ਵਿਦੇਸ਼ ਗਏ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰਦੀ ਸੀ ਮਾਂ, ਨਹੀਂ ਪਤਾ ਸੀ ਮੋਤ ਨੇ ਸਭ ਕੁਝ ਕਰ ਦੇਣਾ ਖਤਮ

ਨੌਜਵਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਚੰਗਾ ਬਣਾਉਣ ਅਤੇ ਘਰ ਦੇ ਹਾਲਾਤ ਸੁਧਾਰਨ ਦੇ ਲਈ ਬਾਹਰਲੇ ਮੁਲਕ ਦਾ ਰੁੱਖ ਕਰਦੇ ਹਨ। ਅਗਿਓਂ ਮਾਪੇ ਵੀ ਕਰਜ਼ਾ ਚੁੱਕ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਬਾਹਰ ਭੇਜਦੇ ਹਨ। ਬਾਹਰਲੇ ਮੁਲਕ ਵਿੱਚ ਗਏ ਨੌਜਵਾਨਾਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਉੱਤੇ ਕੀ ਬੀਤਦੀ ਹੈ, ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ

ਜਿੱਥੇ ਵਿਦੇਸ਼ ਗਏ, ਨੌਜਵਾਨ ਦੀ ਕਿਸੇ ਕਾਰਨ ਜਾਨ ਚਲੀ ਗਈ। ਇਹ ਖਬਰ ਸੁਣ ਕੇ ਮ੍ਰਿਤਕ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।ਮ੍ਰਿਤਕ ਸੌਰਵ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸੀ। ਸੌਰਵ ਇੱਥੇ ਪ੍ਰਾਈਵੇਟ ਨੌਕਰੀ ਕਰਦਾ ਸੀ। ਉਨ੍ਹਾਂ ਨੇ ਕਰਜ਼ਾ ਚੁੱਕ ਕੇ ਸੌਰਵ ਨੂੰ ਵਿਦੇਸ਼ ਭੇਜਿਆ ਸੀ। ਉਨ੍ਹਾਂ ਦੀ ਸੌਰਵ ਨਾਲ ਰਾਤ ਫੋਨ ਤੇ ਗੱਲ ਹੋਈ ਸੀ। ਇਸ ਤੋਂ ਬਾਅਦ 11-13 ਵਜੇ ਉਨ੍ਹਾਂ ਨੂੰ ਬੇਟੀ ਨੇ ਫ਼ੋਨ ਰਾਹੀਂ ਇਸ ਸੰਬੰਧੀ ਸੂਚਨਾ ਦਿੱਤੀ

ਕਿ ਸੌਰਵ ਦੇ ਦੋਸਤ ਨੇ ਸੌਰਵ ਦੀਆਂ ਅਜਿਹੀਆਂ ਫੋਟੋਆਂ ਭੇਜੀਆਂ ਹਨ। ਜਦੋਂ ਉਨ੍ਹਾਂ ਨੇ ਸੌਰਵ ਦੀਆਂ ਮ੍ਰਿਤਕ ਫੋਟੋਆਂ ਦੇਖੀਆਂ ਤਾਂ ਉਨ੍ਹਾਂ ਨੇ ਸਾਰੀ ਰਾਤ ਉਸ ਦੇ ਦੋਸਤ ਨੂੰ ਫੋਨ ਕੀਤਾ ਅਤੇ ਪੂਰੀ ਰਾਤ ਰੋ ਕੇ ਲੰਘਾ ਦਿੱਤੀ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਜਾ ਰਿਹਾ ਹੈ ਕਿ ਦੋਸਤ ਕੋਲੋਂ ਪੁੱਛ ਗਿਛ ਕੀਤੀ ਜਾਵੇ, ਜਿਸ ਨੇ ਸੌਰਵ ਦੀਆਂ ਫੋਟੋਆਂ ਭੇਜੀਆਂ ਹਨ। ਸੌਰਵ ਦੀ ਭੈਣ ਨੇਹਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਨੂੰ 8-30 ਵਜੇ ਸੌਰਵ ਨੇ ਫੋਨ ਕਰਕੇ ਮਾਂ ਦਾ ਹਾਲ ਪੁੱਛਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ 10 ਵਜੇ ਦੇ ਕਰੀਬ ਸੌਰਵ ਦੇ ਦੋਸਤ ਨੇ ਸੌਰਵ ਦੀਆਂ ਫੋਟੋਆਂ ਅਤੇ ਮੈਸਿਜ ਭੇਜੇ ਸੀ। ਉਨ੍ਹਾਂ ਨੇ ਸੌਰਵ ਦੇ ਦੋਸਤ ਨੂੰ ਮੈਸੇਜ ਕੀਤਾ ਕਿ ਉਹ ਇੱਕ ਵਾਰ ਫੋਨ ਤੇ ਗੱਲ ਕਰ ਲਵੇ ਪਰ ਉਸ ਦੇ ਦੋਸਤ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸਾਰੀ ਰਾਤ ਸੌਰਵ ਦੇ ਦੋਸਤ ਨੂੰ ਫੋਨ ਅਤੇ ਮੈਸੇਜ ਕੀਤੇ ਪਰ ਉਨ੍ਹਾਂ ਦੀ ਉਸ ਨਾਲ ਗੱਲ ਨਹੀਂ ਹੋਈ।