ਵਿਅਕਤੀ ਨੇ ਭਾਖੜਾ ਨਹਿਰ ਚ ਮਰਾਤੀ ਕਾਰ ਦੀ ਛਾਲ, ਗੋਤਾਖੋਰਾਂ ਨੇ ਬਚਾਉਣ ਲਈ ਲਾਇਆ ਜ਼ੋਰ ਪਰ

ਜ਼ਿਆਦਾਤਰ ਇਨਸਾਨ ਕਿਸੇ ਨਾ ਕਿਸੇ ਉਲਝਣ ਵਿਚ ਰਹਿੰਦੇ ਹਨ। ਹਰ ਕਿਸੇ ਦਾ ਜੀਵਨ ਭੱਜ ਦੌੜ ਭਰਪੂਰ ਹੈ। ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਇਨਸਾਨ ਜ਼ਿੰਦਗੀ ਗਵਾਉਣ ਤੱਕ ਚਲਾ ਜਾਂਦਾ ਹੈ। ਅਜਿਹਾ ਕਦਮ ਕੋਈ ਉਸ ਸਮੇਂ ਹੀ ਚੁੱਕਦਾ ਹੈ ਜਦੋਂ ਉਸ ਨੂੰ ਕੋਈ ਹੋਰ ਸਹਾਰਾ ਨਜ਼ਰ ਨਹੀਂ ਆਉਂਦਾ। ਰੂਪਨਗਰ ਤੋਂ ਇੱਕ ਵਿਅਕਤੀ ਦੁਆਰਾ ਕਾਰ ਸਮੇਤ ਨਹਿਰ ਵਿੱਚ ਡਿੱਗਣ ਦੀ ਘਟਨਾ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਕਾਰ ਚਾਲਕ ਨੇ ਪੁਲ ਤੋਂ ਪਟੜੀ ਵਾਲੇ ਪਾਸੇ ਗੱਡੀ ਲਿਆ

ਕੇ ਨਹਿਰ ਵਿੱਚ ਸੁੱਟ ਲਈ। ਉਸ ਸਮੇਂ ਗੋਤਾਖੋਰ ਵੀ ਮੌਕੇ ਤੇ ਮੌਜੂਦ ਸੀ। ਉਨ੍ਹਾਂ ਵੱਲੋਂ ਕਾਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲਤਾ ਨਹੀਂ ਮਿਲੀ। ਸੁਰੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਪੁਲ ਤੇ ਖੜ੍ਹਾ ਸੀ। ਰੂਪਨਗਰ ਵਾਲੇ ਪਾਸੇ ਤੋਂ ਚਿੱਟੇ ਰੰਗ ਦੀ ਇਕ ਕਾਰ ਆਈ, ਜਿਸ ਨੂੰ ਇਕ ਸਰਦਾਰ ਵਿਅਕਤੀ ਚਲਾ ਰਿਹਾ ਸੀ। ਕਾਰ ਚਾਲਕ ਦੀ ਉਮਰ 50 ਸਾਲ ਤੋਂ ਜ਼ਿਆਦਾ ਜਾਪਦੀ ਸੀ। ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਕਾਰ ਚਾਲਕ ਨੇ ਪੁਲ ਤੇ ਲਿਆ ਕੇ ਕਾਰ ਹੌਲੀ ਕੀਤੀ

ਅਤੇ ਪਟੜੀ ਵੱਲ ਮੋੜ ਲਈ। ਜਿਸ ਪਾਸੇ ਹੋਮਗਾਰਡ ਦੀ ਗਾਰਦ ਲੱਗੀ ਹੋਈ ਹੈ, ਉਸ ਪਾਸੇ ਲਿਆ ਕੇ ਕਾਰ ਚਾਲਕ ਨੇ ਗੱਡੀ ਨਹਿਰ ਵਿਚ ਸੁੱਟ ਦਿੱਤੀ। ਕਾਰ ਚਾਲਕ ਖ਼ੁਦ ਵੀ ਕਾਰ ਦੇ ਵਿੱਚ ਹੀ ਸਵਾਰ ਸੀ। ਸੁਰੇਸ਼ ਕੁਮਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਤੁਰੰਤ ਕਾਰ ਚਾਲਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕਈ ਵਿਅਕਤੀ ਵੀਡੀਓ ਬਣਾਉਣ ਲੱਗੇ। ਗੋਤਾਖੋਰਾਂ ਨੇ ਕਾਰ ਨੂੰ ਰੱਸੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੇ ਕਾਰ ਦੀਆਂ ਤਾਕੀਆਂ ਚੰਗੀ ਤਰ੍ਹਾਂ ਲਾਕ ਕਰ ਲਈਆਂ ਸਨ। ਜਿਸ ਕਰਕੇ ਰੱਸਾ ਨਹੀਂ ਪੈ ਸਕਿਆ।

ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਪਦਾ ਹੈ ਕਾਰ ਚਾਲਕ ਨੇ ਖੁਦ ਹੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਕਰਕੇ ਉਸ ਨੇ ਤਾਕੀਆਂ ਖੋਲ੍ਹਣ ਦਾ ਯਤਨ ਹੀ ਨਹੀਂ ਕੀਤਾ। ਸੁਰੇਸ਼ ਕੁਮਾਰ ਦਾ ਮੰਨਣਾ ਹੈ ਕਿ ਕਾਰ ਚਾਲਕ ਜਿਊਂਦਾ ਨਹੀਂ ਬਚਿਆ ਹੋਵੇਗਾ। ਕੁਝ ਦਿਨ ਪਹਿਲਾਂ ਵੀ ਰੂਪਨਗਰ ਤੋਂ ਇਕ ਕਾਰ ਦੇ ਨਹਿਰ ਵਿਚ ਡਿੱਗ ਜਾਣ ਦੀ ਖਬਰ ਸਾਹਮਣੇ ਆਈ ਸੀ। ਜਿਸ ਚ ਰਾਜਸਥਾਨ ਨਾਲ ਸਬੰਧਤ ਇਕ ਹੀ ਪਰਿਵਾਰ ਦੇ ਕਈ ਜੀਆਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਇਸ ਪਰਿਵਾਰ ਵਿੱਚ ਛੋਟੇ ਛੋਟੇ ਬੱਚੇ ਵੀ ਸਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ