ਲਵ ਮੈਰਿਜ ਤੋਂ ਬਾਅਦ ਸਾਹਮਣੇ ਆਈ ਮੁੰਡੇ ਦੀ ਸੱਚਾਈ, 2 ਮਹੀਨੇ ਦੇ ਬੱਚੇ ਨੂੰ ਵੀ ਨਹੀਂ ਬਖਸ਼ਿਆ

ਅ-ਮ-ਲ ਦੀ ਲੋਰ ਵਿੱਚ ਆਦਮੀ ਆਪਣੀ ਸੁੱਧ-ਬੁੱਧ ਗੁਆ ਬੈਠਦਾ ਹੈ। ਉਹ ਕੋਈ ਪੁੱਠਾ ਸਿੱਧਾ ਕੰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ਲੁਧਿਆਣਾ ਦੇ ਇੱਕ ਵਿਅਕਤੀ ਤੇ ਆਪਣੇ ਹੀ ਬੱਚੇ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਇਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਪਤਨੀ ਮੋਨਿਕਾ ਨੇ ਦੱਸਿਆ ਹੈ ਕਿ ਉਹ ਫੇਜ਼ 3 ਦੇ ਰਹਿਣ ਵਾਲੇ ਹਨ। ਉਸ ਦਾ ਪਤੀ ਅਕਸਰ ਹੀ ਉਸ ਨਾਲ ਤੂੰ-ਤੂੰ ਮੈਂ-ਮੈਂ ਕਰਦਾ ਰਹਿੰਦਾ ਸੀ। ਕਈ ਵਾਰ ਤਾਂ ਉਹ ਖਿੱਚ ਧੂਹ ਵੀ ਕਰ ਦਿੰਦਾ ਸੀ। ਮੋਨਿਕਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਬੱਚੇ ਨੂੰ ਵੀ ਨਹੀਂ ਬਖ਼ਸ਼ਦਾ ਸੀ।

ਉਸ ਦੇ ਪਤੀ ਨੇ ਬੱਚੇ ਨੂੰ ਚੁੱਕ ਕੇ ਥੱਲੇ ਸੁੱਟ ਦਿੱਤਾ। ਜਿਸ ਕਾਰਨ ਬੱਚੇ ਦੀ ਤ-ਬੀ-ਅ-ਤ ਖ਼ਰਾਬ ਹੋ ਗਈ। ਅਗਲੇ ਦਿਨ ਸ਼ਾਮ ਦੇ 5:30 ਵਜੇ ਬੱਚੇ ਦੀ ਜਾਨ ਚਲੀ ਗਈ। ਮੋਨਿਕਾ ਨੇ ਦੱਸਿਆ ਹੈ ਕਿ ਉਸ ਦਾ ਸਹੁਰਾ ਪਰਿਵਾਰ ਉਸ ਦੇ ਪਤੀ ਨੂੰ ਅ-ਮ-ਲ ਲਈ ਪੈਸੇ ਦਿੰਦਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਕੰਮ ਨਹੀਂ ਕਰੇਗਾ। ਉਨ੍ਹਾਂ ਦੇ ਵਿਆਹ ਨੂੰ ਸਾਲ ਹੋਣ ਵਾਲਾ ਹੈ। ਬੱਚੇ ਦੀ ਉਮਰ 2 ਮਹੀਨੇ 8 ਦਿਨ ਸੀ। ਮੋਨਿਕਾ ਦੇ ਦੱਸਣ ਮੁਤਾਬਕ ਉਸ ਦੇ ਪਤੀ ਦਾ ਪਿਤਾ ਕਚਹਿਰੀ ਵਿੱਚ ਡਿਊਟੀ ਕਰਦਾ ਹੈ।

ਜਿਸ ਦੀ ਪਹੁੰਚ ਕਰਕੇ ਉਸ ਦੇ ਪਤੀ ਤੇ ਕੋਈ ਕਾਰਵਾਈ ਵੀ ਨਹੀਂ ਹੁੰਦੀ। ਮੋਨਿਕਾ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਸਾਲ ਪਹਿਲਾਂ ਹੋਇਆ ਸੀ ਅਤੇ ਬੱਚਾ 2 ਮਹੀਨੇ ਦਾ ਸੀ। ਇਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਦੋਵੇਂ ਪਰਿਵਾਰ ਸੀ ਆਰ ਪੀ ਕਲੋਨੀ ਵਿੱਚ ਰਹਿੰਦੇ ਹਨ। ਮੋਨਿਕਾ ਦੀ ਮਾਂ ਨੇ ਦੱਸਿਆ ਹੈ ਕਿ ਉਸ ਦੀ ਧੀ ਦੇ ਸਹੁਰੇ ਬੱਚੇ ਨੂੰ ਖ਼ਤਮ ਕਰਨ ਲਈ ਕਹਿੰਦੇ ਸਨ। ਉਹ ਆਪਣੇ ਪੁੱਤਰ ਤੇ ਮੋਨਿਕਾ ਨੂੰ ਛੱਡ ਦੇਣ ਲਈ ਜ਼ੋਰ ਪਾ ਰਹੇ ਸਨ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੋਨਿਕਾ ਨਾਮ ਦੀ ਔਰਤ ਆਈ ਸੀ। ਉਸ ਨੇ ਆਪਣੇ ਪਤੀ ਤੇ ਅ-ਮ-ਲ ਦਾ ਆਦੀ ਹੋਣ ਦੇ ਦੋਸ਼ ਲਗਾਏ ਹਨ। ਮੋਨਿਕਾ ਦਾ 2 ਮਹੀਨੇ ਦਾ ਬੱਚਾ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮੋਨਿਕਾ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਉਸ ਦੇ ਬੱਚੇ ਨੂੰ ਜ਼ਮੀਨ ਤੇ ਸੁੱਟ ਕੇ ਉਸ ਦੀ ਜਾਨ ਲੈ ਲਈ ਹੈ। ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਡਾਕਟਰ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਅ-ਮ-ਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ