ਲਸਣ ਖਾਣ ਦੇ ਫ਼ਾਇਦੇ ਹੀ ਫ਼ਾਇਦੇ, ਵੱਡੀ ਤੋਂ ਵੱਡੀ ਬੀਮਾਰੀ ਹੋਵੇਗੀ ਲਸਣ ਨਾਲ ਠੀਕ

ਸਬਜ਼ੀਆਂ ਵਿਚ ਅਕਸਰ ਹੀ ਲਸਣ ਦੀ ਵਰਤੋਂ ਕੀਤੀ ਜਾਂਦੀ ਹੈ। ਲੱਸਣ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਤੋਂ ਇਲਾਵਾ ਲਸਣ ਨੂੰ ਮੱਛਰ ਦੂਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਡਾਕਟਰ ਵੱਲੋਂ ਅਕਸਰ ਹੀ ਲਸਣ ਨੂੰ ਖੁਰਾਕ ਵਿਚ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਲਸਣ ਆਯੂਰਵੇਦਿਕ ਦੇ ਨਾਲ-ਨਾਲ ਐਲੋਪੈਥੀ ਵਿੱਚ ਵੀ ਫਾਇਦੇਮੰਦ ਹਨ। ਅੱਜ ਅਸੀਂ ਤੁਹਾਨੂੰ ਲਸਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦੇਵਾਂਗੇ।

ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਆਪਣੀ ਖ਼ੁਰਾਕ ਵਿੱਚ ਲਸਣ ਦੀ ਵਰਤੋਂ ਕਰੋਗੇ। ਲਸਣ ਪੇਟ ਖਰਾਬ ਤੋਂ ਲੈ ਕੇ ਡਾਇਬਟੀਜ਼, ਕੋਲੈਸਟਰਾਲ ਅਤੇ ਕੈਂਸਰ ਵਰਗੇ ਰੋਗਾਂ ਵਿਚ ਲਾਭਦਾਇਕ ਮੰਨਿਆ ਜਾਂਦਾ ਹੈ। ਲੱਸਣ ਸਰੀਰ ਵਿਚ ਬੁਰੇ ਕੋਲੈਸਟ੍ਰਾਲ ਦਾ ਪੱਧਰ ਘੱਟ ਕਰ ਦਿੰਦਾ ਹੈ। ਜਿਸ ਨਾਲ ਦਿਲ ਹਮੇਸ਼ਾ ਹੀ ਤੰਦਰੁਸਤ ਰਹਿੰਦਾ ਹੈ। ਲਸਣ ਸਰੀਰ ਵਿਚ ਚੰਗੇ ਕਲੈਸਟ੍ਰੌਲ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ

ਤਾਂ ਉਨ੍ਹਾਂ ਲਈ ਲਸਣ ਬਹੁਤ ਹੀ ਲਾਭਦਾਇਕ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਜੇਕਰ ਰੋਜ਼ਾਨਾ ਲਸਣ ਦਾ ਸੇਵਨ ਕਰਨ ਤਾਂ ਹਾਈ ਬਲੱਡ ਪ੍ਰੈਸ਼ਰ ਸਾਧਾਰਨ ਰੱਖਣ ਵਿੱਚ ਮਦਦ ਮਿਲਦੀ ਹੈ। ਲਸਣ ਵਿੱਚ ਮੌਜੂਦ ਐਲੀਸਿਨ ਨਾਮੀ ਤੱਤ ਹਾਈ ਬਲੱਡ ਪ੍ਰੈਸ਼ਰ ਨੂੰ ਸਾਧਾਰਨ ਰੱਖਣ ਵਿਚ ਸਹਾਇਕ ਹੁੰਦਾ ਹੈ। ਲਸਣ ਵਿੱਚ ਸਭ ਤੋਂ ਵੱਡਾ ਗੁਣ ਇਹ ਵੀ ਹੈ ਕਿ ਇਹ ਹੈ ਤੁਹਾਡੀ ਰੋਗ-ਪ੍ਰਤੀਰੋਧਕ ਸਮਰੱਥਾ ਵਿੱਚ ਵਾਧਾ ਕਰਦਾ ਹੈ। ਕਈਆਂ ਦਾ ਤਾਂ ਇਹ ਵੀ ਮੰਨਣਾ ਹੈ

ਕਿ ਕੈਂਸਰ ਵਰਗੇ ਗੰ ਭੀ ਰ ਰੋਗ ਨਾਲ ਲੜਨ ਵਿਚ ਲਸਣ ਬਹੁਤ ਹੀ ਕਾਰਗਰ ਚੀਜ਼ ਹੈ। ਮਾਹਿਰਾਂ ਵੱਲੋਂ ਵੀ ਪੈਂਕ੍ਰਿਆਜ਼, ਕਲੈਸਟਰੋਲ, ਬਰੈਸਟ ਅਤੇ ਪ੍ਰੋਸਟੇਟ ਕੈਂਸਰ ਵਿਚ ਕੱਚਾ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਦੰਦਾਂ ਵਿੱਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਪਾਉਣ ਲਈ ਲਸਣ ਅਤੇ ਲੌਂਗ ਨੂੰ ਇਕੱਠੇ ਪੀਸ ਕੇ ਦੰਦ ਦਰਦ ਵਾਲੇ ਹਿੱਸੇ ਤੇ ਲਗਾਉਣ ਨਾਲ ਦਰਦ ਘੱਟ ਜਾਂਦਾ ਹੈ।