ਵਿਦੇਸ਼ ਚ ਪੰਜਾਬੀ ਨੌਜਵਾਨ ਨਾਲ ਵੱਡੀ ਜੱਗੋਂ ਤੇਰਵੀਂ, ਤਸਵੀਰਾਂ ਦੇਖ ਪਰਿਵਾਰ ਦੀਆਂ ਨਿੱਕਲੀਆ ਚੀਕਾਂ

ਜ਼ਿਲ੍ਹਾ ਫ਼ਰੀਦਕੋਟ ਤੋਂ ਰੁਜ਼ਗਾਰ ਦੀ ਭਾਲ ਵਿੱਚ ਲਿਬਨਾਨ ਗਏ 25 ਸਾਲਾ ਇਕ ਨੌਜਵਾਨ ਦੀ ਉੱਥੇ ਹੀ ਭੇਤ ਭਰੇ ਹਾਲਾਤਾਂ ਵਿਚ ਜਾਨ ਚਲੀ ਗਈ ਹੈ। ਉਸ ਦੇ ਸਬੰਧੀਆਂ ਨੂੰ ਸ਼ੱਕ ਹੈ ਕਿ ਕਿਸੇ ਨੇ ਸਾਜਿਸ਼ ਅਧੀਨ ਉਸ ਦੀ ਜਾਨ ਲਈ ਹੈ। ਇਹ ਲੋਕ ਜਾਂਚ ਦੀ ਮੰਗ ਕਰ ਰਹੇ ਹਨ। ਇਕ ਨੌਜਵਾਨ ਨੇ ਦੱਸਿਆ ਹੈ ਕਿ ਮ੍ਰਿਤਕ ਲਵਪ੍ਰੀਤ ਸਿੰਘ ਰਿਸ਼ਤੇ ਵਿਚੋਂ ਉਸ ਦੀ ਮਾਸੀ ਦਾ ਪੁੱਤਰ ਸੀ। ਲਵਪ੍ਰੀਤ ਸਿੰਘ ਅਤੇ ਉਸ ਦਾ ਪਿਤਾ ਦੋਵੇਂ ਲਿਬਨਾਨ ਵਿਚ ਗਏ ਹੋਏ ਸਨ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਉਹ ਖੁਦ ਵੀ ਲਿਬਨਾਨ ਗਿਆ ਹੋਇਆ ਸੀ। ਉਹ ਆਪ ਅਤੇ ਮ੍ਰਿਤਕ ਦਾ ਪਿਤਾ 2 ਸਾਲ ਪਹਿਲਾਂ ਵਾਪਸ ਪੰਜਾਬ ਆ ਗਏ ਪਰ ਲਵਪ੍ਰੀਤ ਸਿੰਘ ਕਹਿ ਰਿਹਾ ਸੀ ਕਿ ਉਹ ਅਜੇ ਠਹਿਰ ਕੇ ਜਾਵੇਗਾ। ਹੁਣ ਉਨ੍ਹਾਂ ਨੂੰ ਫੋਨ ਤੇ ਜਾਣਕਾਰੀ ਮਿਲੀ ਕਿ ਇਹ ਭਾਣਾ ਵਾਪਰ ਚੁੱਕਾ ਹੈ। ਉਨ੍ਹਾਂ ਦੀ ਮੰਗ ਹੈ ਕਿ ਮ੍ਰਿਤਕ ਦੇਹ ਵਾਪਸ ਪੰਜਾਬ ਲਿਆਂਦੀ ਜਾਵੇ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ।

ਗੁਰਜੋਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਵ੍ਹੱਟਸਐਪ ਤੇ ਫੋਟੋਆਂ ਦੇਖ ਕੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਾਜਿਸ਼ ਅਧੀਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਗੁਰਜੋਤ ਸਿੰਘ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਉਥੇ ਲਿਬਨਾਨ ਵਿਚ ਬਿਲਡਿੰਗ ਵਿਚ ਮੇਨਟੀਨੈਂਸ ਦਾ ਕੰਮ ਕਰਦਾ ਸੀ। ਉਨ੍ਹਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਮ੍ਰਿਤਕ ਦੇਹ ਪੰਜਾਬ ਪਹੁੰਚਾਈ ਜਾਵੇ। ਇਕ ਹੋਰ ਨੌਜਵਾਨ ਨੇ ਦੱਸਿਆ ਹੈ

ਕਿ ਮ੍ਰਿਤਕ ਉਸ ਦੀ ਭੂਆ ਦਾ ਪੁੱਤਰ ਸੀ। ਪਹਿਲਾਂ ਮ੍ਰਿਤਕ ਦੇ ਪਿਤਾ ਵੀ ਉਸ ਦੇ ਕੋਲ ਹੀ ਲਿਬਨਾਨ ਵਿਚ ਗਏ ਹੋਏ ਸਨ। ਇਸ ਨੌਜਵਾਨ ਦੇ ਦੱਸਣ ਮੁਤਾਬਕ ਪਹਿਲਾਂ ਉਨ੍ਹਾਂ ਦਾ ਮਿ੍ਤਕ ਨਾਲ ਸੋਸ਼ਲ ਮੀਡੀਆ ਤੇ ਸੰਪਰਕ ਰਹਿੰਦਾ ਸੀ ਪਰ ਇੱਕ ਦਿਨ ਪਹਿਲਾਂ ਉਸ ਦਾ ਫੋਨ ਲੱਗਣਾ ਬੰਦ ਹੋ ਗਿਆ ਸੀ। ਮ੍ਰਿਤਕ ਦੇ ਸਾਰੇ ਸਬੰਧੀ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ। ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ