ਸਰਕਾਰੀ ਕਣਕ ਸਮੇਂ ਸਿਰ ਨਾ ਦੇਣ ਵਾਲੇ ਡਿੱਪੂ ਹੋਲਡਰ ਦਾ, ਲੋਕਾਂ ਨੇ ਭਜਾ ਭਜਾ ਕੇ ਦੇਖੋ ਕੀ ਹਾਲ ਕੀਤਾ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਅੰਮ੍ਰਿਤਸਰ ਦੇ ਪਿੰਡ ਫਤਾਹਪੁਰ ਦੀ ਦੱਸੀ ਜਾ ਰਹੀ ਹੈ। ਇੱਥੇ ਡਿਪੂ ਹੋਲਡਰ ਨਾਲ ਜਨਤਾ ਦਾ ਟਕਰਾਅ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਵਾਰਡ ਨੰਬਰ 71 ਦਾ ਹੈ, ਜਿਸ ਦਾ ਮਾਲਕ ਬਿੱਟੂ ਨਾਮ ਦਾ ਵਿਅਕਤੀ ਹੈ। ਇਸ ਟਕਰਾਅ ਦਾ ਕਾਰਨ ਗ਼ਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਮਿਲਣ ਵਾਲੀ ਮੁਫਤ ਕਣਕ ਨੂੰ ਮੰਨਿਆ ਜਾ ਰਿਹਾ ਹੈ।

ਜਨਤਾ ਨੂੰ ਸ਼ਿਕਵਾ ਹੈ ਕਿ ਡਿਪੂ ਹੋਲਡਰ ਉਨ੍ਹਾਂ ਨੂੰ ਪੂਰੀ ਕਣਕ ਨਹੀਂ ਦਿੰਦਾ। ਉਹ ਪਰਚੀਆਂ ਕੱਟ ਕੇ ਰੱਖ ਲੈਂਦਾ ਹੈ ਪਰ ਕਣਕ ਦੇਣ ਵੇਲੇ ਆਨਾਕਾਨੀ ਕਰਦਾ ਹੈ। ਚੰਗਾ ਸਲੂਕ ਨਹੀਂ ਕਰਦਾ। ਕਹਿੰਦਾ ਹੈ ਜਿਹੜਾ ਜ਼ੋਰ ਲਗਾਉਣਾ ਹੈ ਲਗਾ ਲਓ। ਇਸ ਵੀਡੀਓ ਵਿੱਚ ਇਕ ਵਿਅਕਤੀ ਦੇ ਹੱਥ ਵਿਚ ਡੰਡਾ ਫੜਿਆ ਹੋਇਆ ਹੈ ਅਤੇ ਇਹ ਵਿਅਕਤੀ ਦੂਸਰੇ ਵਿਅਕਤੀ ਦੇ ਪਿੱਛੇ ਜਾਂਦਾ ਨਜ਼ਰ ਆਉਂਦਾ ਹੈ। ਕੁਝ ਲੋਕ ਉਸ ਨੂੰ ਰੋਕ ਰਹੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਹੀ ਕਿਉਂ ਬਣੇ?

ਡਿਪੂ ਹੋਲਡਰ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਸਮਝਦੇ? ਉਹ ਆਮ ਜਨਤਾ ਨਾਲ ਇਸ ਤਰ੍ਹਾਂ ਦਾ ਸਲੂਕ ਕਿਉਂ ਕਰਦੇ ਹਨ? ਅਸੀਂ ਨਹੀਂ ਜਾਣਦੇ ਕਿ ਅਸਲ ਸੱਚਾਈ ਕੀ ਹੈ? ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਜਨਤਾ ਦੀ ਸੰਤੁਸ਼ਟੀ ਹੋਣਾ ਵੀ ਜ਼ਰੂਰੀ ਹੈ। ਸਰਕਾਰ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਕੰਮ ਪਾਰਦਰਸ਼ੀ ਢੰਗ ਨਾਲ ਹੋਵੇ। ਕਿਸੇ ਨੂੰ ਵੀ ਸਰਕਾਰ ਜਾਂ ਡਿਪੂ ਹੋਲਡਰ ਪ੍ਰਤੀ ਕੋਈ ਸ਼ਿਕਵਾ ਨਾ ਰਹੇ।