ਸਕੂਲ ਚ ਮੈਡਮਾਂ ਕਰਦੀਆਂ ਸੀ ਤੰਗ, ਦੁਖੀ ਹੋਈ ਮੈਡਮ ਨੇ ਚੁੱਕ ਲਿਆ ਵੱਡਾ ਗ਼ਲਤ ਕਦਮ

ਪੰਜਾਬ ਵਿੱਚ ਕਿੰਨੇ ਹੀ ਨੌਜਵਾਨ ਸਰਕਾਰੀ ਨੌਕਰੀ ਲਈ ਜੂਝ ਰਹੇ ਹਨ। ਜਲਦੀ ਜਲਦੀ ਸਰਕਾਰੀ ਨੌਕਰੀ ਮਿਲਦੀ ਨਹੀਂ। ਜੇਕਰ ਨੌਕਰੀ ਮਿਲਦੀ ਹੈ ਤਾਂ ਉੱਥੇ ਵੀ ਅਨੇਕਾਂ ਹਾਲਾਤਾਂ ਨਾਲ ਜੂਝਣਾ ਪੈਂਦਾ ਹੈ। ਜ਼ਿਲ੍ਹਾ ਕਪੂਰਥਲਾ ਤੇ ਥਾਣਾ ਬੇਗੋਵਾਲ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਇੱਕ ਸਕੂਲ ਅਧਿਆਪਕਾ ਨੇ ਆਪਣੇ ਘਰ ਅੰਦਰ ਹੀ ਆਪਣੀ ਜਾਨ ਦੇ ਦਿੱਤੀ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਮ੍ਰਿਤਕਾ ਨੇ ਘਰ ਦੀ ਕੰਧ ਅਤੇ ਅਲਮਾਰੀ ਉੱਤੇ ਇਸ ਦਾ ਕਾਰਨ ਵੀ ਲਿਖਿਆ।

ਜਿਸ ਵਿਚ ਮ੍ਰਿਤਕਾ ਨੇ ਆਪਣੇ ਨਾਲ ਡਿਊਟੀ ਕਰਦੀਆਂ 2 ਮਹਿਲਾ ਅਧਿਆਪਕਾਵਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕਾ ਨੇ ਲਿਖਿਆ ਹੈ ਕਿ ਇਨ੍ਹਾਂ ਦੋਵੇਂ ਅਧਿਆਪਕਾਵਾਂ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਪੁਲਿਸ ਨੇ ਦੋਵੇਂ ਮਹਿਲਾ ਅਧਿਆਪਕਾਵਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਿ੍ਤਕਾ ਪੇਸ਼ੇ ਵਜੋਂ ਅਧਿਆਪਕਾ ਸੀ

ਅਤੇ ਸਕੂਲ ਵਿੱਚ ਪੜ੍ਹਾ ਰਹੀ ਸੀ। ਉਸ ਨੇ ਆਪਣੇ ਘਰ ਵਿੱਚ ਹੀ ਜਾਨ ਦੇ ਦਿੱਤੀ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਮ੍ਰਿਤਕਾ ਨੇ ਘਰ ਦੀ ਕੰਧ ਅਤੇ ਅਲਮਾਰੀ ਉੱਤੇ ਇਸ ਦਾ ਕਾਰਨ ਲਿਖਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕਾ ਨੇ ਆਪਣੇ ਨਾਲ ਡਿਊਟੀ ਕਰਨ ਵਾਲੀਆਂ 2 ਅਧਿਆਪਕਾਵਾਂ ਰਵਨੀਤ ਕੌਰ ਅਤੇ ਮਨਦੀਪ ਕੌਰ ਤੇ ਉਸ ਨਾਲ ਗਲਤ ਸਲੂਕ ਕਰਨ ਦੇ ਦੋਸ਼ ਲਗਾਏ ਹਨ। ਮਿ੍ਤਕਾ ਨੇ ਇਨ੍ਹਾਂ ਦੋਵਾਂ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਦੇ ਸਪੁਰਦ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਅਜੇ ਕਿਸੇ ਨੂੰ ਕਾਬੂ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ