ਸਕੂਲ ਬੱਸ ਦੇ ਡਰਾਈਵਰ ਨੂੰ ਆ ਗਈ ਨੀਂਦ, ਬੱਸ ਸਿੱਧੀ ਜਾ ਵੱਜੀ ਟਰੱਕ ਵਿਚ

ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਕੂਲ ਦੇ ਬੱਚਿਆਂ ਨੂੰ ਲਿਜਾਣ ਵਾਲੀ ਬੱਸ ਵਿੱਚ ਉਸ ਸਮੇਂ ਚੀਕ ਚਿਹਾੜਾ ਪੈ ਗਿਆ, ਜਦੋਂ ਇਹ ਬੱਸ ਇਕ ਟਰੱਕ ਨਾਲ ਟਕਰਾ ਗਈ। ਇਹ ਸਕੂਲ ਵੀ ਨੈਸ਼ਨਲ ਹਾਈਵੇ ਉੱਤੇ ਹੀ ਗੁਰਦਾਸਪੁਰ ਦੇ ਕਸਬਾ ਸੋਹਲ ਵਿੱਚ ਹੈ। ਇਹ ਨਿੱਜੀ ਸਕੂਲ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਕਾਫ਼ੀ ਬੱਚੇ ਪੜ੍ਹਦੇ ਹਨ। ਜਿਉਂ ਹੀ ਬੱਚਿਆਂ ਦੇ ਮਾਪਿਆਂ ਨੂੰ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਸਕੂਲ ਵਿੱਚ ਪਹੁੰਚ ਗਏ।

ਮਿਲੀ ਜਾਣਕਾਰੀ ਮੁਤਾਬਕ ਸਕੂਲ ਦੀ ਆਪਣੀ ਕੋਈ ਪਾਰਕਿੰਗ ਨਹੀਂ ਹੈ। ਜਿੱਥੇ ਸਕੂਲ ਦੀਆਂ ਬੱਸਾਂ ਅਤੇ ਸਕੂਲ ਆਉਣ ਵਾਲੇ ਮਾਪਿਆਂ ਦੇ ਵਾਹਨ ਖੜ੍ਹ ਸਕਣ। ਜਿਸ ਕਰਕੇ ਇਹ ਸਾਰੇ ਹੀ ਵਾਹਨ ਨੈਸ਼ਨਲ ਹਾਈਵੇਅ ਨੇੜੇ ਖਡ਼੍ਹਦੇ ਹਨ। ਬੱਚਿਆਂ ਦੇ ਮਾਤਾ ਪਿਤਾ ਪਹਿਲਾਂ ਵੀ ਇਹ ਗੱਲ ਸਕੂਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਸਕੂਲ ਪ੍ਰਬੰਧਕਾਂ ਨੇ ਇਸ ਵੱਲ ਕੋਈ ਗੌਰ ਨਹੀਂ ਕੀਤੀ। ਜਿਸ ਕਰਕੇ ਹਾਦਸੇ ਤੋਂ ਬਾਅਦ ਬੱਚਿਆਂ ਦੇ ਮਾਤਾ ਪਿਤਾ ਸਕੂਲ ਪ੍ਰਬੰਧਕਾਂ ਨਾਲ ਬਹਿਸ ਕਰਦੇ ਦੇਖੇ ਗਏ।

ਹਾਦਸੇ ਦੀ ਖ਼ਬਰ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਉਥੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਬੱਸ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਵੀ ਸੱਟ ਲੱਗਣ ਤੋਂ ਬਚਾਅ ਰਿਹਾ ਹੈ। ਸਾਰੇ ਬੱਚੇ ਠੀਕ ਠਾਕ ਹਨ ਅਤੇ ਟਰੱਕ ਸਵਾਰ ਵੀ ਠੀਕ ਹਨ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਕੂਲ ਪ੍ਰਬੰਧਕਾਂ ਨੂੰ ਪਾਰਕਿੰਗ ਲਈ ਜਗ੍ਹਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਕੂਲ ਦੀ ਬੱਸ ਨਾਲ ਵਾਪਰਨ ਵਾਲਾ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ। ਹੁਣ ਤਕ ਕਿੰਨੇ ਹੀ ਹਾਦਸੇ ਵਾਪਰ ਚੁੱਕੇ ਹਨ। ਪਿਛਲੇ ਦਿਨੀਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਸਕੂਲ ਵੈਨ ਦੇ ਪਲਟ ਜਾਣ ਕਾਰਨ 8 ਸਾਲਾ ਲੜਕੇ ਤਰਨਪ੍ਰੀਤ ਦੀ ਜਾਨ ਚਲੀ ਗਈ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ