ਯੂਰਿਕ ਐਸਿਡ ਵਧਣ ਤੇ ਇਹ ਹਨ ਕਾਰਨ, ਜਾਣੋ ਇਹ ਹਨ ਇਲਾਜ

ਜਿਵੇਂ ਜਿਵੇਂ ਮਸ਼ੀਨੀ ਯੁੱਗ ਵੱਲ ਇਨਸਾਨ ਵੱਧਦਾ ਜਾ ਰਿਹਾ ਹੈ। ਤਿਵੇਂ ਤਿਵੇਂ ਹੀ ਬਿਮਾਰੀਆਂ ਵੀ ਵਧਦੀਆਂ ਹੀ ਜਾ ਰਹੀਆਂ ਹਨ। ਇਨਸਾਨ ਆਪਣੇ ਸਰੀਰ ਤੋਂ ਹੁਣ ਘੱਟ ਕੰਮ ਲੈਂਦਾ ਹੈ। ਜਿਸ ਕਾਰਨ ਉਸ ਦਾ ਸਰੀਰ ਬਿਮਾਰੀਆਂ ਵੱਲ ਤੇਜ਼ੀ ਨਾਲ ਵਧਦਾ ਹੈ। ਇਨ੍ਹਾਂ ਬੀਮਾਰੀਆਂ ਵਿਚ ਇਕ ਬਿਮਾਰੀ ਯੂਰਿਕ ਐਸਿਡ ਦਾ ਵਧਣਾ ਹੈ। ਜਿਸ ਕਾਰਨ ਲੋਕ ਬਹੁਤ ਦੁਖੀ ਹੁੰਦੇ ਹਨ ਪਰ ਜੇਕਰ ਇਸ ਦੇ ਲੱਛਣ ਪਹਿਚਾਣ ਲਏ ਜਾਣ ਤਾਂ ਇਸ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ ਅਤੇ ਇਸ ਤੋਂ ਹੋਣ ਵਾਲੀ ਪ੍ਰੇ ਸ਼ਾ ਨੀ ਤੋਂ ਵੀ ਬਚਿਆ ਜਾ ਸਕਦਾ ਹੈ।

ਆਓ ਸਭ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਇਹ ਯੂਰਿਕ ਐਸਿਡ ਵਧਦਾ ਕਿਵੇਂ ਹੈ? ਯੂਰਿਕ ਐਸਿਡ ਪਿਊਰਿਨ ਨਾਲ ਬਣਦਾ ਹੈ। ਪਿਊਰੀਨ ਸਾਡੇ ਖਾਣੇ ਵਿੱਚ ਮੌਜੂਦ ਹੁੰਦਾ ਹੈ। ਜੋ ਮੂੰਹ ਰਾਹੀਂ ਸਰੀਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਖ਼ੂਨ ਦੇ ਨਾਲ ਗੁਰਦਿਆਂ ਤਕ ਪਹੁੰਚਦਾ ਹੈ। ਜ਼ਿਆਦਾਤਰ ਯੂਰਿਕ ਐਸਿਡ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਪਰ ਕਈ ਵਾਰ ਇਸ ਦੀ ਮਾਤਰਾ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਸਰੀਰ ਨੂੰ ਪਰੇਸ਼ਾਨੀ ਹੁੰਦੀ ਹੈ। ਯੂਰਿਕ ਐਸਿਡ ਦੇ ਵਧਣ ਦੇ ਕੁਝ ਆਮ ਜਿਹੇ ਲੱਛਣ ਹਨ,

ਜਿਵੇਂ ਕਿ ਪੈਰਾਂ ਵਿਚ ਸੋਜ਼ ਆਉਣਾ, ਜੋੜਾਂ ਵਿਚ ਦਰਦ ਹੋਣਾ, ਹੱਡੀਆਂ ਵਿਚ ਦਰਦ ਹੋਣਾ, ਜ਼ਿਆਦਾਤਰ ਸਮੇਂ ਬੈਠਣ ਨਾਲ ਦਰਦ ਸ਼ੁਰੂ ਹੋ ਜਾਣਾ ਅਤੇ ਸ਼ੂਗਰ ਦਾ ਲੈਵਲ ਵਧ ਜਾਣਾ। ਇਸ ਨੂੰ ਕਾਬੂ ਵਿੱਚ ਰੱਖਣ ਲਈ ਤੁਸੀਂ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਸਕਦੇ ਹੋ। ਪਹਿਲਾਂ ਛੋਟੀ ਇਲਾਇਚੀ ਨੂੰ ਰੋਜ਼ਾਨਾ ਪਾਣੀ ਨਾਲ ਖਾਓ, ਇਸ ਨਾਲ ਯੂਰਿਕ ਐਸਿਡ ਕਾਬੂ ਵਿਚ ਰਹੇਗਾ। ਇਕ ਗਿਲਾਸ ਪਾਣੀ ਵਿਚ ਇਕ ਚਮਚਾ ਅਜਵੈਣ ਨੂੰ ਗਰਮ ਕਰਕੇ ਪੀਣ ਨਾਲ ਵੀ ਯੂਰਿਕ ਐਸਿਡ ਤੋਂ ਛੁਟਕਾਰਾ ਮਿਲਦਾ ਹੈ। ਸੇਬ ਦੇ ਸਿਰਕੇ ਨੂੰ ਰੋਜ਼ਾਨਾ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਵੀ ਯੂਰਿਕ ਐਸਿਡ ਤੋਂ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦਾ ਯੂਰਿਕ ਐਸਿਡ ਵੱਧਦਾ ਹੈ ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।