ਸਕੂਟਰੀ ਚ ਲੁਕਾਕੇ ਜਾ ਰਿਹਾ ਸੀ 4 ਕਰੋੜ ਦਾ ਸੋਨਾ, ਮੌਕੇ ਤੇ ਪੁਲਿਸ ਨੇ ਪਾ ਲਿਆ ਘੇਰਾ

ਕਸਟਮ ਵਿਭਾਗ ਦੁਆਰਾ ਸਦਾ ਉਨ੍ਹਾਂ ਲੋਕਾਂ ਤੇ ਨਜ਼ਰ ਰੱਖੀ ਜਾਂਦੀ ਹੈ ਜੋ ਵਿਦੇਸ਼ਾਂ ਤੋਂ ਛੁਪਾ ਕੇ ਮਹਿੰਗੀਆਂ ਵਸਤੂਆਂ ਲਿਆਉਂਦੇ ਹਨ। ਇਸ ਤਰ੍ਹਾਂ ਇਹ ਲੋਕ ਕਸਟਮ ਡਿਊਟੀ ਬਚਾ ਕੇ ਸਰਕਾਰ ਨੂੰ ਚੂਨਾ ਲਗਾਉਂਦੇ ਹਨ। ਕਸਟਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਅਜਿਹੇ ਲੋਕਾਂ ਨੂੰ ਕਾਬੂ ਕਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਮਾਮਲਾ ਮਨੀਪੁਰ ਨਾਲ ਸਬੰਧਤ ਹੈ। ਜਿੱਥੇ ਇੰਫਾਲ ਕਸਟਮ ਐਂਟੀ ਸਮੱਗਲਿੰਗ ਯੂਨਿਟ ਆਫ ਕਸਟਮ ਐਨ.ਈ.ਆਰ ਸ਼ਿਲਾਂਗ ਨੇ ਇਕ ਅਜਿਹੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।

ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਵਿਭਾਗ ਨੇ ਇੱਥੇ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਕੀਤਾ ਹੈ। ਇਹ ਜਾਣ ਕੇ ਹਰ ਕੋਈ ਸੋਚੀਂ ਪੈ ਜਾਂਦਾ ਹੈ ਕਿ ਦੋ ਪਹੀਆ ਵਾਹਨ ਤੇ ਹੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਸੋਨੇ ਦੇ 50 ਬਿਸਕੁਟ ਫੜੇ ਗਏ ਹਨ ਸੋਨੇ ਦੇ ਇਨ੍ਹਾਂ ਬਿਸਕੁਟਾਂ ਦਾ ਭਾਰ 8.3 ਕਿਲੋਗ੍ਰਾਮ ਸੀ। ਜਿਸ ਦੀ ਕੀਮਤ ਲਗਭਗ 4.44 ਕਰੋੜ ਰੁਪਏ ਦੇ ਬਰਾਬਰ ਬਣਦੀ ਹੈ। ਇਹ ਸਾਰਾ ਸੋਨਾ ਇਕ ਸਕੂਟਰੀ ਸਵਾਰ ਨੇ ਸਕੂਟਰੀ ਵਿਚ ਹੀ ਬੜੀ ਚਲਾਕੀ ਨਾਲ ਛੁਪਾਇਆ ਹੋਇਆ ਸੀ।

ਸਕੂਟਰੀ ਦੇ ਅੱਗੇ ਲਾਈਟ ਦੇ ਅੰਦਰ ਇਸ ਸਭ ਕੁਝ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਲੁਕਾ ਕੇ ਰੱਖਿਆ ਸੀ। ਜਦੋਂ ਪੁਲਿਸ ਨੇ ਸਕੂਟਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਸਭ ਦੇ ਹੋਸ਼ ਉੱਡ ਗਏ। ਸਕੂਟਰੀ ਵਿਚ ਲਾਈਟਿੰਗ ਦੀ ਕੋਈ ਵਾਇਰ ਨਹੀਂ ਸੀ ਸਗੋਂ ਸੋਨੇ ਦੇ ਬਿਸਕੁਟ ਛੁਪਾਏ ਹੋਏ ਸਨ। ਅਧਿਕਾਰੀਆਂ ਨੇ ਇਹ ਸੋਨਾ ਜ਼ਬਤ ਕਰ ਲਿਆ ਹੈ ਅਤੇ ਇਸ ਵਿਅਕਤੀ ਤੇ ਮਾਮਲਾ ਦਰਜ ਹੋ ਗਿਆ ਹੈ।