸਨੀ ਦੌੜ ਲਿਆ ਅਤੇ ਅੱਗੇ ਜਾ ਕੇ ਉਸ ਨੇ ਖ਼ੁਦ ਜਾਨ ਦੇ ਦਿੱਤੀ। ਮਨੀਸ਼ਾ ਦੀ ਮਾਂ ਦਾ ਕਹਿਣਾ ਹੈ ਕਿ ਸਨੀ ਦੱਸਦਾ ਸੀ ਉਹ ਦੁੱਧ ਵਾਲੀ ਗੱਡੀ ਚਲਾਉਂਦਾ ਹੈ

ਅਤੇ ਦਿੱਲੀ ਦੁੱਧ ਲੈ ਕੇ ਜਾਂਦਾ ਹੈ। ਉਸ ਦੀ ਗੱਡੀ ਖ਼ਰਾਬ ਹੋ ਗਈ ਤਾਂ ਉਹ ਇਧਰ ਉਨ੍ਹਾਂ ਨੂੰ ਮਿਲਣ ਲਈ ਆ ਗਿਆ। ਸੰਨੀ ਨੇ ਕਦੇ ਫੋਨ ਤੇ ਉਨ੍ਹਾਂ ਨੂੰ ਧਮਕੀ ਨਹੀਂ ਸੀ ਦਿੱਤੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਹਰਪ੍ਰੀਤ ਸਿੰਘ ਦੇ ਭੱਠੇ ਤੇ ਯੂ.ਪੀ ਦੇ ਮਜ਼ਦੂਰ ਕੰਮ ਕਰਦੇ ਹਨ। ਮਿ੍ਤਕਾ ਮਨੀਸ਼ਾ ਦਾ ਪਿਤਾ ਵੀ ਇੱਥੇ ਪਥੇਰ ਦਾ ਕੰਮ ਕਰਦਾ ਹੈ। ਉਸ ਦੀਆਂ 2 ਧੀਆਂ ਸਨ। ਉਸ ਨੇ ਆਪਣੀ ਵੱਡੀ ਧੀ ਮਨੀਸ਼ਾ ਦਾ ਮੁਜ਼ੱਫਰਨਗਰ ਦੇ ਸਨੀ ਨਾਮ ਦੇ ਲੜਕੇ ਨਾਲ ਰਿਸ਼ਤਾ ਕੀਤਾ ਹੋਇਆ ਸੀ। ਮਨੀਸ਼ਾ ਦਾ ਪਰਿਵਾਰ ਭੱਠੇ ਤੇ ਕੱਚੇ ਕੁਆਰਟਰਾਂ ਵਿਚ ਰਹਿੰਦਾ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਵਾਈ ਸੰਨੀ ਆਇਆ। ਉਸ ਨੇ ਆਪਣੀ ਮੰਗੇਤਰ ਮਨੀਸ਼ਾ ਨਾਲ ਗੱਲ ਕਰਨੀ ਚਾਹੀ। ਇਸ ਦੌਰਾਨ ਹੀ ਸਨੀ ਨੇ ਪਹਿਲਾ ਮਨੀਸ਼ਾ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਅਤੇ ਫੇਰ 2-3 ਕਿੱਲੇ ਅੱਗੇ ਜਾ ਕੇ ਆਪਣੇ ਸਿਰ ਵਿਚ ਨਿਸ਼ਾਨਾ ਲਾ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਨੀ ਕੋਲੋਂ 315 ਬੋਰ ਦਾ ਦੇਸੀ ਕੱਟਾ ਮਿਲਿਆ ਹੈ। ਮ੍ਰਿਤਕ ਦੇਹਾਂ ਨੂੰ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ