ਵਿਆਹ ਦੀ ਪਹਿਲੀ ਐਨੀਵਰਸਰੀ ਤੇ ਪਤੀ ਪਤਨੀ ਨੂੰ ਮਿਲੀ ਮੋਤ, ਧਾਹਾਂ ਮਾਰ ਮਾਰ ਰੋਇਆ ਸਾਰਾ ਪਰਿਵਾਰ

ਕਣਕ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਅਕਸਰ ਹੀ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਦਿੰਦੇ ਹਨ। ਇਸ ਨਾਲ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਮੋਗਾ ਦੇ ਮਨਾਵਾਂ ਕੋਲ ਵੀ ਇਕ ਹਾਦਸਾ ਵਾਪਰਿਆ ਹੈ। ਜਿਸ ਵਿੱਚ ਮੋਟਰਸਾਈਕਲ ਚਾਲਕ ਅਵਤਾਰ ਸਿੰਘ ਅਤੇ ਉਸ ਦੀ ਗਰਭਵਤੀ ਪਤਨੀ ਸਰਬਜੀਤ ਕੌਰ ਦੀ ਜਾਨ ਚਲੀ ਗਈ ਹੈ। ਸਰਬਜੀਤ ਕੌਰ ਦੇ ਬੱਚੇ ਨੇ ਵੀ ਪੇਟ ਵਿਚ ਹੀ ਦਮ ਤੋੜ ਦਿੱਤਾ ਹੈ। ਇਸ ਤਰ੍ਹਾਂ 3 ਜਾਨਾਂ ਚਲੀਆਂ ਗਈਆਂ ਹਨ।

ਹਾਦਸਾ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਣ ਕਾਰਨ ਧੂੰਏਂ ਦੀ ਵਜ੍ਹਾ ਨਾਲ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰਿਆ ਹੈ। ਮ੍ਰਿਤਕ ਅਵਤਾਰ ਸਿੰਘ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹਾਦਸੇ ਦੀ ਫੋਨ ਤੇ ਖ਼ਬਰ ਮਿਲੀ ਸੀ। ਉਨ੍ਹਾਂ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਹੀ ਅਵਤਾਰ ਸਿੰਘ ਅਤੇ ਸਰਬਜੀਤ ਕੌਰ ਨੂੰ ਹਸਪਤਾਲ ਲੈ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਵਿਆਹ ਨੂੰ 30 ਤਰੀਕ ਨੂੰ ਪੂਰਾ ਇਕ ਸਾਲ ਹੋ ਗਿਆ ਸੀ। ਜਿਸ ਕਰਕੇ ਉਨ੍ਹਾਂ ਦਾ ਪੁੱਤਰ ਆਪਣੀ ਪਤਨੀ ਸਮੇਤ ਆਪਣੇ ਸਹੁਰੇ ਘਰ ਮਿਲਣ ਗਿਆ ਸੀ।

ਇਸ ਦੇ ਨਾਲ ਹੀ ਉਨ੍ਹਾਂ ਦੀ ਨੂੰਹ ਦਾ ਮੋਗੇ ਕਿਸੇ ਨਰਸ ਤੋਂ ਚੈਕਅੱਪ ਕਰਵਾਉਣਾ ਸੀ। ਜਿੱਥੇ ਉਸ ਦੀ ਦਵਾਈ ਚਲਦੀ ਸੀ। ਇਕ ਵਿਅਕਤੀ ਦੇ ਦੱਸਣ ਮੁਤਾਬਕ ਮੋਟਰਸਾਈਕਲ ਵਾਲਾ ਆਪਣੀ ਗਰਭਵਤੀ ਪਤਨੀ ਨੂੰ ਮੋਗੇ ਵੱਲੋਂ ਦਵਾਈ ਦਿਵਾਉਣ ਲਈ ਆ ਰਿਹਾ ਸੀ। ਮੋਗੇ ਵਾਲੇ ਪਾਸੇ ਤੋਂ ਇਕ ਟਰੱਕ ਜਾ ਰਿਹਾ ਸੀ। ਮਨਾਵਾਂ ਕੋਲ ਨਾੜ ਨੂੰ ਅੱਗ ਲੱਗੀ ਹੋਣ ਕਾਰਨ ਹਾਦਸਾ ਵਾਪਰ ਗਿਆ ਅਤੇ 3 ਜਾਨਾਂ ਚਲੀਆਂ ਗਈਆਂ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਨਾੜ ਨੂੰ ਅੱਗ ਲਗਾਉਣੀ ਬੰਦ ਹੋਣੀ ਚਾਹੀਦੀ ਹੈ।

ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮੋਟਰਸਾਈਕਲ ਤੇ ਪਤੀ ਪਤਨੀ ਜਾ ਰਹੇ ਸਨ। ਗਰਭਵਤੀ ਪਤਨੀ ਪਿੱਛੇ ਬੈਠੀ ਸੀ। ਇੱਕ ਦੋ ਦਿਨਾਂ ਵਿੱਚ ਹੀ ਡਿਲੀਵਰੀ ਹੋਣ ਵਾਲੀ ਸੀ। ਉਹ ਭਿੰਡਰ ਕਲਾਂ ਦੇ ਰਹਿਣ ਵਾਲੇ ਸਨ ਅਤੇ ਮੋਗੇ ਚੈੱਕਅੱਪ ਕਰਵਾਉਣ ਆਈ ਸੀ। ਮਨਾਵਾਂ ਕੋਲ ਨਾੜ ਨੂੰ ਅੱਗ ਲੱਗੀ ਹੋਣ ਕਾਰਨ ਧੂੰਏਂ ਦੀ ਵਜ੍ਹਾ ਨਾਲ ਹਾਦਸਾ ਵਾਪਰ ਗਿਆ। ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ਹੋਣ ਨਾਲ 3 ਜਾਨਾਂ ਚਲੀਆਂ ਗਈਆਂ। ਇਸ ਵਿਅਕਤੀ ਦਾ ਕਹਿਣਾ ਹੈ ਕਿ ਅੱਗ ਲਗਾਉਣਾ ਗ਼ੈਰ ਜ਼ਿੰਮੇਵਾਰੀ ਵਾਲਾ ਕੰਮ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਬਜੀਤ ਕੌਰ ਅਤੇ ਉਸ ਦਾ ਪਤੀ ਅਵਤਾਰ ਸਿੰਘ ਜ਼ੀਰੇ ਵੱਲ ਤੋਂ ਆ ਰਹੇ ਸੀ। ਰਸਤੇ ਵਿਚ ਖੇਤ ਵਿੱਚ ਅੱਗ ਲੱਗੀ ਸੀ। ਧੂੰਆਂ ਹੋਣ ਕਾਰਨ ਹਾਦਸਾ ਵਾਪਰ ਗਿਆ। ਪਤੀ ਨੇ ਘਟਨਾ ਸਥਾਨ ਤੇ ਹੀ ਦਮ ਤੋੜ ਦਿੱਤਾ ਜਦਕਿ ਪਤਨੀ ਹਸਪਤਾਲ ਜਾ ਕੇ ਅੱਖਾਂ ਮੀਟ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮੋਟਰਸਾਈਕਲ ਸਵਾਰ ਭਿੰਡਰ ਕਲਾਂ ਦੇ ਰਹਿਣ ਵਾਲੇ ਸਨ। ਉਹ ਸਹੁਰੇ ਘਰ ਤੋਂ ਜ਼ੀਰੇ ਵੱਲੋਂ ਆ ਰਹੇ ਸੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ