ਵਿਆਹੁਤਾ ਕੁੜੀ ਨੂੰ ਮਿਲਣ ਆਇਆ ਦੋਸਤ, ਕੁੜੀ ਦੇ ਭਰਾਵਾਂ ਨੇ ਕਰ ਦਿੱਤਾ ਵੱਡਾ ਕਾਂਡ

ਰਾਜਸਥਾਨ ਤੋਂ 26 ਸਾਲਾ ਇਕ ਨੌਜਵਾਨ ਦੀ ਕਿਸੇ ਕੁੜੀ ਨਾਲ ਪ੍ਰੇਮ ਚੱਕਰ ਹੋਣ ਕਾਰਨ ਜਾਨ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿੱਚ ਜ਼ਿਲ੍ਹਾ ਬਾਂਸਵਾੜਾ ਦੇ ਕਲਿੰਝਰਾ ਥਾਣੇ ਦੇ ਪਿੰਡ ਰੇਂਗਨੀਆਂ ਵਿਖੇ ਮੱਕੀ ਦੇ ਖੇਤ ਵਿੱਚ ਰਾਤ ਸਮੇਂ ਇਕ ਮ੍ਰਿਤਕ ਦੇਹ ਪਈ ਮਿਲੀ ਸੀ। ਇਤਲਾਹ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ। ਮ੍ਰਿਤਕ ਦੀ ਪਛਾਣ ਬਾਗੀਦੌਰਾ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਮਨੋਜ ਸਿੰਘ ਉਰਫ ਮੋਨੂੰ ਵਜੋਂ ਹੋਈ ਹੈ। ਮ੍ਰਿਤਕ ਬਾਗੀਦੌਰਾ ਮੇਨ ਰੋਡ ਤੇ ਇਕ ਕਿਰਾਏ ਦਾ ਢਾਬਾ ਚਲਾ ਰਿਹਾ ਸੀ।

ਉਸ ਕੋਲ ਇੱਕ ਆਟੋ ਅਤੇ 2 ਘੋੜੇ ਵੀ ਹਨ। ਪਤਾ ਲੱਗਾ ਹੈ ਕਿ ਮੋਨੂੰ ਦੇ 8 ਸਾਲ ਤੋਂ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ। ਲੜਕੀ ਬੀ.ਏ ਪਾਸ ਦੱਸੀ ਜਾਂਦੀ ਹੈ। 6 ਸਾਲ ਪਹਿਲਾਂ ਲੜਕੀ ਦਾ ਵਿਆਹ ਹੋ ਗਿਆ ਸੀ। ਉਸ ਦੀ ਸਹੁਰੇ ਪਰਿਵਾਰ ਨਾਲ ਨਹੀਂ ਬਣੀ। ਉਹ ਇਕ ਸਾਲ ਆਪਣੇ ਸਹੁਰੇ ਘਰ ਰਹਿਣ ਮਗਰੋਂ ਆਪਣੇ ਪੇਕੇ ਆ ਗਈ ਅਤੇ ਮੁੜ ਕੇ ਵਾਪਸ ਸਹੁਰੇ ਨਹੀਂ ਗਈ। ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਮੋਨੂੰ ਉਨ੍ਹਾਂ ਦੀ ਲੜਕੀ ਨੂੰ ਮਿਲਣ ਆਉਂਦਾ ਹੈ।

ਜਿਸ ਕਰਕੇ ਉਨ੍ਹਾਂ ਨੇ ਮੋਨੂੰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋਨੂੰ ਦੀ ਹਰਕਤਾਂ ਵਿੱਚ ਕੋਈ ਰੁਕਾਵਟ ਨਹੀਂ ਆਈ। ਅਖ਼ੀਰ ਕੁੜੀ ਨੂੰ ਮਿਲਣ ਆਇਆ ਮੁੰਡਾ ਪਰਿਵਾਰ ਦੇ ਧੱਕੇ ਚੜ੍ਹ ਗਿਆ। ਉਨ੍ਹਾਂ ਨੇ ਮੋਨੂੰ ਦੀ ਇੰਨੀ ਖਿੱਚ ਧੂਹ ਕੀਤੀ ਕਿ ਮੋਨੂੰ ਦੀ ਜਾਨ ਹੀ ਚਲੀ ਗਈ। ਪੁਲਿਸ ਨੇ ਲੜਕੀ ਦੇ ਪਰਿਵਾਰ ਨਾਲ ਸਬੰਧਤ 4 ਵਿਅਕਤੀ ਕਾਬੂ ਕਰ ਲਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਮੋਨੂੰ ਦਾ ਅਜੇ ਵਿਆਹ ਨਹੀਂ ਸੀ ਹੋਇਆ। ਇਕ ਸਾਲ ਪਹਿਲਾਂ ਕੋ ਰੋ ਨਾ ਕਾਲ ਦੌਰਾਨ ਉਸ ਦੇ ਪਿਤਾ ਦੀ ਜਾਨ ਚਲੀ ਗਈ ਸੀ।

ਮੋਨੂ ਆਪਣੀ ਮਾਤਾ ਸਮੇਤ ਰਹਿ ਰਿਹਾ ਸੀ। ਮੋਨੂੰ ਦਾ ਵੱਡਾ ਭਰਾ ਵਿਆਹਿਆ ਹੋਇਆ ਹੈ ਅਤੇ ਆਪਣੇ ਪਰਿਵਾਰ ਸਮੇਤ ਬਾਂਸਵਾੜਾ ਵਿਖੇ ਰਹਿ ਰਿਹਾ ਹੈ। ਪੁਲਿਸ ਨੇ ਪੋ ਸ ਟ ਮਾ ਰ ਟ ਮ ਕਰਵਾ ਕੇ ਮ੍ਰਿਤਕ ਦੇਹ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ।  ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਨ੍ਹਾਂ ਦੇ ਆਪਸੀ ਪ੍ਰੇਮ ਸੰਬੰਧਾਂ ਕਾਰਨ ਮੁੰਡੇ ਨੂੰ ਆਪਣੀ ਜਾਨ ਗਵਾਉਣੀ ਪੈ ਗਈ ਅਤੇ ਕੁੜੀ ਦਾ ਪਰਿਵਾਰ ਅਦਾਲਤੀ ਚੱਕਰ ਵਿਚ ਫਸ ਗਿਆ।