ਸਵਿਫਟ ਕਾਰ ਚ ਔਰਤ ਦੇਖੋ ਕੀ ਲੈ ਕੇ ਆ ਰਹੀ ਸੀ, ਪੁਲਿਸ ਵਾਲਿਆਂ ਨੇ ਨਾਕੇ ਤੇ ਲਈ ਘੇਰ

ਕਈ ਵਿਅਕਤੀ ਤਾਂ ਰਾਤੋ ਰਾਤ ਅਮੀਰ ਹੋਣਾ ਲੋਚਦੇ ਹਨ। ਧਨ ਪ੍ਰਾਪਤੀ ਲਈ ਉਹ ਗ਼ਲਤ ਰਸਤੇ ਚੁਣ ਲੈਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਇਸ ਧੰਦੇ ਨੂੰ ਸਰਕਾਰ ਵੱਲੋਂ ਮਾਨਤਾ ਨਹੀਂ ਹੈ। ਇਸ ਤਰ੍ਹਾਂ ਉਹ ਹੋਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਜਗਰਾਓਂ ਪੁਲਿਸ ਨੇ 2 ਵੱਖ ਵੱਖ ਮਾਮਲਿਆਂ ਵਿਚ ਅਮਲ ਦੇ 3 ਸੌਦਾਗਰਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿੱਚ ਇੱਕ ਔਰਤ ਹੈ। ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ

ਕਿਰਨਦੀਪ ਕੌਰ ਨਾਮ ਦੀ ਔਰਤ ਅਤੇ ਲਵਪ੍ਰੀਤ ਸਿੰਘ ਨਾਮ ਦਾ ਵਿਅਕਤੀ ਮੋਗੇ ਵਾਲੇ ਪਾਸੇ ਤੋਂ ਕਾਰ ਵਿੱਚ ਅਮਲ ਪਦਾਰਥ ਲੈ ਕੇ ਆ ਰਹੇ ਹਨ। ਜਿਸ ਕਰਕੇ ਉਨ੍ਹਾਂ ਨੇ ਨਾਕਾ ਲਗਾ ਲਿਆ। ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀ ਨਾਕਿਆਂ ਤੋਂ ਲੰਘਣ ਲਈ ਆਪਣੇ ਨਾਲ ਔਰਤ ਨੂੰ ਬਿਠਾ ਲੈਂਦੇ ਹਨ ਪਰ ਉਨ੍ਹਾਂ ਨੂੰ ਪੱਕੀ ਸੂਹ ਮਿਲੀ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਗੱਡੀ ਰੁਕਵਾ ਕੇ ਤਲਾਸ਼ੀ ਲਈ ਗਈ। ਇਨ੍ਹਾਂ ਤੋਂ 50 ਗ੍ਰਾਮ ਅਮਲ ਪਦਾਰਥ ਬਰਾਮਦ ਹੋਇਆ ਹੈ।

ਅਧਿਕਾਰੀ ਦੇ ਦੱਸਣ ਮੁਤਾਬਕ ਲਵਪ੍ਰੀਤ ਸਿੰਘ ਸ਼ੇਰਪੁਰ ਕਲਾਂ ਦਾ ਰਹਿਣ ਵਾਲਾ ਹੈ ਜਦਕਿ ਕਿਰਨਦੀਪ ਕੌਰ ਦੀ ਰਿਹਾਇਸ਼ ਸਥਾਨਕ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਪਹਿਲਾਂ 2017 ਵਿੱਚ ਵੀ ਲਵਪ੍ਰੀਤ ਸਿੰਘ ਤੋਂ 2 ਗਰਾਮ ਅਮਲ ਪਦਾਰਥ ਮਿਲਣ ਕਾਰਨ ਉਸ ਤੇ ਮਾਮਲਾ ਦਰਜ ਹੋਇਆ ਸੀ। ਪੁਲਿਸ ਦੁਆਰਾ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀ ਦੇ ਦੱਸਣ ਮੁਤਾਬਕ ਦੂਜੇ ਮਾਮਲੇ ਵਿੱਚ ਫੜਿਆ ਗਿਆ ਵਿਅਕਤੀ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ।

ਉਹ ਫਾਰਚੂਨਰ ਗੱਡੀ ਵਿਚ ਆ ਰਿਹਾ ਸੀ। ਨਾਕੇ ਤੇ ਰੋਕ ਕੇ ਉਸ ਤੋਂ 3 ਕਿੱਲੋ ਅਮਲ ਪਦਾਰਥ ਫਡ਼ਿਆ ਗਿਆ। ਫਿਰ ਉਸ ਦੇ ਘਰ ਤੋਂ ਢਾਈ ਕਿੱਲੋ ਅਮਲ ਪਦਾਰਥ ਅਤੇ 32 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਤੇ ਪਹਿਲਾਂ ਕੋਈ ਮਾਮਲਾ ਦਰਜ ਹੋਣ ਦੀ ਜਾਣਕਾਰੀ ਹਾਸਲ ਨਹੀਂ ਹੋਈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ