ਵਾਲਾਂ ਨੂੰ ਝੜਨ ਤੋਂ ਬਚਾਉਣ ਲਈ ਕਰੋ ਇਹ ਕੰਮ

ਅਕਸਰ ਲੜਕੀਆਂ ਦੋ ਮੂੰਹੇ ਵਾਲਾਂ ਤੋਂ ਪ ਰੇ ਸ਼ਾ ਨ ਹੋ ਜਾਂਦੀਆਂ ਹਨ, ਜਿੱਥੇ ਦੋ ਮੂੰਹੇ ਵਾਲਾਂ ਨਾਲ ਪ੍ਰਸਨੈਲਟੀ ਖਰਾਬ ਹੋ ਜਾਂਦੀ ਹੈ ਉੱਥੇ ਹੀ ਇਹ ਵਾਲਾਂ ਦੀ ਗ੍ਰੋਥ ਨੂੰ ਵੀ ਰੋਕ ਦਿੰਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੜਕੀਆਂ ਹਰ ਤਰ੍ਹਾਂ ਦੇ ਨੁਸਖੇ ਅਪਣਾਉਂਦੀਆਂ ਹਨ। ਕਈ ਵਾਰ ਤਾਂ ਲੜਕੀਆਂ ਆਪਣੇ ਵਾਲਾਂ ਨੂੰ ਅਜਿਹੇ ਕੈਮੀਕਲ ਲਗਾ ਲੈਂਦੀਆਂ ਹਨ ਜਿਨ੍ਹਾਂ ਨਾਲ ਵਾਲ ਠੀਕ ਹੋਣ ਦੀ ਬਜਾਏ ਹੋਰ ਖਰਾਬ ਹੋ ਜਾਂਦੇ ਹਨ। ਲੜਕੀਆਂ ਦੋ ਮੂੰਹੇ ਵਾਲਾਂ ਨੂੰ ਕੱਟਦੀਆਂ ਵੀ ਰਹਿੰਦੀਆਂ ਹਨ

ਪਰ ਇਹ ਸਮੱਸਿਆ ਖਤਮ ਹੀ ਨਹੀਂ ਹੁੰਦੀ। ਅਸੀਂ ਤੁਹਾਨੂੰ ਦੋ ਮੂੰਹੇ ਵਾਲਾਂ ਨੂੰ ਜੜ੍ਹ ਤੋਂ ਖਤਮ ਕਰਨ ਦੇ ਨੁਸਖੇ ਦੱਸਣ ਜਾ ਰਹੇ ਹਾਂ। ਗੁਲਾਬ ਜਲ ਅਤੇ ਸ਼ਹਿਦ ਨੂੰ ਵਾਲਾਂ ਵਿੱਚ ਲਗਾਉਣ ਨਾਲ ਦੋ-ਮੂੰਹੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। 2 ਚਮਚ ਸ਼ਹਿਦ ਤੇ 2 ਚਮਚ ਗੁਲਾਬ ਜਲ ਵਿਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਵਾਲਾਂ ਵਿੱਚ ਲਗਾਓ। ਇਕ ਘੰਟਾ ਬੀਤਣ ਉਪਰੰਤ ਵਾਲਾਂ ਨੂੰ ਧੋ ਲਵੋ। ਇਹ ਨੁਸਖਾ ਹਫਤੇ ਵਿੱਚ ਦੋ ਵਾਰ ਜ਼ਰੂਰ ਅਪਣਾਓ। ਆਲਿਵ ਆਇਲ, 1 ਕੇਲੇ ਨੂੰ ਮੈਸ਼ ਕਰ ਕੇ 2 ਚਮਚ ਆਲਿਵ ਆਇਲ ਵਿੱਚ ਮਿਲਾ ਕੇ ਵਾਲਾਂ ਨੂੰ ਲਗਾ ਲਵੋ

ਅਤੇ ਇਸ ਨੂੰ ਇੱਕ ਘੰਟੇ ਲਈ ਛੱਡ ਦਿਓ। ਇੱਕ ਘੰਟੇ ਬਾਅਦ ਇਸ ਨੂੰ ਮਾਇਡਦ ਸ਼ੈਂਪੂ ਨਾਲ ਧੋ ਲਵੋ। ਜੇਕਰ ਨੂੰ ਤੁਸੀਂ ਹਫਤੇ ਵਿੱਚ ਦੋ ਤਿੰਨ ਵਾਰ ਇਸ ਨੁਸਖ਼ੇ ਨੂੰ ਦੁਹਰਾਉਂਦੇ ਹੋ ਤਾਂ ਤੁਹਾਨੂੰ ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ। ਐਲੋਵੇਰਾ ਜੈਲ, ਐਲੋਵੇਰਾ ਜੈੱਲ ਦੇ ਸਾਨੂੰ ਕਈ ਤਰਾਂ ਦੇ ਫ਼ਾਇਦੇ ਦੇਖਣ ਨੂੰ ਮਿਲਦੇ ਹਨ। 2 ਚੱਮਚ ਐਲੋਵੇਰਾ ਜੈੱਲ ਵਿੱਚ 2 ਚੱਮਚ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਵਾਲਾਂ ਵਿੱਚ ਲਗਾਉਣ ਨਾਲ ਦੋ ਮੂੰਹੇ ਵਾਲਾਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ।

ਇਸ ਨੁਸਖੇ ਨੂੰ ਹਫ਼ਤੇ ਵਿੱਚ 2 ਦੋ ਵਾਰ ਜ਼ਰੂਰ ਦੁਹਰਾਓ। ਇਸ ਤੋਂ ਇਲਾਵਾ ਇੱਕ ਕੌਲੀ ਦੁੱਧ ਅੰਡਾ ਅਤੇ ਸ਼ਹਿਦ ਨੂੰ ਮਿਲਾ ਕੇ ਵਾਲਾਂ ਵਿੱਚ 15 ਮਿੰਟ ਲਈ ਲਗਾ ਕੇ ਛੱਡ ਦਿਓ। 15 ਮਿੰਟ ਬੀਤਣ ਉਪਰੰਤ ਵਾਲਾ ਨੂੰ ਮਾਇਲਡ ਸੈਂਪੂ ਨਾਲ ਧੋ ਲਵੋ। ਅਜਿਹਾ ਕਰਨ ਨਾਲ ਦੋ-ਮੂੰਹੇ ਵਾਲਾਂ ਤੋਂ ਹੀ ਛੁਟਕਾਰਾ ਨਹੀਂ ਮਿਲੇਗਾ ਸਗੋਂ ਤੁਹਾਡੇ ਵਾਲਾਂ ਦੀ ਗ੍ਰੋਥ ਵੀ ਚੰਗੀ ਹੋਵੇਗੀ।