ਸਰਦਾਰ ਜੀ ਨੂੰ ਲੁੱਟਣ ਆਏ ਸੀ ਮੁੰਡੇ, ਅੱਗੋਂ ਸਰਦਾਰ ਜੀ ਨਿਕਲੇ ਘੈਂਟ, ਦੇਖੋ ਕਿਵੇਂ ਪਵਾਈਆਂ ਬਾਘੀਆਂ

ਦੁਕਾਨਦਾਰਾਂ ਨੂੰ ਧਮਕਾ ਕੇ ਉਨ੍ਹਾਂ ਤੋਂ ਨਕਦੀ ਆਦਿ ਹਥਿਆਏ ਜਾਣ ਦੀਆਂ ਘਟਨਾਵਾਂ ਆਮ ਤੌਰ ਤੇ ਮੀਡੀਆ ਦੀ ਸੁਰਖ਼ੀ ਬਣਦੀਆਂ ਰਹਿੰਦੀਆਂ ਹਨ। ਇਹ ਲੋਕ ਕੋਈ ਕੰਮ ਧੰਦਾ ਕਰਨ ਦੀ ਬਜਾਏ ਇਸ ਤਰ੍ਹਾਂ ਹੀ ਗੁਜ਼ਾਰਾ ਕਰਦੇ ਹਨ ਪਰ ਕਈ ਵਾਰ ਸੇਰ ਨੂੰ ਸਵਾ ਸੇਰ ਵੀ ਟੱਕਰ ਜਾਂਦਾ ਹੈ। ਫੇਰ ਇਹ ਗ਼ਲਤ ਅਨਸਰ ਆਪਣੀ ਜਾਨ ਬਚਾ ਕੇ ਭੱਜਦੇ ਹਨ। ਨਕਦੀ ਹਥਿਆਉਣ ਗਏ ਇਹ ਲੋਕ ਆਪਣਾ ਸਾਮਾਨ ਵੀ ਛੱਡ ਆਉਂਦੇ ਹਨ। ਕੁਝ ਇਸ ਤਰ੍ਹਾਂ ਹੀ ਤਰਨਤਾਰਨ ਦੇ ਸੁਨਿਆਰੇ ਦੀ ਦੁਕਾਨ ਤੇ ਗਏ ਗ਼ਲਤ ਅਨਸਰਾਂ ਨਾਲ ਹੋਈ।

ਜਿੱਥੇ ਇਹ ਆਪਣਾ ਸਾਮਾਨ ਛੱਡ ਕੇ ਅਤੇ ਜਾਨ ਬਚਾ ਕੇ ਭੱਜੇ। ਦੁਕਾਨਦਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਵਿਅਕਤੀ ਦੁਕਾਨ ਦੇ ਬਾਹਰ ਮੋਟਰਸਾਈਕਲ ਖੜ੍ਹਾ ਕਰਕੇ ਅੰਦਰ ਆ ਕੇ ਬੈਠ ਗਿਆ। ਉਸ ਨੇ ਦੁਕਾਨਦਾਰ ਤੋਂ ਕੰਨ ਵਿੱਚ ਪਾਉਣ ਵਾਲੇ ਇਕ ਆਈਟਮ ਦੀ ਮੰਗ ਕੀਤੀ। ਦੁਕਾਨਦਾਰ ਨੇ ਕਿਹਾ ਕਿ ਇਹ ਚੀਜ਼ ਉਨ੍ਹਾਂ ਕੋਲ ਨਹੀਂ ਹੈ। ਫੇਰ ਇਹ ਗਾਹਕ ਬਣਿਆ ਹੋਇਆ ਵਿਅਕਤੀ ਦੁਕਾਨਦਾਰ ਤੋਂ ਮਰਸਡੀਜ਼ ਮੁੰਦਰੀ ਦੀ ਮੰਗ ਕਰਨ ਲੱਗਾ। ਦੁਕਾਨਦਾਰ ਦੇ ਦੱਸਣ ਮੁਤਾਬਕ ਉਸ ਨੇ ਜਵਾਬ ਦਿੱਤਾ

ਕਿ ਇਹ ਚੀਜ਼ ਸਿਰਫ ਆਰਡਰ ਤੇ ਹੀ ਤਿਆਰ ਕੀਤੀ ਜਾਂਦੀ ਹੈ। ਇੰਨੇ ਵਿਚ ਬਾਹਰ ਤੋਂ ਹੋਰ 2 ਨਕਾਬਪੋਸ਼ ਵਿਅਕਤੀ ਦੁਕਾਨ ਅੰਦਰ ਆ ਗਏ। ਦੁਕਾਨ ਵਿਚ ਪਹਿਲਾਂ ਆਏ ਵਿਅਕਤੀ ਨੇ ਪ ਸ ਤੋ ਲ ਕੱਢ ਕੇ ਦੁਕਾਨਦਾਰ ਨੂੰ ਕਿਹਾ ਕਿ ਜੋ ਕੁਝ ਵੀ ਉਨ੍ਹਾਂ ਕੋਲ ਹੈ ਉਸ ਦੇ ਹਵਾਲੇ ਕਰ ਦਿੱਤਾ ਜਾਵੇ। ਦੁਕਾਨਦਾਰ ਇਸ ਵਿਅਕਤੀ ਨਾਲ ਹੱਥੋਪਾਈ ਹੋ ਗਿਆ। ਦੁਕਾਨਦਾਰ ਦੇ ਦੱਸਣ ਮੁਤਾਬਕ ਰੌਲਾ ਪੈ ਜਾਣ ਕਾਰਨ ਇਹ ਤਿੰਨੇ ਵਿਅਕਤੀ ਬਾਹਰ ਨੂੰ ਭੱਜੇ। ਦੁਕਾਨਦਾਰ ਨੇ ਇੰਨੇ ਵਿੱਚ ਹੀ ਆਪਣਾ ਪ ਸ ਤੋ ਲ ਚਲਾ ਦਿੱਤਾ।

ਜਿਸ ਕਰਕੇ ਇਹ ਵਿਅਕਤੀ ਆਪਣਾ ਮੋਟਰਸਾਈਕਲ ਅਤੇ ਪ ਸ ਤੋ ਲ ਛੱਡ ਕੇ ਦੌੜ ਗਏ। ਸਾਰੀ ਘਟਨਾ ਸੀ.ਸੀ.ਟੀ.ਵੀ ਵਿੱਚ ਕੈਦ ਹੋ ਗਈ ਹੈ। ਦੁਕਾਨਦਾਰ ਨੂੰ ਸ਼ਿਕਵਾ ਹੈ ਕਿ ਇੱਥੇ ਪੁਲਿਸ ਦਾ ਕੋਈ ਨਾਕਾ ਨਹੀਂ ਹੈ। ਸ਼ਾਮ ਦੇ 4 ਵਜੇ ਤੋਂ 6 ਵਜੇ ਤੱਕ ਸਿਰਫ਼ 2 ਘੰਟੇ ਲਈ ਪੁਲਿਸ ਨਾਕਾ ਲੱਗਦਾ ਹੈ। ਇਹ ਵਿਅਕਤੀ ਉਨ੍ਹਾਂ ਦਾ ਕੋਈ ਸਾਮਾਨ ਲਿਜਾਣ ਵਿੱਚ ਕਾਮਯਾਬ ਨਹੀਂ ਹੋ ਸਕੇ। ਦੁਕਾਨਦਾਰ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਗੁਰਮੀਤ ਸਿੰਘ ਦੀ ਰੇਲਵੇ ਰੋਡ ਤੇ ਅੰਸ਼ਦੀਪ ਜਿਊਲਰਜ਼ ਨਾਮ ਦੀ ਦੁਕਾਨ ਹੈ। ਉਨ੍ਹਾਂ ਦੀ ਦੁਕਾਨ ਤੇ 2 ਵਜੇ ਇੱਕ ਨੌਜਵਾਨ ਆਇਆ। ਜਿਸ ਨੇ ਕਿਸੇ ਸਾਮਾਨ ਦੀ ਮੰਗ ਕੀਤੀ। ਇਸ ਦੇ ਜਵਾਬ ਵਿੱਚ ਦੁਕਾਨਦਾਰ ਨੇ ਕਿਹਾ ਕਿ ਇਹ ਸਾਮਾਨ ਤਾਂ ਉਹ ਆਰਡਰ ਤੇ ਤਿਆਰ ਕਰਦੇ ਹਨ। ਇੰਨੇ ਵਿੱਚ ਹੀ 2 ਹੋਰ ਵਿਅਕਤੀ ਦੁਕਾਨ ਦੇ ਅੰਦਰ ਆ ਗਏ। ਜਿਨ੍ਹਾਂ ਨੇ ਦੁਕਾਨਦਾਰ ਨੂੰ ਸਭ ਕੁਝ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੁਕਾਨਦਾਰ ਇਕ ਮੁੰਡੇ ਨਾਲ ਉਲਝ ਗਿਆ। ਦੁਕਾਨਦਾਰ ਨੇ ਆਪਣੇ ਪ ਸ ਤੋ ਲ ਨਾਲ 2 ਫਾ ਏ ਰ ਕਰ  ਦਿੱਤੇ। ਜਿਸ ਕਰਕੇ ਤਿੰਨੇ ਵਿਅਕਤੀ ਦੌੜ ਗਏ।

ਜਾਂਦੇ ਵਕਤ ਉਹ ਆਪਣਾ 315 ਬੋਰ ਦਾ ਦੇਸੀ ਪਿ ਸ ਤੌ ਲ, ਇਕ ਮੋਟਰਸਾਈਕਲ ਅਤੇ ਇੱਕ ਐਨਕ ਵੀ ਛੱਡ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਦੀ ਫੁਟੇਜ਼ ਦੇ ਆਧਾਰ ਤੇ ਪਛਾਣ ਹੋ ਗਈ ਹੈ। ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ