ਵਿਦੇਸ਼ ਤੋਂ ਆਈ ਨੌਜਵਾਨ ਦੀ ਮੋਤ ਦੀ ਖਬਰ, ਦੋਸਤ ਨੇ ਹੀ ਕਰ ਦਿੱਤਾ ਵੱਡਾ ਕਾਂਡ

ਜਲੰਧਰ ਤੋਂ ਦੁਬਈ ਗਏ ਹਰਦੀਪ ਸਿੰਘ ਨਾਮ ਦੇ ਲੜਕੇ ਦੀ ਉਸ ਦੇ ਰੂਮ ਮੇਟ ਪੰਜਾਬੀ ਲੜਕੇ ਦੁਆਰਾ ਹੀ ਜਾਨ ਲੈਣ ਦੀ ਮੰ ਦ ਭਾ ਗੀ ਖ਼ਬਰ ਸੁਣਨ ਨੂੰ ਮਿਲੀ ਹੈ। ਮਾਮੂਲੀ ਰੰ ਜਿ ਸ਼ ਕਾਰਨ ਹੀ ਦਿਲਾਵਰ ਨਾਮ ਦੇ ਮੁੰਡੇ ਨੇ ਕਿਸੇ ਤਿੱਖੀ ਚੀਜ਼ ਦਾ ਵਾਰ ਕਰਕੇ ਹਰਦੀਪ ਸਿੰਘ ਦੀ ਜਾਨ ਲੈ ਲਈ। ਹਰਦੀਪ ਦੇ ਸੰਬੰਧੀ ਦਿਲਾਵਰ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਪਰਿਵਾਰ ਦੇ ਇੱਕ ਬਜ਼ੁਰਗ ਨੇ ਦੱਸਿਆ ਹੈ ਕਿ ਮਿ੍ਤਕ ਕਾਫ਼ੀ ਦੇਰ ਤੋਂ ਵਿਦੇਸ਼ ਜਾਂਦਾ ਰਹਿੰਦਾ ਸੀ।

ਹੁਣ ਵੀ ਉਹ 8-9 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਬਜ਼ੁਰਗ ਦੇ ਦੱਸਣ ਮੁਤਾਬਕ ਮ੍ਰਿਤਕ ਦਾ ਸੁਭਾਅ ਬਹੁਤ ਚੰਗਾ ਸੀ। ਉਨ੍ਹਾਂ ਨੇ ਉਧਰ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਤੇ ਕਾਰਵਾਈ ਕੀਤੀ ਜਾਵੇ। ਇਕ ਹੋਰ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਹਰਦੀਪ ਸਿੰਘ ਉਨ੍ਹਾਂ ਦਾ ਭਰਾ ਲੱਗਦਾ ਸੀ। ਜੋ ਕਿ 6-7 ਸਾਲ ਤੋਂ ਦੁਬਈ ਜਾਂਦਾ ਸੀ। ਹੁਣ ਉਸ ਨੂੰ ਦੁਬਈ ਗਏ 7-8 ਮਹੀਨੇ ਹੋ ਗਏ ਹਨ। ਇਸ ਨੌਜਵਾਨ ਦਾ ਕਹਿਣਾ ਹੈ

ਕਿ ਕੁਝ ਦਿਨ ਪਹਿਲਾਂ ਹਰਦੀਪ ਸਿੰਘ ਦੀ ਆਪਣੇ ਰੂਮਮੇਟ ਦਿਲਾਵਰ ਨਾਲ ਮਾਮੂਲੀ ਕਿਹਾ ਸੁਣੀ ਹੋ ਗਈ। ਦਿਲਾਵਰ ਨੇ ਮਨ ਵਿੱਚ ਰੰ ਜਿ ਸ਼ ਰੱਖੀ। ਉਸ ਨੇ ਤਿੱ ਖੀ ਚੀਜ਼ ਨਾਲ ਹਰਦੀਪ ਦੀ ਗਰਦਨ ਤੇ ਵਾਰ ਕਰ ਦਿੱਤਾ। ਜਿਸ ਨਾਲ ਹਰਦੀਪ ਦੀ ਜਾਨ ਚਲੀ ਗਈ ਹੈ। ਇਸ ਨੌਜਵਾਨ ਨੇ ਦੱਸਿਆ ਹੈ ਕਿ ਦਿਲਾਵਰ ਰਾਹੋਂ ਨੇੜੇ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ। ਮੌਕੇ ਤੇ ਮੌਜੂਦ ਸੰਦੀਪ ਕੁਮਾਰ ਨੇ ਹਰਦੀਪ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਵੀ ਸੱਟਾਂ ਲੱਗੀਆਂ ਹਨ।

ਇਹ 5-6 ਮੁੰਡੇ ਮਿਲ ਕੇ ਕਮਰੇ ਵਿੱਚ ਰਹਿੰਦੇ ਸਨ। ਉਨ੍ਹਾਂ ਨੂੰ ਇਸ ਘਟਨਾ ਦੀ ਫੋਨ ਤੇ ਜਾਣਕਾਰੀ ਮਿਲੀ ਹੈ। ਮ੍ਰਿਤਕ ਦੇ 2 ਬੱਚੇ ਹਨ। ਉਸ ਦੀਆਂ 3 ਭੈਣਾਂ ਅਤੇ ਇਕ ਵੱਡਾ ਭਰਾ ਹੈ। ਜੋ ਕਿ ਇੰਗਲੈਂਡ ਗਿਆ ਹੋਇਆ ਹੈ। ਇਸ ਨੌਜਵਾਨ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਤੇ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਘਟਨਾ ਦੀ ਖਬਰ ਘਰ ਪਹੁੰਚਣ ਤੇ ਪਰਿਵਾਰ ਵਿੱਚ ਸੋਗ ਫੈਲ ਗਿਆ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ