ਵਿਦੇਸ਼ ਗਏ ਪੰਜਾਬੀ ਮੁੰਡੇ ਦੀ ਰਹੱਸਮਈ ਹਾਲਤ ਚ ਮੋਤ, ਪਰਿਵਾਰ ਨੇ ਰੋ ਰੋ ਕੈਮਰੇ ਸਾਹਮਣੇ ਸੁਣਾਈ ਦਾਸਤਾਨ

ਮਨੀਲਾ ਵਿਖੇ ਰੁਜ਼ਗਾਰ ਦੀ ਭਾਲ ਵਿੱਚ ਗਏ ਫਿਰੋਜ਼ਪੁਰ ਨਾਲ ਸਬੰਧਤ ਨੌਜਵਾਨ ਸੁਖਜਿੰਦਰ ਸਿੰਘ ਦੀ ਭੇਦ ਭਰੇ ਹਾਲਾਤਾਂ ਵਿੱਚ ਮ੍ਰਿਤਕ ਦੇਹ ਬਰਾਮਦ ਹੋਈ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਸੁਖਜਿੰਦਰ ਸਿੰਘ ਦੀ ਜਾਨ ਲਈ ਗਈ ਹੈ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਮਿ੍ਤਕ ਦੇ 2 ਬੱਚੇ ਇਕ ਪੁੱਤਰ ਅਤੇ ਇਕ ਧੀ ਹਨ। ਮਿ੍ਤਕ ਦੀ ਰਿਸ਼ਤੇਦਾਰੀ ਵਿਚੋਂ ਲਗਦੀ ਭੈਣ ਇਕ ਲੜਕੀ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਮਾਸੜ ਨੇ 25 ਸਾਲ ਫੌਜ ਦੀ ਨੌਕਰੀ ਕੀਤੀ ਹੈ। ਉਨ੍ਹਾਂ ਦੇ ਮਾਸੜ ਦੇ ਦੋਵੇਂ ਪੁੱਤਰ ਬੇ ਰੁ ਜ਼ ਗਾ ਰ ਹੋਣ ਕਾਰਨ ਵਿਦੇਸ਼ ਚਲੇ ਗਏ।

ਜਿੱਥੇ ਇਕ ਦੀ ਕਿਸੇ ਨੇ ਜਾਨ ਲੈ ਲਈ ਹੈ। ਇਸ ਲੜਕੀ ਦਾ ਕਹਿਣਾ ਹੈ ਕਿ ਜੇਕਰ ਇੱਥੇ ਹੀ ਸਰਕਾਰਾਂ ਰੁਜ਼ਗਾਰ ਦੇਣ ਤਾਂ ਨੌਜਵਾਨ ਵਿਦੇਸ਼ਾਂ ਵੱਲ ਕਿਉਂ ਜਾਣ? ਉਨ੍ਹਾਂ ਦੀ ਮਾਸੀ ਦਾ ਇੱਕ ਹੀ ਪੁੱਤਰ ਰਹਿ ਗਿਆ ਹੈ। ਇਸ ਲੜਕੀ ਨੇ ਮੰਗ ਕੀਤੀ ਹੈ ਕਿ ਸਰਕਾਰ ਮ੍ਰਿਤਕ ਦੇ ਭਰਾ ਨੂੰ ਇੱਥੇ ਹੀ ਕੋਈ ਰੁਜ਼ਗਾਰ ਦੇਵੇ ਤਾਂ ਕਿ ਉਹ ਆਪਣਾ ਪਰਿਵਾਰ ਪਾਲ ਸਕਣ। ਮਿ੍ਤਕ ਸੁਖਜਿੰਦਰ ਸਿੰਘ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਗੁਰਵਿੰਦਰ ਸਿੰਘ ਵਿਦੇਸ਼ ਤੋਂ ਆਇਆ ਹੈ। ਉਹ ਉਸ ਨੂੰ ਲੈਣ ਅੰਮ੍ਰਿਤਸਰ ਏਅਰਪੋਰਟ ਤੇ ਗਏ।

ਇਸ ਦੌਰਾਨ ਹੀ ਉਨ੍ਹਾਂ ਦੇ ਪੁੱਤਰ ਗੁਰਵਿੰਦਰ ਸਿੰਘ ਨੂੰ ਫੋਨ ਆਇਆ ਕਿ ਸੁਖਜਿੰਦਰ ਸਿੰਘ ਮਿਲ ਨਹੀਂ ਰਿਹਾ। ਗੁਰਵਿੰਦਰ ਸਿੰਘ ਨੇ ਇਹ ਗੱਲ ਉਨ੍ਹਾਂ ਨਾਲ ਸਾਂਝੀ ਨਹੀਂ ਕੀਤੀ ਪਰ ਉਸ ਦੀ ਬੇਚੈਨੀ ਦੱਸਦੀ ਸੀ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ। ਉਹ ਵਾਰ ਵਾਰ ਪਾਣੀ ਪੀਂਦਾ ਰਿਹਾ। ਉਹ ਸਮਝਦੇ ਰਹੇ ਕਿ ਇਹ ਸਭ ਸਫ਼ਰ ਦੀ ਥਕਾਵਟ ਕਾਰਨ ਹੋ ਸਕਦਾ ਹੈ। ਮ੍ਰਿਤਕ ਦੀ ਮਾਂ ਦੇ ਦੱਸਣ ਮੁਤਾਬਕ ਉਹ ਤੜਕੇ ਢਾਈ ਵਜੇ ਆਪਣੇ ਘਰ ਪਹੁੰਚੇ। 5 ਵਜੇ ਗੁਰਵਿੰਦਰ ਸਿੰਘ ਨੂੰ ਦੁਬਾਰਾ ਫੇਰ ਫੋਨ ਆਇਆ।

ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਨੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਝਾੜੀਆਂ ਵਿਚ ਪਈ ਮਿਲੀ ਹੈ। ਉਸ ਦੇ ਸਿਰ ਵਿਚ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਉਹ ਪੁੱਠਾ ਪਿਆ ਸੀ। ਮਾਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਅੰਮ੍ਰਿਤਧਾਰੀ ਸੀ। ਉਹ ਕੋਈ ਅਮਲ ਨਹੀਂ ਸੀ ਕਰਦਾ। ਇੱਥੇ ਪੰਜਾਬ ਵਿਚ ਉਨ੍ਹਾਂ ਦੇ ਪੁੱਤਰ ਮਜ਼ਦੂਰੀ ਕਰਦੇ ਸਨ। ਜ਼ਮੀਨ ਨਾ ਹੋਣ ਕਾਰਨ ਉਹ ਵਿਦੇਸ਼ ਚਲੇ ਗਏ ਪਰ ਉੱਥੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ