ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ ਸਵੇਰੇ ਖਾਓ ਸਟ੍ਰਾਬੇਰੀ, ਜਾਣੋ ਹੋਰ ਵੀ ਫਾਇਦੇ

ਸਟ੍ਰਾਬੇਰੀ ਲਾਲ ਰੰਗ ਦਾ ਅਤੇ ਬੱਚਿਆਂ ਦਾ ਮਨ ਪਸੰਦੀ ਦਾ ਫਲ ਹੈ, ਇਹ ਇੱਕ ਰਸੀਲਾ ਅਤੇ ਖਾਣ ਵਿੱਚ ਵੀ ਬਹੁਤ ਸਵਾਦਿਸ਼ਟ ਫਲ ਹੈ। ਇਸ ਦਾ ਪ੍ਰਯੋਗ ਕਈ ਰੂਪਾਂ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਤੋਂ ਕਈ ਪ੍ਰਕਾਰ ਦੀਆਂ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਜਿਵੇਂ ਕਿ ਮਿਲਕ ਸ਼ੇਕ, ਆਈਸਕਰੀਮ ਅਤੇ ਜੈਮ ਆਦਿ, ਪੂਰੀ ਦੁਨੀਆਂ ਵਿੱਚ ਇਸ ਦੀਆਂ 600 ਕਿਸਮਾਂ ਪਾਈਆਂ ਜਾਂਦੀਆਂ ਅਤੇ ਸਾਰਿਆਂ ਦਾ ਸੁਆਦ ਅਲੱਗ ਹੁੰਦਾ ਹੈ

ਸਟ੍ਰਾਬੇਰੀ ਖਾਣ ਵਿੱਚ ਜਿੰਨੀ ਸਵਾਦਿਸ਼ਟ ਹੁੰਦੀ ਹੈ, ਓਨੀ ਹੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ, ਆਓ ਹੁਣ ਅਸੀਂ ਜਾਣਦਿਆਂ ਸਟ੍ਰਾਅਬੇਰੀ ਖਾਣ ਦੇ ਫਾਇਦੇ, ਸਟ੍ਰਾਬੇਰੀ ਵਿਟਾਮਿਨ ਸੀ ਦੇ ਨਾਲ ਭਰਪੂਰ ਹੋਣ ਕਾਰਨ ਸਰੀਰ ਨੂੰ ਰੋਗਾਂ ਤੋਂ ਦੂਰ ਰੱਖਦੀ ਹੈ ਅਤੇ ਜ਼ਿਆਦਾ ਬੀ.ਪੀ ਵਧਣ ਵਾਲੇ ਲੋਕਾਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਸਰੀਰ ਵਿਚ ਖੂਨ ਦਾ ਵਹਾਅ ਵੀ ਠੀਕ ਰਹਿੰਦਾ ਹੈ। ਸਟਰਾਅਬੇਰੀ ਕੈਂਸਰ ਤੋਂ ਬਚਾਉਣ ਲਈ ਵੀ ਲਾਹੇਵੰਦ ਸਾਬਿਤ ਹੋਈ ਹੈ, ਸਟ੍ਰਾਬੇਰੀ ਚਮੜੀ ਲਈ ਵੀ ਬਹੁਤ ਫ਼ਾਇਦੇਮੰਦ ਹੈ।

ਚਮੜੀ ਨੂੰ ਚਮਕਦਾਰ ਬਣਾਉਂਦੀ ਹੈ,  ਸਟ੍ਰਾਬੇਰੀ ਵਿਚ ਮੌਜੂਦ ਅਲਫਾ ਹਾਈਡ੍ਰੋਕਸੀ ਐਸਿਡ ਖ਼ਰਾਬ ਹੋਈ ਚਮੜੀ ਵਿਚ ਦੁਬਾਰਾ ਨਵੇਂ ਸੈੱਲ ਬਣਾ ਕੇ ਚਮੜੀ ਨੂੰ ਖ਼ੂਬਸੂਰਤ ਬਣਾਉਣ ਵਿਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਤੱਤ ਕਾਲੀ ਚਮੜੀ ਨੂੰ ਗੋਰਾ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਸਟ੍ਰਾਬੇਰੀ ਮੋਟਾਪਾ ਘਟਾਉਣ ਵਿੱਚ ਵੀ ਅਹਿਮ ਯੋਗਦਾਨ ਨਿਭਾਉਂਦੀ ਹੈ। ਸਟ੍ਰਾਬੇਰੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸਰੀਰ ਵਿੱਚ ਤਾਕਤ ਬਣਦੀ ਹੈ। ਉਮਰ ਵਧਣ ਨਾਲ ਕਈ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਇਸ ਲਈ ਸਟ੍ਰਾਅਬਰੀ ਦਾ ਸੇਵਨ ਕਰਨਾ ਲਾਹੇਵੰਦ ਹੈ। ਸਟ੍ਰਾਬੇਰੀ ਵਿੱਚ ਮੈਗਨੀਸ਼ੀਅਮ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ। ਸਟਰਾਅਬੇਰੀ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਹਨ। ਇਸ ਵਿਚ ਮੌਜੂਦ ਵਿਟਾਮਿਨ ਸੀ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਅਤੇ ਮਜ਼ਬੂਤ ਬਣਾਉਂਦਾ ਹੈ। ਇਸ ਲਈ ਸਟ੍ਰਾਬੇਰੀ ਦਾ ਸੇਵਨ ਕਰਨਾ ਸਾਡੇ ਲਈ ਲਾਭਦਾਇਕ ਸਾਬਿਤ ਹੁੰਦਾ ਹੈ।