ਸਵੇਰੇ ਸਵੇਰੇ 15 ਮਿੰਟ ਕਰੋ ਇਹ ਕੰਮ, ਫਿਰ ਸਾਰਾ ਦਿਨ ਆਉਣਗੇ ਨਜ਼ਾਰੇ

ਅੱਜ ਦੇ ਦੌੜ ਭੱਜ ਵਾਲੇ ਸਮੇਂ ਵਿੱਚ ਹਰ ਇੱਕ ਲਈ ਮੇਡੀਟੇਸ਼ਨ ਕਰਨਾ ਜ਼ਰੂਰੀ ਹੈ। ਮੈਡੀਟੇਸ਼ਨ ਜ਼ਿੰਦਗੀ ਨੂੰ ਬੈਲੇਂਸ ਵਿੱਚ ਰੱਖਦੀ ਹੈ। ਇਸ ਕਰਕੇ ਸਾਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਪਰ ਹੁਣ ਤਾਂ ਬਹੁਤ ਸਾਰੇ ਲੋਕ ਮੈਡੀਟੇਸ਼ਨ ਵੱਲ ਆਕਰਸ਼ਿਤ ਹੋ ਰਹੇ ਹਨ। ਇਸ ਨਾਲ ਪਾਜ਼ਿਟਿਵ ਐਨਰਜੀ ਦਾ ਸੰਚਾਰ ਵੀ ਹੁੰਦਾ ਹੈ। ਰੋਜ਼ ਸਵੇਰੇ ਮੈਡੀਟੇਸ਼ਨ ਕਰਨ ਨਾਲ ਥਕਾਵਟ, ਤਣਾਅ, ਟੈਂਸ਼ਨ ਤੋਂ ਛੁਟਕਾਰਾ ਮਿਲਦਾ ਹੈ ਅਤੇ ਇਨਸਾਨ ਸਾਰਾ ਦਿਨ ਚੁਸਤ ਮਹਿਸੂਸ ਕਰਦਾ ਹੈ। ਅੱਜ ਅਸੀਂ ਮੈਡੀਟੇਸ਼ਨ ਨਾਲ ਜੁੜੇ ਹੋਰ ਫਾਇਦਿਆਂ ਬਾਰੇ ਵੀ ਚਰਚਾ ਕਰਾਂਗੇ।

ਮੇਡੀਟੇਸ਼ਨ ਕਰਨ ਨਾਲ ਤਣਾਅ ਘੱਟ ਹੁੰਦਾ ਹੈ। ਇਸ ਤੋਂ ਮੇਡਿਟੇਸ਼ਨ ਇਲਾਵਾ ਪੈਰਾਸਿਮਪੈਥੈਟਿਕ ਨੈਟਵਰਕ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਹਾਰਟ ਬੀਟ ਕੰਟਰੋਲ ਵਿੱਚ ਰਹਿੰਦੀ ਹੈ ਅਤੇ ਸਾਹ ਲੈਣ ਵਿਚ ਵੀ ਸੁਧਾਰ ਹੁੰਦਾ ਹੈ। ਇਹ ਇਕ ਅਜਿਹਾ ਅਨੁਭਵ ਹੈ, ਜੋ ਸਾਨੂੰ ਖੁਦ ਨਾਲ ਜੋੜਦਾ ਹੈ। ਮੈਡੀਟੇਸ਼ਨ ਕਰਨ ਨਾਲ ਸਾਡਾ ਸਾਡੇ ਕੰਮ ਦੇ ਫੋਕਸ ਰਹਿੰਦਾ ਹੈ। ਇਹ ਸਾਨੂੰ ਚੰਗੇ ਵਿਚਾਰ ਚੁਣਨ ਅਤੇ ਬੁਰੇ ਵਿਚਾਰ ਨੂੰ ਨਜ਼ਰਅੰਦਾਜ਼ ਕਰਨ ਵਿਚ ਵੀ ਮਦਦ ਕਰਦਾ ਹੈ। ਇਸ ਨਾਮ ਤੁਸੀ ਸਾਰਾ ਦਿਨ ਪਾਜੀਟਿਵ ਰਹੋਗੇ।

ਜੇਕਰ ਤੁਹਾਡਾ ਮੁਡ ਸਹੀ ਨਹੀਂ ਰਹਿੰਦਾ ਤਾਂ ਤੁਹਾਨੂੰ ਰੋਜ਼ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਨੀ ਚਾਹੀਦੀ ਹੈ ਕਿਉੰਕਿ ਮੇਡਿਟੇਸ਼ਨ ਤੁਹਾਡੇ ਫੀਲ ਗੁੱਡ ਹਾਰਮੋਨ ਦੇ ਪੱਧਰ ਨੂੰ ਵੀ ਵਧਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਕਰਕੇ ਸਵੇਰੇ ਮੈਡੀਟੇਸ਼ਨ ਕਰਕੇ ਤੁਸੀਂ ਸਾਰਾ ਦਿਨ ਵਧੀਆ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਮੈਡੀਟੇਸ਼ਨ ਕਰਨ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਇਸ ਨਾਲ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਮਿਲਦੀ ਹੈ। ਇਹ ਇਮਊਨ ਸਿਸਟਮ ਲਈ ਵੀ ਸਹੀ ਮੰਨੀ ਜਾਂਦੀ ਹੈ। ਨੀਂਦ ਨਾ ਆਉਣ ਦੀ ਸਮੱਸਿਆ ਵੀ ਮੇਡੀਟੇਸ਼ਨ ਨਾਲ ਦੂਰ ਹੁੰਦੀ ਹੈ।