ਲੁਧਿਆਣਾ ਵਿੱਚ ਹੋਈ ਵੱਡੀ ਵਾਰਦਾਤ, ਸਪਲੈਂਡਰ ਤੇ ਆਏ ਮੁੰਡੇ ਕਰ ਗਏ ਵੱਡਾ ਕਾਂਡ

ਸਾਡੇ ਸਮਾਜ ਵਿੱਚ ਗ਼ਲਤ ਅਨਸਰਾਂ ਦੀਆਂ ਕਰਤੂਤਾਂ ਵਧਦੀਆਂ ਹੀ ਜਾ ਰਹੀਆਂ ਹਨ। ਇਨ੍ਹਾਂ ਨੇ ਆਮ ਜਨਤਾ ਦਾ ਨੱਕ ਵਿੱਚ ਦਮ ਕਰ ਰੱਖਿਆ ਹੈ। ਔਰਤਾਂ ਤੋਂ ਪਰਸ, ਮੋਬਾਈਲ ਅਤੇ ਗਹਿਣੇ ਝਪਟਣਾ ਆਮ ਜਿਹੀ ਗੱਲ ਹੋ ਗਈ ਹੈ। ਹੁਣ ਤਾਂ ਇਨ੍ਹਾਂ ਗਲਤ ਅਨਸਰਾਂ ਦੇ ਹੌਸਲੇ ਹੋਰ ਵੀ ਵਧ ਗਏ ਹਨ। ਇਹ ਭੀੜ ਭਰੇ ਬਾਜ਼ਾਰਾਂ ਵਿੱਚ ਵੀ ਸਾਮਾਨ ਝਪਟ ਕੇ ਰਫ਼ੂਚੱਕਰ ਹੋ ਜਾਂਦੇ ਹਨ। ਬਾਅਦ ਵਿਚ ਪੁਲਿਸ ਸੀ.ਸੀ.ਟੀ.ਵੀ ਦੇਖਦੀ ਰਹਿ ਜਾਂਦੀ ਹੈ।

ਲੁਧਿਆਣਾ ਵਿਖੇ ਮੋਟਰਸਾਈਕਲ ਸਵਾਰ 2 ਵਿਅਕਤੀ ਕਿਸੇ ਮਨੀ ਚੇਂਜਰ ਦੇ ਮੁਲਾਜ਼ਮਾਂ ਕੋਲੋਂ 10 ਲੱਖ 90 ਹਜ਼ਾਰ ਰੁਪਏ ਝਪਟ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇਨ੍ਹਾਂ ਨੇ ਮੂੰਹ ਲਪੇਟੇ ਹੋਏ ਸਨ। ਪੁਲਿਸ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਰੋਹਿਤ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਮਨੀ ਚੇਂਜਿੰਗ ਦਾ ਕੰਮ ਹੈ। ਉਨ੍ਹਾਂ ਦੇ ਮੁਲਾਜ਼ਮ ਹਰ ਰੋਜ਼ ਡਿਸਟ੍ਰੀਬਿਊਟਰਾਂ ਤੋਂ ਰਕਮ ਇਕੱਠੀ ਕਰ ਕੇ ਲਿਆਉਂਦੇ ਹਨ। ਰੋਜ਼ਾਨਾ ਵਾਂਗ ਅੱਜ ਵੀ ਉਨ੍ਹਾਂ ਦੇ 2 ਮੁਲਾਜ਼ਮ

ਰਕਮ ਇਕੱਠੀ ਕਰ ਕੇ ਮੋਟਰਸਾਈਕਲ ਤੇ ਦਫ਼ਤਰ ਨੂੰ ਵਾਪਸ ਆ ਰਹੇ ਸਨ। ਰੋਹਿਤ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਮੁਲਾਜ਼ਮ ਦਫ਼ਤਰ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਸਨ। ਇੰਨੇ ਵਿੱਚ 2 ਵਿਅਕਤੀ ਮੋਟਰਸਾਈਕਲ ਤੇ ਆਏ। ਜਿਨ੍ਹਾਂ ਦੇ ਮੂੰਹ ਲਪੇਟੇ ਹੋਏ ਸਨ। ਇਹ ਦੋਵੇਂ ਵਿਅਕਤੀ ਉਨ੍ਹਾਂ ਦੇ ਮੁਲਾਜ਼ਮਾਂ ਦਾ ਬੈਗ ਝਪਟ ਕੇ ਦੁਗਰੀ ਵੱਲ ਨੂੰ ਦੌੜ ਗਏ। ਉਨ੍ਹਾਂ ਦੇ ਮੁਲਾਜ਼ਮਾਂ ਨੇ ਇਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਕਾਬੂ ਨਹੀਂ ਆਏ। ਰੋਹਿਤ ਦਾ ਕਹਿਣਾ ਹੈ

ਕਿ ਬੈਗ ਵਿੱਚ 10 ਲੱਖ 90 ਹਜ਼ਾਰ ਰੁਪਏ ਸਨ। ਉਨ੍ਹਾਂ ਨੇ ਪੁਲਿਸ ਨੂੰ ਇਸਦੀ ਇਤਲਾਹ ਦੇ ਦਿੱਤੀ ਹੈ। ਪੁਲਿਸ ਉਨ੍ਹਾਂ ਦੇ ਮੁਲਾਜ਼ਮਾਂ ਤੋਂ ਵੀ ਪੁੱਛ ਗਿੱਛ ਕਰ ਰਹੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਨੀ ਚੇਂਜਰ 2 ਵਿਅਕਤੀਆਂ ਤੋਂ 2 ਵਿਅਕਤੀਆਂ ਨੇ ਰਕਮ ਵਾਲਾ ਬੈਗ ਝਪਟ ਲਿਆ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਹ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ