ਵੱਡੇ ਭਰਾ ਦੀ ਮੋਤ ਤੋਂ ਬਾਅਦ ਛੋਟੇ ਨੂੰ ਲੱਗਾ ਵੱਡਾ ਝਟਕਾ, 20 ਮਿੰਟ ਬਾਅਦ ਹੀ ਤੋੜ ਦਿੱਤਾ ਦਮ

ਅਕਸਰ ਅਸੀਂ ਜ਼ਮੀਨ ਕਾਰਨ 2 ਭਰਾਵਾਂ ਵਿਚਕਾਰ ਰੋਲਾ ਪੈਂਦਾ ਬਹੁਤ ਵਾਰ ਵੇਖਿਆ ਹੈ, ਇਥੋਂ ਤੱਕ ਹੀ ਨਹੀਂ, ਜ਼ਮੀਨੀ ਵਿ-ਵਾ-ਦ ਕਾਰਨ ਇਕ ਭਰਾ ਦੂਜੇ ਦੀ ਜਾਨ ਲੈਣ ਲਈ ਵੀ ਤਿਆਰ ਹੋ ਜਾਂਦਾ ਹੈ ਪਰ ਬਠਿੰਡੇ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੱਸ ਦਈਏ ਪਿੰਡ ਭਗਤਾ ਭਾਈਕੇ ਵਿਖੇ ਵੱਡੇ ਭਰਾ ਦੀ ਜਾਨ ਜਾਣ ਤੋਂ 20 ਮਿੰਟ ਬਾਅਦ ਹੀ ਛੋਟੇ ਭਰਾ ਨੇ ਸ-ਦ-ਮੇ ਵਿੱਚ ਦਮ ਤੋੜ ਦਿੱਤਾ। ਦੋਵੇਂ ਭਰਾਵਾਂ ਦੇ ਪਿਆਰ ਅੱਗੇ ਮੋਤ ਦੀ ਵੀ ਪੇਸ਼ ਨਾ ਚੱਲੀ,

ਕਿਉੰਕਿ ਮੋਤ ਵੀ ਦੋਨਾਂ ਭਰਾਂਵਾਂ ਨੂੰ ਅਲੱਗ ਨਾ ਕਰ ਸਕੀ। ਇੱਕੋ ਪਰਿਵਾਰ ਵਿਚ 2 ਮੋਤਾਂ ਹੋਣ ਕਾਰਨ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਅਤੇ ਅਮਰਜੀਤ ਸਿੰਘ ਦੀ ਉੱਮਰ ਵਿੱਚ ਕੇਵਲ 4 ਸਾਲ ਦਾ ਹੀ ਫਰਕ ਸੀ। ਵੱਡੇ ਦੀ ਉਮਰ 76 ਸਾਲ ਅਤੇ ਛੋਟੇ ਦੀ 72 ਸਾਲ ਸੀ। ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਘਰ ਆਈ ਤਾਂ ਕੁਝ ਸਮੇਂ ਬਾਅਦ ਹੀ ਛੋਟੇ ਭਰਾ ਨੂੰ ਉਲਟੀ ਆਈ,

ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਹਾਰਟ ਅਟੈਕ ਨਾਲ ਜਾਨ ਚਲੀ ਗਈ। ਪਿੰਡ ਦੇ ਹੀ ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਅੱਜ ਸਵੇਰ ਸਮੇਂ ਦੀ ਹੈ। ਪ੍ਰੀਤਮ ਸਿੰਘ ਦੀ ਹਾਲਤ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਜਾਨ ਚਲੀ ਗਈ।

ਵਿਅਕਤੀ ਦੇ ਦੱਸਣ ਅਨੁਸਾਰ ਜਦੋਂ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਘਰ ਲੈ ਕੇ ਆਏ ਤਾਂ ਪ੍ਰੀਤਮ ਸਿੰਘ ਦੀ ਮੋਤ ਦੇ ਸ-ਦ-ਮੇ ਵਿੱਚ ਅਮਰਜੀਤ ਸਿੰਘ ਦੀ ਵੀ ਜਾਨ ਚਲੀ ਗਈ। ਉਨ੍ਹਾਂ ਨੇ ਦੱਸਿਆ ਕਿ ਪਿੰਡ ਭਗਤੇ ਭਾਈਕੇ ਵਿਖੇ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਅੱਜ ਤੋਂ ਪਹਿਲਾਂ ਅਜਿਹੀ ਘਟਨਾ ਉਨ੍ਹਾਂ ਨੇ ਕਦੇ ਨਹੀਂ ਸੀ ਵੇਖੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਅਜਿਹੀ ਘਟਨਾ ਕਿਸੇ ਨਾਲ ਵੀ ਨਾ ਵਾਪਰੇ।